ਪੈਨ ਕਾਰਡ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ । ਅੱਜ ਦੇ ਸਮੇਂ ਵਿੱਚ ਸਾਨੂੰ ਵਿੱਤ ਨਾਲ ਸਬੰਧਤ ਬਹੁਤ ਸਾਰੇ ਮਹੱਤਵਪੂਰਨ ਕੰਮਾਂ ਨੂੰ ਕਰਨ ਵਿੱਚ ਇਸਦੀ ਬਹੁਤ ਲੋੜ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਪੈਨ ਕਾਰਡ ਦੀ ਵਰਤੋਂ ਡੀਮੈਟ ਅਕਾਊਂਟ, ਬੈਂਕ ਖਾਤਾ ਖੁੱਲ੍ਹਵਾਉਣ, ਮਿਊਚਲ ਫੰਡ ਨਿਵੇਸ਼, ਨੌਕਰੀ ਤੋਂ ਲੈ ਕੇ ਕਈ ਦੂਜੇ ਕੰਮ ਕਰਨ ਦੇ ਲਈ ਪੈਨ ਕਾਰਡ ਦੋਈ ਲੋੜ ਪੈਂਦੀ ਹੈ।
ਅੱਜ-ਕੱਲ੍ਹ ਆਧਾਰ ਕਾਰਡ ਨੂੰ ਕਈ ਮਹੱਤਵਪੂਰਨ ਦਸਤਾਵੇਜ਼ਾਂ ਨਾਲ ਲਿੰਕ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਅਜੇ ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਨੂੰ ਇਹ ਕੰਮ ਜਲਦੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸਮੇਂ ਸਿਰ ਇਹ ਕੰਮ ਨਹੀਂ ਕਰਦੇ ਹੋ ਤਾਂ ਇਸ ਸਥਿਤੀ ਵਿੱਚ ਤੁਹਾਡਾ ਪੈਨ ਕਾਰਡ ਡਿਐਕਟੀਵੇਟ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਕਈ ਮਹੱਤਵਪੂਰਨ ਕੰਮਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਵੱਡਾ ਐਲਾਨ, MSP ਦੀ ਮੰਗ ਲਈ ਕਰਾਂਗੇ ਚੰਡੀਗੜ੍ਹ ਕੂਚ
ਆਮਦਨ ਕਰ ਵਿਭਾਗ ਦੇ ਅਨੁਸਾਰ, ਧਾਰਾ 1961 ਦੇ ਤਹਿਤ, ਸਾਰੇ ਪੈਨ ਕਾਰਡ ਧਾਰਕਾਂ ਲਈ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਲਾਜ਼ਮੀ ਹੈ। ਜੇਕਰ ਤੁਸੀਂ ਇਹ ਕੰਮ 31 ਮਾਰਚ 2023 ਤੋਂ ਪਹਿਲਾਂ ਨਹੀਂ ਕਰਦੇ ਤਾਂ ਅਜਿਹੇ ਵਿੱਚ ਤੁਹਾਡਾ ਪੈਨ ਕਾਰਡ ਡਿਐਕਟੀਵੇਟ ਕਰ ਦਿੱਤਾ ਜਾਵੇਗਾ । ਅਜਿਹੀ ਸਥਿਤੀ ਵਿੱਚ, ਤੁਸੀਂ 1 ਅਪ੍ਰੈਲ ਤੋਂ ਆਪਣੇ ਪੈਨ ਕਾਰਡ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਕਾਰਨ ਤੁਹਾਨੂੰ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜਲਦ ਤੋਂ ਜਲਦ ਲਿੰਕ ਕਰਵਾ ਲੈਣਾ ਚਾਹੀਦਾ ਹੈ।
ਦੱਸ ਦੇਈਏ ਕਿ ਹੁਣ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ‘ਤੇ ਜੁਰਮਾਨਾ ਭਰਨਾ ਪਵੇਗਾ, ਪਰ ਜੇਕਰ ਤੁਸੀਂ 31 ਮਾਰਚ ਤੋਂ ਬਾਅਦ ਇਸ ਨੂੰ ਲਿੰਕ ਕਰਨ ਜਾਂਦੇ ਹੋ ਤਾਂ ਜੁਰਮਾਨਾ ਭਰਨ ਤੋਂ ਬਾਅਦ ਵੀ ਇਹ ਕੰਮ ਨਹੀਂ ਹੋਵੇਗਾ। ਹਾਲਾਂਕਿ ਇਸ ਕੰਮ ਲਈ ਜੁਰਮਾਨਾ ਭਰਨਾ ਪਵੇਗਾ। ਜੇਕਰ ਕੋਈ ਵਿਅਕਤੀ ਹੁਣ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਦਾ ਹੈ, ਤਾਂ ਉਸ ਨੂੰ 1,000 ਰੁਪਏ ਦੀ ਲੇਟ ਫੀਸ ਅਦਾ ਕਰਨੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -: