ਕੀ ਤੁਸੀਂ ਵੀ ਨਵਾਂ ਰਾਸ਼ਨ ਕਾਰਡ ਬਣਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਅਪਲਾਈ ਕੀਤਾ ਹੋਇਆ ਹੈ ਅਤੇ ਹੁਣ ਤੱਕ ਤੁਹਾਡਾ ਰਾਸ਼ਨ ਕਾਰਡ ਘਰ ਨਹੀਂ ਪਹੁੰਚਿਆ ਹੈ ਅਤੇ ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਨਾਂ ‘ਤੇ ਨਵਾਂ ਰਾਸ਼ਨ ਕਾਰਡ ਬਣਵਾਉਣਾ ਚਾਹੁੰਦੇ ਹਨ ਅਤੇ ਅਜੇ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਹੁਣ ਘਬਰਾਉਣ ਦੀ ਲੋੜ ਨਹੀਂ, ਹੁਣ ਤੁਸੀਂ ਘਰ ਬੈਠੇ ਨਵਾਂ ਰਾਸ਼ਨ ਕਾਰਡ ਆਸਾਨੀ ਨਾਲ ਬਣਵਾ ਸਕਦੇ ਹੋ।
ਰਾਸ਼ਨ ਕਾਰਡ ‘ਤੇ ਲਿਖੀ ਸਾਰੀ ਜਾਣਕਾਰੀ ਨਾਗਰਿਕਾਂ ਦੀ ਪਛਾਣ ਕਰਦੀ ਹੈ। ਰਾਸ਼ਨ ਕਾਰਡ ਨੂੰ ਰਿਹਾਇਸ਼ੀ ਸਬੂਤ, ਜਨਮ ਸਰਟੀਫਿਕੇਟ, ਵੋਟਰ ਆਈਡੀ ਕਾਰਡ ਆਦਿ ਦਸਤਾਵੇਜ਼ ਬਣਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਇਸਦੇ ਨਾਲ ਹੀ, ਇਹ ਕਾਰਡ ਕਾਰਡ ਧਾਰਕ ਨੂੰ ਭਾਰਤ ਸਰਕਾਰ ਤੋਂ ਸਾਰੇ ਅਧਿਕਾਰ ਪ੍ਰਾਪਤ ਕਰਨ ਦਾ ਹੱਕਦਾਰ ਬਣਾਉਂਦਾ ਹੈ।
ਰਾਸ਼ਨ ਕਾਰਡ ਬਣਵਾਉਣ ਲਈ ਨਾ ਤਾਂ ਤੁਹਾਨੂੰ ਇੱਧਰ-ਉੱਧਰ ਜਾਣਾ ਪਵੇਗਾ ਅਤੇ ਨਾ ਹੀ ਕਿਸੇ ਤੋਂ ਮਦਦ ਮੰਗਣ ਦੀ ਲੋੜ ਪਵੇਗੀ। ਹੁਣ ਰਾਸ਼ਨ ਕਾਰਡ ਬਣਾਉਣਾ ਬਹੁਤ ਆਸਾਨ ਹੋ ਗਿਆ ਹੈ ਅਤੇ ਤੁਸੀਂ ਇਸਨੂੰ ਘਰ ਬੈਠੇ ਹੀ ਮਿੰਟਾਂ ਵਿੱਚ ਬਣਵਾ ਸਕਦੇ ਹੋ। ਤੁਸੀਂ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਕਾਰਡ ਨੂੰ ਟ੍ਰੈਕ ਵੀ ਕਰ ਸਕਦੇ ਹੋ।
ਇਨ੍ਹਾਂ ਕਦਮਾਂ ਦੀ ਮਦਦ ਨਾਲ ਆਨਲਾਈਨ ਅਪਲਾਈ ਕਰੋ:-
1. ਰਾਸ਼ਨ ਕਾਰਡ ਬਣਾਉਣ ਲਈ, ਸਭ ਤੋਂ ਪਹਿਲਾਂ ਆਪਣੇ ਰਾਜ ਦੀ ਸਰਕਾਰੀ ਵੈਬਸਾਈਟ ‘ਤੇ ਜਾਓ। ਜੇ ਤੁਸੀਂ ਉੱਤਰ ਪ੍ਰਦੇਸ਼ ਦੇ ਵਸਨੀਕ ਹੋ ਤਾਂ ਤੁਸੀਂ https://fcs.up.gov.in/FoodPortal.aspx ’ਤੇ ਜਾ ਕੇ ਫਾਰਮ ਡਾਊਨਲੋਡ ਕਰ ਸਕਦੇ ਹੋ।
2. ਇਸ ਤੋਂ ਬਾਅਦ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰਨ ਵਾਲੇ ਲਿੰਕ ‘ਤੇ ਕਲਿੱਕ ਕਰੋ।
3. ਰਾਸ਼ਨ ਕਾਰਡ ਪ੍ਰਾਪਤ ਕਰਨ ਲਈ ਆਈ ਡੀ ਪਰੂਫ ਦੇ ਤੌਰ ਤੇ ਤੁਸੀਂ ਆਧਾਰ ਕਾਰਡ, ਵੋਟਰ ਆਈ ਡੀ, ਪਾਸਪੋਰਟ, ਹੈਲਥ ਕਾਰਡ, ਡ੍ਰਾਇਵਿੰਗ ਲਾਇਸੈਂਸ, ਆਦਿ ਅਪਲੋਡ ਕਰ ਸਕਦੇ ਹੋ।
4. ਐਪਲੀਕੇਸ਼ਨ ਨੂੰ ਭਰਨ ਤੋਂ ਬਾਅਦ, ਫੀਸ ਦਾ ਭੁਗਤਾਨ ਕਰੋ ਅਤੇ ਬਿਨੈ-ਪੱਤਰ ਜਮ੍ਹਾਂ ਕਰੋ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਤਰੀਕੇ ਨਾਲ ਲੋਨ ਵੰਡਣ ਵਾਲੇ ਐਪ ‘ਤੇ ਵਧੇਗੀ ਸਖ਼ਤੀ, ਨਿਰਮਲਾ ਸੀਤਾਰਮਨ ਨੇ ਦਿੱਤੇ ਸਖ਼ਤ ਨਿਰਦੇਸ਼
ਪੂਰੀ ਔਨਲਾਈਨ ਪ੍ਰਕਿਰਿਆ ਤੋਂ ਬਾਅਦ, ਤੁਸੀਂ ਜੋ ਵੀ ਜਾਣਕਾਰੀ ਦਿੱਤੀ ਹੈ, ਉਸ ਦੀ ਫੀਲਡ ਅਫਸਰ ਦੁਆਰਾ ਤਸਦੀਕ ਕੀਤੀ ਜਾਂਦੀ ਹੈ ਅਤੇ ਸਭ ਕੁਝ ਸਹੀ ਹੋਣ ਤੋਂ ਬਾਅਦ, ਤੁਹਾਡਾ ਰਾਸ਼ਨ ਕਾਰਡ ਇੱਕ ਮਹੀਨੇ ਦੇ ਅੰਦਰ ਜਾਰੀ ਕੀਤਾ ਜਾਂਦਾ ਹੈ। ਇਸ ਦੇ ਲਈ ਬਿਨੈਕਾਰ ਨੂੰ ਵੱਖ-ਵੱਖ ਸ਼੍ਰੇਣੀਆਂ ਅਨੁਸਾਰ 5 ਰੁਪਏ ਤੋਂ ਲੈ ਕੇ 45 ਰੁਪਏ ਤੱਕ ਦੀ ਫੀਸ ਅਦਾ ਕਰਨੀ ਪੈਂਦੀ ਹੈ।
ਇੱਕ ਵਾਰ ਰਾਸ਼ਨ ਕਾਰਡ ਜਾਰੀ ਹੋਣ ਤੋਂ ਬਾਅਦ, ਤੁਸੀਂ ਇਸ ਰਾਹੀਂ ਸਰਕਾਰੀ ਵੰਡ ਕੇਂਦਰ ਤੋਂ ਮੁਫਤ ਰਾਸ਼ਨ ਪ੍ਰਾਪਤ ਕਰ ਸਕਦੇ ਹੋ, ਪਰ ਸਭ ਤੋਂ ਪਹਿਲਾਂ ਆਪਣੇ ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ। ਇਸ ਲਈ ਤੁਹਾਡੇ ਲਈ ਆਧਾਰ ਕਾਰਡ ਹੋਣਾ ਵੀ ਜ਼ਰੂਰੀ ਹੈ।