Bell ਦੇ ਮੁਲਾਜ਼ਮਾਂ ਨੇ ਦਾਅਵਾ ਕੀਤਾ ਹੈ ਕਿ ਟੈਲੀਕਮਿਊਨੀਕੇਸ਼ਨ ਜੁਆਇੰਟ ਨੇ ਵਰਚੂਅਲ ਮੀਟਿੰਗ ਵਿਚ ਆਪਣੇ ਸੈਂਕੜੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਇਕ ਪ੍ਰੈੱਸ ਰਿਲੀਜ਼ ਵਿਚ ਯੂਨੀਫੋਰ ਨੇ ਕਿਹਾ ਕਿ 400 ਤੋਂ ਵੱਧ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੂੰ ਕੰਪਨੀ ਵੱਲੋਂ ਸਰਪਲੱਸ ਐਲਾਨਿਆ ਜਾ ਰਿਹਾ ਹੈ। ਯੂਨੀਅਨ ਨੇ ਦਾਅਵਾ ਕੀਤਾ ਕਿ ਇਸ ਦੇ ਮੈਂਬਰਾਂ ਨੂੰ 10 ਮਿੰਟ ਦੀ ਵਰਚੂਅਲ ਮੀਟਿੰਗ ਵਿਚ ਹੀ ਨੌਕਰੀ ਤੋਂ ਕੱਢਣ ਦੀ ਜਾਣਕਾਰੀ ਦਿੱਤੀ ਗਈ।
10 ਮਿੰਟ ਦੀ ਵੀਡੀਓ ਕਾਲਿੰਗ ਦੌਰਾਨ ਮੁਲਾਜ਼ਮਾਂ ਤੇ ਸੰਘ ਨੂੰ ਅਨਮਿਊਟ ਨਹੀਂ ਕੀਤਾ ਗਿਆ ਜਿਸ ਨਾਲ ਉਹ ਕੰਪਨੀ ਤੋਂ ਕਿਸੇ ਤਰ੍ਹਾਂ ਦਾ ਸਵਾਲ-ਜਵਾਬ ਕਰ ਸਕਣ। ਮੈਨੇਜਰ ਨੇ ਨੌਕਰੀ ਤੋਂ ਕੱਢੇ ਜਾਣ ਦੀ ਜਾਣਕਾਰੀ ਦਿੱਤੀ ਤੇ ਮੁਲਾਜ਼ਮਾਂ ਨੂੰ ਬੋਲਣ ਦਾ ਕੋਈ ਮੌਕਾ ਵੀ ਨਹੀਂ ਦਿੱਤਾ ਗਿਆ। ਯੂਨੀਫੋਰ ਦੇ ਕਿਊਬੇਕ ਡਾਇਰੈਕਟਰ ਡੈਨੀਅਲ ਕਲਾਟਿਰ ਨੇ ਕਿਹਾ ਕਿ ਸਾਡੇ ਮੈਂਬਰ ਜਿਨ੍ਹਾਂ ਨੇ ਇਸ ਟੈਲੀਕਾਮ ਤੇ ਮੀਡੀਆ ਜੁਆਇੰਟ ਨੂੰ ਸਾਲਾਂ ਤੱਕ ਸੇਵਾ ਦਿੱਤੀ ਹੈ, ਉਨ੍ਹਾਂ ਨੂੰ ਗੁਲਾਬੀ ਪਰਚੀਆਂ ਨਾਲ ਭੁਗਤਾਨ ਕੀਤਾ ਜਾ ਰਿਹਾ ਹੈ। ਜੇਕਰ ਇਹ ਸ਼ਰਮਨਾਕ ਤੋਂ ਵੱਧ ਨਹੀਂ ਹੈ ਤਾਂ ਮੈਨੂੰ ਨਹੀਂ ਪਤਾ ਕੀ ਹੈ।
Bell ਦੇ ਕਮਿਊਨੀਕੇਸ਼ਨ ਦੇ ਡਾਇਰੈਕਟਰ ਏਲੇਨ ਮਰਫੀ ਨੇ ਕਿਹਾ ਕਿ ਅਸੀਂ ਯੂਨੀਫੋਰ ਅਤੇ ਹੋਰ ਯੂਨੀਅਨਾਂ ਦੇ ਨਾਲ ਸਾਡੇ ਯੁਨਿਅਨਾਈਜ਼ਡ ਕਰਮਚਾਰੀਆਂ ‘ਤੇ ਪੈਣ ਵਾਲੇ ਪ੍ਰਭਾਵਾਂ ‘ਤੇ ਕੰਮ ਕਰ ਰਹੇ ਹਾਂ। ਬੇਲ ਉਸ ਪ੍ਰਕਿਰਿਆ ਬਾਰੇ ਯੂਨੀਫੋਰ ਦੀ ਲੀਡਰਸ਼ਿਪ ਨਾਲ ਬਹੁਤ ਪਾਰਦਰਸ਼ੀ ਰਹੀ ਹੈ ਜਿਸ ਵਿੱਚ ਇਹ ਵਿਚਾਰ-ਵਟਾਂਦਰੇ ਹੁੰਦੇ ਹਨ। ਵਿਚਾਰ-ਵਟਾਂਦਰੇ ਪੰਜ ਹਫ਼ਤੇ ਪਹਿਲਾਂ ਸ਼ੁਰੂ ਹੋਏ ਸਨ, ਅਤੇ ਅਸੀਂ ਇਸ ਸੰਬੰਧ ਵਿੱਚ ਸਭ ਨੂੰ ਮਿਲ ਚੁੱਕੇ ਹਾਂ। ਅਸੀਂ ਸਮੂਹਿਕ ਸੌਦੇਬਾਜ਼ੀ ਸਮਝੌਤਿਆਂ ਦੇ ਅਧੀਨ ਸਾਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਲਿਆ ਹੈ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਵਿਖੇ ਹੋਏ ਕਤ.ਲ ਕੇਸ ਦੀ ਪੁਲਿਸ ਨੇ ਸੁਲਝਾਈ ਗੁੱਥੀ, ਕੁਝ ਹੀ ਘੰਟਿਆਂ ‘ਚ ਮੁਲਜ਼ਮ ਕੀਤਾ ਕਾਬੂ
ਮਰਫੀ ਨੇ ਕਿਹਾ ਕਿ ਜਿਹੜੇ ਮੁਲਾਜ਼ਮਾਂ ਨੂੰ ਜਾਣ ਦਿੱਤਾ ਗਿਆ ਉਨ੍ਹਾਂ ਨੂੰ ਆਪਣੇ ਵਿਅਕਤੀਗਤ ਪੈਕੇਜਾਂ ‘ਤੇ ਚਰਚਾ ਕਰਨ ਤੇ ਸਵਾਲ ਪੁੱਛਣ ਲਈ ਐੱਚਆਰ ਨਾਲ ਵਿਅਕਤੀਗਤ ਬੈਠਕਾਂ ਕੀਤੀਆਂ। ਯੂਨੀਫਾਰ ਕੈਨੇਡਾ ਦਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ ਦਾ ਸੰਘ ਹੈ ਜਿਸ ਦੇ ਦੇਸ਼ ਭਰ ਵਿਚ ਲਗਭਗ 315,000 ਮੈਂਬਰ ਹਨ। ਯੂਨੀਅਨ ਨੇ ਕਿਹਾ ਕਿ ਉਸ ਨੇ ਇਸ ਗੱਲ ‘ਤੇ ਨਾਰਾਜ਼ਗੀ ਪ੍ਰਗਟਾਈ ਕਿ ਕਿਵੇਂ ਬਰਖਾਸਤਗੀ ਕੀਤੀ ਜਾ ਰਹੀ ਹੈ, ਜਿਸ ਨਾਲ ਕੰਪਨੀ ਨੂੰ ਭਵਿੱਖ ਦੀਆਂ ਬੈਠਕਾਂ ਲਈ ਆਪਣਾ ਦ੍ਰਿਸ਼ਟੀਕੋਣ ਬਦਲਣਾ ਪਿਆ। ਯੂਨੀਅਨ ਨੇ ਕਿਹਾ ਕਿ ਯੂਨੀਫੋਰ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ ਤੇ ਗਰੁੱਪ ਕਾਲ ‘ਤੇ ਮੁਲਾਜ਼ਮ ਖੁਦ ਨੂੰ ਅਨਮਿਊਟ ਕਰਨ ਤੇ ਸਵਾਲ ਪੁੱਛਣ ਲਈ ਆਜ਼ਾਦ ਹੋਣਗੇ। ਬੇਲ ਨੇ ਕਿਹਾ ਕਿ ਉਹ 9 ਫੀਸਦੀ ਦੀ ਕਟੌਤੀ ਕਰ ਰਿਹਾ ਹੈ, ਜਿਸ ਨਾਲ ਲਗਭਗ 4800 ਨੌਕਰੀਆਂ ਪ੍ਰਭਾਵਿਤ ਹੋਣਗੀਆਂ।