pay gst of small business: ਕੋਰੋਨਾ ਵਾਇਰਸ ਕਾਰਨ ਆਰਥਿਕ ਤੌਰ ‘ਤੇ ਉਦਯੋਗ ਸਹੀ ਤਰਾਂ ਨਾਲ ਨਹੀਂ ਚੱਲ ਰਿਹਾ ਅਤੇ ਦੂਜੇ ਪਾਸੇ ਨਿਯਮਾਂ ਦੀ ਪਾਲਣਾ ਵੀ ਲਾਜਮੀ ਹੈ। ਅਜਿਹੇ ‘ਚ ਸਰਕਾਰ ਵੱਲੋਂ ਕਾਰੋਬਾਰੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ GST ਭਰਨ ਦਾ ਕੰਮ ਹੋਰ ਵੀ ਆਸਾਨ ਕਰ ਦਿੱਤਾ ਹੈ। ਅਜਿਹੇ ‘ਚ ਜਿਨ੍ਹਾਂ ਕਾਰੋਬਾਰੀਆਂ ਦੀ GST ਨਹੀਂ ਬਣਦੀ ਉਹ ਮਹਿਜ਼ ਇਕ SMS ਨਾਲ ਆਪਣੀ ਰਿਟਰਨ ਦਾਖਲ ਕਰ ਸਕਣਗੇ।
ਵਪਾਰੀਆਂ ਲਈ ਇਹ ਸਹੂਲਤ ਅਗਲੇ ਹਫਤੇ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਨਵੇਂ ਫੈਸਲੇ ਨਾਲ ਜੀਐੱਸਟੀਐੱਨ ’ਤੇ ਰਜਿਸਟਰਡ 22 ਲੱਖ ਕਾਰੋਬਾਰੀਆਂ ਨੂੰ ਫਾਇਦਾ ਮਿਲੇਗਾ ਜੋ ਹਰ ਮਹੀਨੇ ਜੀਐੱਸਟੀ ਪੋਰਟਲ ’ਤੇ ਰਿਟਰਨ ਫਾਈਲ ਭਰਦੇ ਹਨ। ਜ਼ੀਰੋ ਰਿਟਰਨ ਵਾਲਿਆਂ ਨੂੰ ਹੁਣ ਕੋਈ ਲਾਗਿਨ ਦੀ ਲੋੜ ਨਹੀਂ ਹੋਵੇਗੀ , ਸਿਰਫ਼ SMS ਭੇਜ ਕੇ ਆਪਣਾ ਰਿਟਰਨ ਫਾਈਲ ਕਰ ਸਕਣਗੇ।
ਇਸ ਤਰ੍ਹਾਂ ਭਰੋ ਰਿਟਰਨ :
– 144409 ਨੰਬਰ ’ਤੇ NIL ਟੀਪ ਕਰ ਸਪੇਸ ਤੋਂ ਬਾਅਦ ਆਪਣਾ GST ਨੰਬਰ ਫਿਰ ਇਕ ਸਪੇਸ ਤੋਂ ਬਾਅਦ 3B ਟਾਈਪ ਕਰ ਭੇਜ ਦਵੋ।
– ਮੈਸੇਜ ਭੇਜਦੇ ਹੀ OTP ਆਵੇਗਾ ਤੇ ਉਸ ਦੀ ਪੁਸ਼ਟੀ ਕਰਦੇ ਹੋਏ ਵਪਾਰੀ ਦਾ ਜੀਐੱਸਟੀ ਰਿਟਰਨ ਦਾਖਲ ਹੋ ਜਾਵੇਗਾ।