NHAI removes requirement: ਜੇ ਤੁਹਾਡਾ ਵੀ ਹਾਈਵੇ ‘ਤੇ ਰੋਜ਼ਾਨਾ ਆਉਣਾ-ਜਾਣਾ ਹੁੰਦਾ ਹੈ ਤਾਂ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਨੁਸਾਰ FASTag ਅਕਾਊਂਟ ਵਿੱਚ ਮਿਨੀਮਮ ਬੈਲੇਂਸ ਰੱਖਣ ਦੀ ਵਿਵਸਥਾ ਨੂੰ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹੁਣ FASTag ਅਕਾਊਂਟ ਵਿੱਚ ਘੱਟੋ-ਘੱਟ ਬੈਲੇਂਸ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਟੋਲ ਪਲਾਜ਼ਾ ‘ਤੇ ਜਾਮ ਦੀ ਸਥਿਤੀ ਨਾ ਬਣੇ।
ਕੀਤੇ ਗਏ ਇਹ ਬਦਲਾਅ
ਫਾਸਟੈਗ ਨਿਯਮਾਂ ਵਿੱਚ ਬਦਲਾਅ ਸਿਰਫ ਯਾਤਰੀ ਵਾਹਨਾਂ ਲਈ ਹੀ ਕੀਤਾ ਗਿਆ ਹੈ। ਵਪਾਰਕ ਗੱਡੀਆਂ ਲਈ ਹਾਲ ਵੀ ਪੁਰਾਣਾ ਨਿਯਮ ਲਾਗੂ ਹੋਵੇਗਾ। FASTag ਦੀ ਖਰੀਦ ਦੇ ਦੌਰਾਨ ਯਾਤਰੀ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ, ਵੈਨਾਂ ਦੇ ਲਈ ਅਕਾਊਂਟ ਵਿੱਚ ਸੁਰੱਖਿਆ ਦੇ ਰੂਪ ਵਿੱਚ ਕੁਝ ਬੈਲੇਂਸ ਰੱਖਿਆ ਜਾਂਦਾ ਸੀ। ਉੱਥੇ ਹੀ ਟੋਲ ਪਲਾਜ਼ਾ ‘ਤੇ ਲੰਘਦੇ ਸਮੇਂ ਜੇ ਡਰਾਈਵਰ ਦੇ FASTag ਵਿੱਚ ਸੁਰੱਖਿਆ ਤੋਂ ਇਲਾਵਾ ਕੋਈ ਰੀਚਾਰਜ ਨਹੀਂ ਹੈ ਤਾਂ ਉਸਨੂੰ ਟੋਲ ‘ਤੇ ਪ੍ਰੇਸ਼ਾਨੀ ਹੁੰਦੀ ਸੀ ਅਤੇ ਇਸ ਨਾਲ ਟੋਲ ਪਲਾਜ਼ਾ ‘ਤੇ ਜਾਮ ਲੱਗ ਜਾਂਦਾ ਸੀ । ਪਰ ਹੁਣ ਅਜਿਹਾ ਨਹੀਂ ਹੋਵੇਗਾ । ਟੋਲ ਪਲਾਜ਼ਾ ਪਾਰ ਕਰਨ ਤੋਂ ਬਾਅਦ ਜੇ ਤੁਹਾਡੇ ਅਕਾਊਂਟ ਵਿੱਚ ਕੋਈ ਨੈਗੇਟਿਵ ਬੈਲੇਂਸ ਹੋ ਜਾਂਦਾ ਹੈ, ਤਾਂ ਬੈਂਕ ਸੁਰੱਖਿਆ ਦੇ ਪੈਸੇ ਵਸੂਲ ਕਰ ਸਕਦਾ ਹੈ, ਜਿਸ ਨੂੰ ਵਾਹਨ ਮਾਲਕ ਨੂੰ ਅਗਲੇ ਰਿਚਾਰਜ ‘ਤੇ ਭੁਗਤਾਨ ਕਰਨਾ ਪਏਗਾ।
ਦਰਅਸਲ, ਕੇਂਦਰ ਸਰਕਾਰ ਨੇ ਹੁਣ ਸਾਰੇ ਦੇਸ਼ ਵਿੱਚ FASTag ਨੂੰ ਲਾਜ਼ਮੀ ਕਰ ਦਿੱਤਾ ਹੈ। ਭਾਵ, ਹੁਣ ਹਾਈਵੇ ਤੇ ਟੋਲ ਦਿੰਦੇ ਸਮੇਂ ਤੁਹਾਨੂੰ ਇਸ ਰਾਹੀਂ ਭੁਗਤਾਨ ਕਰਨਾ ਪਵੇਗਾ। ਹੁਣ 15 ਫਰਵਰੀ ਤੱਕ ਸਾਰੇ ਵਾਹਨਾਂ ‘ਤੇ FASTag ਸਟਿੱਕਰ ਲਾਉਣਾ ਲਾਜ਼ਮੀ ਹੋ ਜਾਵੇਗਾ। ਇਸ ਤੋਂ ਪਹਿਲਾਂ ਦਸੰਬਰ ਵਿੱਚ FASTag ਨੂੰ ਲਾਗੂ ਕਰਨ ਲਈ ਨਵੀਂ ਸਮਾਂ ਸੀਮਾ ਵਧ ਕੇ 15 ਫਰਵਰੀ 2021 ਤੱਕ ਕਰ ਦਿੱਤੀ ਗਈ ਸੀ।
ਇੱਥੋਂ ਮਿਲੇਗਾ FASTag
ਦੱਸ ਦੇਈਏ ਕਿ ਜੇ ਤੁਸੀਂ ਅਜੇ ਆਪਣੇ ਵਾਹਨ ‘ਤੇ FASTag ਸਟੀਕਰ ਨਹੀਂ ਲਗਵਾਇਆ ਤਾਂ ਤੁਹਾਨੂੰ ਜਲਦੀ ਹੀ ਲਗਵਾ ਲੈਣਾ ਚਾਹੀਦਾ ਹੈ। ਤੁਸੀਂ ਇਸ ਨੂੰ PayTM, Amazon, Snapdeal ਆਦਿ ਤੋਂ ਖਰੀਦ ਸਕਦੇ ਹੋ। ਨਾਲ ਹੀ ਇਸ ਨੂੰ ਦੇਸ਼ ਦੇ 23 ਬੈਂਕਾਂ ਰਾਹੀਂ ਵੀ ਉਪਲਬਧ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੜਕ ਟ੍ਰਾਂਸਪੋਰਟ ਅਥਾਰਟੀ ਦੇ ਦਫ਼ਤਰ ਵਿੱਚ ਵੀ ਇਹ ਵੇਚੇ ਜਾਂਦੇ ਹਨ।
ਇਹ ਵੀ ਦੇਖੋ: ਦਿੱਲੀ ਅੰਦੋਲਨ ‘ਚ ਸ਼ਾਮਲ ਹੋਣ ਪਹੁੰਚੇ ਪੰਜਾਬੀ ਕਲਾਕਾਰ ਸਟੇਜ ਤੋਂ ਕਿਸਾਨਾਂ ਦੇ ਜਜ਼ਬੇ ਨੂੰ ਕੀਤਾ ਸਲਾਮ….