New Rules from today: ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਜਾਰੀ ਹੈ, ਇਸ ਦੌਰਾਨ ਅੱਜ ਯਾਨੀ 1 ਜੁਲਾਈ ਤੋਂ ਬਹੁਤ ਸਾਰੇ ਨਿਯਮ ਬਦਲ ਗਏ ਹਨ। ਅਨਲੌਕ -2 ਦੀ ਪ੍ਰਕਿਰਿਆ ਵੀ 1 ਜੁਲਾਈ ਤੋਂ ਸ਼ੁਰੂ ਹੋ ਗਈ ਹੈ । ਅਜਿਹੇ ਵਿੱਚ ਕੁਝ ਬਦਲਾਅ ਵੀ ਹੋਣਗੇ, ਜੋ ਸਿੱਧੇ ਤੌਰ ‘ਤੇ ਲੋਕਾਂ ਦੀ ਜੇਬ ‘ਤੇ ਅਸਰ ਪਾਉਣਗੇ। ਜਿਵੇਂ ਕਿ ਗੈਸ ਦੀਆਂ ਕੀਮਤਾਂ ਬਦਲ ਸਕਦੀਆਂ ਹਨ, ਏਟੀਐਮ ਨਾਲ ਜੁੜੇ ਬਦਲਾਅ ਅਤੇ ਘੱਟੋ-ਘੱਟ ਖਾਤਾ ਬਕਾਏ ਦੇ ਨਿਯਮ ਵੀ ਬਦਲ ਗਏ ਹਨ। ਇਹ ਸਾਰੇ ਬਦਲੇ ਹੋਏ ਨਿਯਮ ਹੇਠ ਲਿਖੇ ਅਨੁਸਾਰ ਹਨ:
1.ATM ਤੋਂ ਪੈਸੇ ਕਢਵਾਉਣ ਨਾਲ ਜੁੜਿਆ ਨਿਯਮ
ਮਾਰਚ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ ਵਿੱਚ ਕੋਰੋਨਾ ਵਾਇਰਸ ਕਾਰਨ ਕਿਸੇ ਵੀ ਏਟੀਐਮ ਤੋਂ ਪੈਸੇ ਕਢਵਾਉਣ ਦੀ ਛੂਟ ਦਿੱਤੀ ਸੀ । ਇਹ ਛੂਟ 3 ਮਹੀਨਿਆਂ ਲਈ ਦਿੱਤੀ ਗਈ ਸੀ, ਜੋ 30 ਜੂਨ ਨੂੰ ਖਤਮ ਹੋ ਗਈ ਹੈ। ਰਾਹਤ ਦੇ ਤਹਿਤ ਗਾਹਕ ਕਈ ਵਾਰ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾ ਸਕਦੇ ਸਨ ਅਤੇ ਉਨ੍ਹਾਂ ‘ਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾਂਦਾ ਸੀ। ਏਟੀਐਮ ਤੋਂ ਹੁਣ ਇੱਕ ਨਿਸ਼ਚਤ ਸੀਮਾ ਤੋਂ ਵੱਧ ਪੈਸੇ ਕਢਵਾਉਣ ‘ਤੇ ਪ੍ਰਤੀ ਟ੍ਰਾਂਜੈਕਸ਼ਨ ਲਈ 20 ਰੁਪਏ ਵਾਧੂ ਚਾਰਜ ਲੱਗੇਗਾ।
2.ਮਿਨੀਮਮ ਬੈਲੇਂਸ ਨਾਲ ਜੁੜਿਆ ਨਿਯਮ
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਸੀ ਕਿ 30 ਜੂਨ ਤੱਕ ਕਿਸੇ ਨੂੰ ਘੱਟੋ-ਘੱਟ ਬੈਲੇਂਸ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਹੁਣ ਇਹ ਮਿਆਦ ਪੂਰੀ ਹੋ ਗਈ ਹੈ। ਦੱਸ ਦੇਈਏ ਕਿ ਜ਼ਿਆਦਾਤਰ ਬੈਂਕ ਆਪਣੇ ਗ੍ਰਾਹਕਾਂ ਨੂੰ ਆਪਣੇ ਖਾਤੇ ਵਿੱਚ ਥੋੜਾ ਘੱਟ ਬਕਾਇਆ ਰਖਵਾਉਂਦੇ ਹਨ ਅਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਯਾਨੀ ਪੁਰਾਣੀ ਪ੍ਰਣਾਲੀ 1 ਜੁਲਾਈ ਤੋਂ ਦੁਬਾਰਾ ਲਾਗੂ ਹੋ ਗਈ ਹੈ ।
3. ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧਾ
ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਦਿਨ ਐਲਪੀਜੀ ਰਸੋਈ ਗੈਸ ਅਤੇ ਹਵਾਈ ਫਿਊਲ ਏਟੀਐਫ ਦੀਆਂ ਕੀਮਤਾਂ ਨੂੰ ਬਦਲਦੀਆਂ ਹਨ। ਪਿਛਲੇ ਕੁਝ ਮਹੀਨਿਆਂ ਤੋਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਉਨ੍ਹਾਂ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਹੋ ਗਿਆ ਹੈ।
4. ਮਿਊਚੁਅਲ ਫ਼ੰਡ ਖਰੀਦਣ ‘ਤੇ ਸਟੈਂਪ ਡਿਊਟੀ
1 ਜੁਲਾਈ ਤੋਂ ਮਿਊਚੁਅਲ ਫੰਡਾਂ ਨਾਲ ਜੁੜੇ ਬਦਲਾਅ ਹੋਏ ਹਨ, ਜਿਸ ਦੇ ਤਹਿਤ ਹੁਣ ਤੁਹਾਨੂੰ ਮਿਉਚੁਅਲ ਫੰਡ ਖਰੀਦਣ ‘ਤੇ ਸਟੈਂਪ ਡਿਊਟੀ ਦੇਣੀ ਪਵੇਗੀ। ਭਾਵ, ਜੇ ਤੁਸੀਂ SIP ਜਾਂ STP ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਸਟੈਂਪ ਡਿਊਟੀ ਅਦਾ ਕਰਨ ਲਈ ਤਿਆਰ ਰਹੋ। ਨਵੇਂ ਨਿਯਮ ਦੇ ਅਨੁਸਾਰ ਮਿਊਚੁਅਲ ਫੰਡਾਂ ਨੂੰ ਖਰੀਦਣ ‘ਤੇ ਕੁੱਲ ਨਿਵੇਸ਼ ਦਾ 0.005% ਸਟੈਂਪ ਡਿਊਟੀ ਦੇਣੀ ਪਵੇਗੀ।
5.ਨਵੀਆਂ ਕੰਪਨੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ
ਜੇ ਤੁਸੀਂ ਇੱਕ ਨਵੀਂ ਕੰਪਨੀ ਖੋਲ੍ਹਣ ਬਾਰੇ ਸੋਚ ਰਹੇ ਹੋ, ਤਾਂ 1 ਜੁਲਾਈ ਤੋਂ ਬਾਅਦ ਇਹ ਤੁਹਾਡੇ ਲਈ ਬਹੁਤ ਸੌਖਾ ਹੋ ਗਿਆ ਹੈ। ਤੁਸੀਂ ਘਰ ਬੈਠੇ ਹੀ ਆਧਾਰ ਤੋਂ ਕੰਪਨੀ ਰਜਿਸਟਰ ਕਰ ਸਕਦੇ ਹੋ। ਮੌਜੂਦਾ ਸਮੇਂ ਕੰਪਨੀ ਨੂੰ ਰਜਿਸਟਰ ਕਰਾਉਣ ਲਈ ਬਹੁਤ ਸਾਰੇ ਦਸਤਾਵੇਜ਼ ਜਮ੍ਹਾ ਕਰਨੇ ਹੁੰਦੇ ਹਨ, ਜੋ ਇਸ ਪ੍ਰਕਿਰਿਆ ਨੂੰ ਮੁਸ਼ਕਲ ਬਣਾਉਂਦੇ ਹਨ। ਇਸ ਦੇ ਦਿਸ਼ਾ ਨਿਰਦੇਸ਼ ਵੀ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ।
6.PNB ਸੇਵਿੰਗ ਅਕਾਊਂਟ ‘ਤੇ ਘੱਟ ਵਿਆਜ
ਪੰਜਾਬ ਨੈਸ਼ਨਲ ਬੈਂਕ ਨੇ ਸੇਵਿੰਗ ਅਕਾਉਂਟ ‘ਤੇ 0.50 ਫੀਸਦ ਦੀ ਕਟੌਤੀ ਕੀਤੀ ਹੈ ਅਤੇ ਨਵੀਂਆਂ ਕੀਮਤਾਂ 1 ਜੁਲਾਈ ਤੋਂ ਲਾਗੂ ਹੋ ਗਈਆਂ ਹਨ । ਹੁਣ, PNB ਸੇਵਿੰਗ ਅਕਾਉਂਟ ‘ਤੇ ਸਾਲਾਨਾ 3.25% ਵਿਆਜ ਮਿਲੇਗਾ। ਹੁਣ PNB ਦੇ ਬਚਤ ਖਾਤੇ ਵਿੱਚ 50 ਲੱਖ ਰੁਪਏ ਤੱਕ ਦਾ 3% ਅਤੇ ਇਸ ਤੋਂ ਵੱਧ ਦਾ 3.5% ਵਿਆਜ ਮਿਲੇਗਾ ।
7. ਅਟਲ ਪੈਨਸ਼ਨ ਯੋਜਨਾ ਦੀ ਕਿਸ਼ਤ ਆਟੋ ਡੈਬਿਟ
ਕੇਂਦਰ ਸਰਕਾਰ ਅਟਲ ਪੈਨਸ਼ਨ ਯੋਜਨਾ ਚਲਾਈ ਜਾ ਰਹੀ ਹੈ। ਜਿਸ ਤਹਿਤ ਇਸ ਸਮੇਂ ਆਟੋ ਡੈਬਿਟ ਨਹੀਂ ਕੀਤਾ ਜਾ ਰਿਹਾ, ਪਰ 30 ਜੂਨ ਨੂੰ ਇਹ ਅਵਧੀ ਖ਼ਤਮ ਹੋ ਗਈ ਹੈ। ਯਾਨੀ 1 ਜੁਲਾਈ ਤੋਂ ਇਸ ਸਕੀਮ ਵਿੱਚ ਪੈਸਾ ਲਗਾਉਣ ਵਾਲੇ ਲੋਕਾਂ ਦੇ ਖਾਤੇ ਵਿਚੋਂ ਪੈਸੇ ਆਪਣੇ ਆਪ ਕੱਟ ਲਏ ਜਾਣਗੇ, ਯਾਨੀ ਆਟੋ ਡੈਬਿਟ ਹੋ ਜਾਵੇਗਾ । ਇਸ ਸਥਿਤੀ ਵਿੱਚ ਇਹ ਧਿਆਨ ਰੱਖੋ ਕਿ ਤੁਹਾਡੇ ਖਾਤੇ ਵਿੱਚ ਕਿਸ਼ਤ ਦੀ ਰਕਮ ਰਹੇ।
8. ਕੋਰੋਨਾ ਕਾਲ ‘ਚ PF ਦਾ ਪੈਸੇ ਕੱਢਣਾ ਸੌਖਾ ਨਹੀਂ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਾਕਡਾਊਨ ਹੋਣ ਅਤੇ ਲੋਕਾਂ ਨੂੰ ਨਕਦੀ ਦੀ ਘਾਟ ਨਾਲ ਜੂਝਦੇ ਹੋਏ ਦੇਖ ਕੇ ਮੋਦੀ ਸਰਕਾਰ ਨੇ ਈਪੀਐਫ ਖਾਤਾ ਧਾਰਕਾਂ ਨੂੰ ਇੱਕ ਵਿਸ਼ੇਸ਼ ਸਹੂਲਤ ਦਿੱਤੀ ਸੀ। ਇਸ ਸਹੂਲਤ ਦੇ ਤਹਿਤ ਲੋਕ ਆਪਣੇ ਪੀਐਫ ਖਾਤੇ ਤੋਂ ਇੱਕ ਨਿਸ਼ਚਤ ਰਕਮ ਵਾਪਸ ਲੈ ਸਕਦੇ ਹਨ, ਤਾਂ ਜੋ ਉਹ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਇਸ ਦੀ ਘੋਸ਼ਣਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਖ਼ੁਦ ਕੀਤੀ ਸੀ, ਪਰ ਹੁਣ ਉਹ ਸਮਾਂ ਖ਼ਤਮ ਹੋ ਗਿਆ ਹੈ ।