ਮੁੰਬਈ ਦੇ ਸਿਰ ‘ਤੇ ਫਿਰ ਤੋਂ ਤਾਜ ਸਜ ਗਿਆ ਹੈ। ਚੀਨ ਦੇ ਮਹਾਨਗਰ ਬੀਜਿੰਗ ਨੂੰ ਪਛਾੜ ਕੇ ਮੁੰਬਈ ਨੇ ਏਸ਼ੀਆ ਦੇ ਬਿਲੇਨੀਅਰ ਕੈਪੀਟਲ ਦਾ ਖਿਤਾਬ ਹਾਸਲ ਕਰ ਲਿਆ ਹੈ। ਅਰਬਪਤੀਆਂ ਦੇ ਸ਼ਹਿਰ ਦੇ ਤੌਰ ‘ਤੇ ਮੁੰਬਈ ਏਸ਼ੀਆ ਵਿਚ ਨੰਬਰ 1 ਬਣ ਗਿਆ ਹੈ। ਦੂਜੇ ਪਾਸੇ ਦੁਨੀਆ ਵਿਚ ਇਸ ਦਾ ਤੀਜਾ ਸਥਾਨ ਹੈ। ਮੁੰਬਈ ਨੇ ਚੀਨ ਦੇ ਸ਼ਹਿਰ ਬੀਜਿੰਗ ਨੂੰ ਪਛਾੜਕੇ ਪਹਿਲੀ ਵਾਰ ਏਸ਼ੀਆ ਦੀ ਅਰਬਪਤੀਆਂ ਦੀ ਰਾਜਧਾਨੀ ਬਣ ਗਈ ਹੈ। ਹਾਰੂਨ ਦੀ ਲਿਸਟ ਮੁਤਾਬਕ ਮੁੰਬਈ ਏਸ਼ੀਆ ਦੇ ਅਰਬਪਤੀਆਂ ਦੇ ਸ਼ਹਿਰ ਵਿਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ।
ਲਿਸਟ ਮੁਤਾਬਕ ਮੁੰਬਈ ਨੇ ਚੀਨ ਦੀ ਰਾਜਨੀਤਕ ਤੇ ਸੰਸਕ੍ਰਿਤਕ ਰਾਜਧਾਨੀ ਬੀਜਿੰਗ ਨੂੰ ਪਛਾੜ ਕੇ ਇਹ ਖਿਤਾਬ ਜਿੱਤਿਆ ਹੈ। ਬੀਜਿੰਗ ਵਿਚ ਇਕ ਸਾਲ ਵਿਚ 18 ਅਰਬਪਤੀ ਹੁਣ ਕਰੋੜਪਤੀ ਬਣ ਗਏ ਹਨ। ਇਹ ਲੋਕ ਅਰਬਪਤੀਆਂ ਦੀ ਲਿਸਟ ਤੋਂ ਬਾਹਰ ਹੋ ਚੁੱਕੇ ਹਨ। ਬੀਜਿੰਗ ਵਿਚ 91 ਅਰਬਪਤੀ ਰਹਿ ਗਏ ਹਨ ਜਦੋਂ ਕਿ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ 92 ਅਰਬਪਤੀ ਹਨ। ਚੀਨ ਦਾ ਬੀਜਿੰਗ ਏਸ਼ੀਆ ਵਿਚ ਦੂਜੇ ਨੰਬਰ ਤੇ ਦੁਨੀਆ ਵਿਚ ਚੌਥੇ ਨੰਬਰ ‘ਤੇ ਪਹੁੰਚ ਗਿਆ ਹੈ। ਹਰੂਨ ਰਿਸਰਚ ਦੀ 2024 ਗਲੋਬਲ ਰਿਚ ਲਿਸਟ ਮੁਤਾਬਕ ਚੀਨ ਵਿਚ 814 ਅਰਬਪਤੀ ਹਨ ਪਰ ਬੀਜਿੰਗ ਵਿਚ ਸਿਰਫ 91 ਰਹਿ ਗਏ ਹਨ ਜਦੋਂ ਕਿ ਮੁੰਬਈ ਵਿਚ 92 ਅਰਬਪਤੀ ਹਨ।
ਮੁੰਬਈ ਦੇ ਰਹਿਣ ਵਾਲੇ ਅਰਬਪਤੀਆਂ ਦੀ ਜਾਇਦਾਦ 445 ਅਰਬ ਡਾਲਰ ਹੈ ਜੋ ਪਿਛਲੇ ਸਾਲ ਦੀ ਤੁਲਨਾ ਵਿਚ 47 ਫੀਸਦੀ ਜ਼ਿਆਦਾ ਹੈ ਦੂਜੇ ਪਾਸੇ ਬੀਜਿੰਗ ਵਿਚ ਅਰਬਪਤੀਆਂ ਦੀ ਜਾਇਦਾਦ 265 ਅਰਬ ਡਾਲਰ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 28 ਫੀਸਦੀ ਘੱਟ ਹੈ। ਮੁੰਬਈ ਨਿਊਯਾਰਕ ਦੇ ਬਾਅਦ ਅਰਬਪਤੀਆਂ ਦੇ ਮਾਮਲੇ ਵਿਚ ਦੁਨੀਆ ਵਿਚ ਤੀਜੇ ਸਥਾਨ ‘ਤੇ ਹੈ। ਨਿਊਯਾਰਕ ਵਿਚ 119 ਅਰਬਪਤੀ ਰਹਿੰਦੇ ਹਨ।ਇਸ ਦੇ ਬਾਅਦ 97 ਅਰਬਪਤੀਆਂ ਨਾਲ ਲੰਦਨ ਦੂਜੇ ਸਥਾਨ ‘ਤੇ ਹੈ ਤੇ 92 ਅਰਬਪਤੀਆਂ ਦੇ ਨਾਲ ਮੁੰਬਈ ਤੀਜੇ ਸਥਾਨ ‘ਤੇ ਹੈ। ਇਸ ਵਿਚ ਮੁਕੇਸ਼ ਅੰਬਾਨੀ ਵਰਗੇ ਅਰਬਪਤੀ ਦੇ ਨਾਂ ਸ਼ਾਮਲ ਹਨ। ਅੰਬਾਨੀ ਦੇ ਇਲਾਵਾ ਰੀਅਰ ਅਸਟੇਟ ਪਲੇਅਰ ਮੰਗਲ ਪ੍ਰਭਾਤ ਲੋਢਾ ਮੁੰਬਈ ਵਿਚ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੇ ਅਰਬਪਤੀਆਂ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ : 3 ਅਣਪਛਾਤੇ ਲੁਟੇ/ਰਿਆਂ ਨੇ ਪਿਸ.ਤੌਲ ਦਿਖਾ ਕੇ ਨਾਬਾਲਗ ਤੋਂ ਖੋਹੀ ਸਕੂਟੀ, ਘਰੋਂ ਦੁੱਧ ਤੇ ਬ੍ਰੈਡ ਖਰੀਦਣ ਗਿਆ ਸੀ ਬੱਚਾ
ਮੁੰਬਈ ਨੇ ਇਕ ਸਾਲ ਵਿਚ 26 ਨਵੇਂ ਅਰਬਪਤੀਆਂ ਨੂੰ ਜੋੜਿਆ। ਦੂਜੇ ਪਾਸੇ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿਚ ਵਾਧਾ ਹੋਇਆ। ਗੌਤਮ ਅਡਾਨੀ, HCL ਦੇ ਸ਼ਿਵ ਨਾਦਰ, ਸੀਰਮ ਇੰਸਟੀਚਿਊਟ ਦੇ ਸਾਈਰਸ ਐੱਸ ਪੂਨਾਵਾਲ, ਸਨ ਫਾਰਮਾਸਿਊਟੀਕਲ ਦੇ ਦਿਲੀਪ ਸਾਂਘਵੀ, ਕੁਮਾਰ ਮੰਗਲਮ ਬਿੜਲਾ, ਡੀਮਾਰਟ ਦੇ ਰਾਧਾਕਿਸ਼ਨ ਦਮਾਨੀ ਵਰਗੇ ਕਈ ਨਾਂ ਸ਼ਾਮਲ ਹਨ।