ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ 7ਵੀਂ ਪਾਸ ਵਿਆਜ ਦਰਾਂ ਵਿਚ ਬਦਲਾਅ ਨਹੀਂ ਕੀਤਾ ਹੈ। RBI ਨੇ ਵਿਆਜ ਦਰਾਂ ਨੂੰ 6.5 ‘ਤੇ ਜਿਉਂ ਦਾ ਤਿਉਂ ਹੀ ਰੱਖਿਆ ਹੈ ਯਾਨੀ ਲੋਨ ਮਹਿੰਗੇ ਨਹੀਂ ਹੋਣਗੇ ਤੇ ਤੁਹਾਡੀ ਈਐੱਮਆਈ ਵੀ ਨਹੀਂ ਵਧੇਗੀ। ਆਰਬੀਆਈ ਨੇ ਫਰਵਰੀ 2023 ਵਿਚ ਦਰਾਂ 0.25 ਫੀਸਦੀ ਤੋਂਵਧਾ ਕੇ 6.5 ਫੀਸਦੀ ਕੀਤੀ ਸੀ।
3 ਅਪ੍ਰੈਲ ਤੋਂ ਚੱਲ ਰਹੇ ਮਾਨੇਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਲਈ ਲਏ ਗਏ ਫੈਸਲਿਆਂ ਦੀ ਜਾਣਕਾਰੀ RBI ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਦਿੱਤੀ। ਇਹ ਮੀਟਿੰਗ ਹਰ ਦੋ ਮਹੀਨੇ ਵਿਚ ਹੁੰਦੀ ਹੈ। RBI ਨੇ ਪਹਿਲਾਂ ਫਰਵਰੀ ਵਿਚ ਹੋਈ ਬੈਠਕ ਵਿਚ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਸੀ।
RBI ਦੀ MPC ਵਿਚ 6 ਮੈਂਬਰ ਹਨ। ਇਸ ਵਿਚ ਬਾਹਰੀ ਤੇ ਆਰਬੀਆਈ ਅਧਿਕਾਰੀ ਦੋਵੇਂ ਹਨ। ਗਵਰਨਰ ਨਾਲ ਆਰਬੀਆਈ ਅਧਿਕਾਰੀ ਰਾਜੀਵ ਰੰਜਨ, ਕਾਰਜਕਾਰੀ ਡਾਇਰੈਕਟਰ ਦੇ ਰੂਪ ਵਿਚ ਕੰਮ ਕਰ ਰਹੇ ਹਨ ਤੇ ਮਾਈਕਲ ਦੇਬਬ੍ਰਤ ਪਾਤਰਾ, ਡਿਪਟੀ ਗਵਰਨਰ ਹਨ। ਸ਼ਸ਼ਾਂਕ ਭਿੜੇ, ਆਸ਼ਿਮਾ ਗੋਇਲ ਤੇ ਜਯੰਤ ਆਰ ਵਰਮਾ ਬਾਹਰੀ ਮੈਂਬਰ ਹਨ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: ਕਾਂਗਰਸ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ, ਜਾਣੋ ਮਨੋਰਥ ਪੱਤਰ ‘ਚ ਕੀ-ਕੀ?
ਜਾਣਕਾਰਾਂ ਮੁਤਾਬਕ ਆਰਬੀਆਈ ਇਸ ਵਾਰ ਵੀ ਰੈਪੋ ਰੇਟ ਯਾਨੀ ਵਿਆਜ ਦਰਾਂ ਵਿਚ ਬਦਲਾਅ ਨਹੀਂ ਕਰੇਗੀ। ਹੁਣ ਰੈਪੋ ਰੇਟ 6.50 ਫੀਸਦੀ ‘ਤੇ ਬਣੀ ਹੋਈ ਹੈ। RBI ਨੇ ਇਸ ਤੋਂ ਪਹਿਲਾਂ ਫਰਵਰੀ 2024 ਵਿਚ ਹੋਈ ਬੈਠਕ ਵਿਚ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਸੀ। ਇਹ ਲਗਾਤਾਰ ਛੇਵੀਂ ਵਾਰ ਹੈ ਜਦੋਂ ਆਰਬੀਆਈ ਨੇ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।