ਪੇਟੀਐੱਮ ਈ-ਕਾਮਰਸ ਨੇ ਆਪਣਾ ਨਾਂ ਬਦਲ ਕੇ ਪਾਈ ਪਲੇਟਫਾਰਮ (Pi Platforms) ਕਰ ਲਿਆ ਹੈ। ਨਾਲ ਹੀ ਆਲਾਈਨ ਰੀਟੇਲ ਕਾਰੋਬਾਰ ਵਿਚ ਹਿੱਸੇਦਾਰੀ ਵਧਾਉਣ ਲਈ ਬਿਟਸਿਲਾ ਦਾ ਐਕਵਾਇਰ ਕੀਤਾ ਹੈ। ਬਿਟਸਿਲਾ ਓਐੱਨਡੀਸੀ ‘ਤੇ ਇਕ ਸੇਲਰਸ ਪਲੇਟਫਾਰਮ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਨਾਂ ਬਦਲਣ ਲਈ ਅਰਜ਼ੀ ਦਿੱਤੀ ਸੀ। 8 ਫਰਵਰੀ ਨੂੰ ਉਸ ਨੂੰ ਕੰਪਨੀ ਰਜਿਸਟਰਾਰ ਤੋਂ ਮਨਜ਼ੂਰੀ ਮਿਲ ਗਈ ਸੀ। ਕੰਪਨੀ ਰਜਿਸਟਰਾਰ ਦੀ 8 ਫਰਵਰੀ ਦੇ ਨੋਟੀਫਿਕੇਸ਼ਨ ਮੁਤਾਬਕ ਇਸ ਪ੍ਰਮਾਣ ਪੱਤਰ ਦੀ ਤਰੀਕ ਤੋਂ ਕੰਪਨੀ ਦਾ ਨਾਂ ਪੇਟੀਐੱਮ ਈ-ਕਾਮਰਸ ਪ੍ਰਾਈਵੇਟ ਲਿਮਟਿਡ ਤੋਂ ਬਦਲ ਕੇ ਪਾਈ ਪਲੇਟਫਾਰਮਸ ਪ੍ਰਾਈਵੇਟ ਲਿਮਟਿਡ ਕਰ ਦਿੱਤਾ ਗਿਆ ਹੈ।
ਏਲੀਵੇਸ਼ਨ ਕੈਪੀਟਲ ਪੇਟੀਐੱਮ ਈ-ਕਾਮਰਸ ਵਿਚ ਸਭ ਤੋਂ ਵੱਡਾ ਸ਼ੇਅਰਧਾਰਕ ਹੈ, ਇਸ ਨੂੰ ਪੇਟੀਐੱਮ ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਸ਼ੇਖਰ ਸ਼ਰਮਾ, ਸਾਫਟਬੈਂਕ ਤੇ ਈਬੇ ਦਾ ਵੀ ਸਮਰਥਨ ਪ੍ਰਾਪਤ ਹੈ। ਸੂਤਰਾਂ ਮੁਤਾਬਕ ਕੰਪਨੀ ਨੇ ਹੁਣ ਇਨੋਬਿਟਸ ਸਾਲਿਊਸ਼ਨਸ ਪ੍ਰਾਈਵੇਟ ਲਿਮਟਿਡ (ਬਿਟਸਿਲਾ) ਨੂੰ ਐਕਵਾਇਰ ਕਰ ਲਿਆ ਹੈ। ਇਸਨੂੰ 2020 ਵਿੱਚ ਪੇਸ਼ ਕੀਤਾ ਗਿਆ ਸੀ। ਇਹ ਫੁੱਲ-ਸਟੈਕ ਓਮਨੀਚੈਨਲ ਅਤੇ ਹਾਈਪਰਲੋਕਲ ਕਾਮਰਸ ਸਮਰੱਥਾਵਾਂ ਦੇ ਨਾਲ ਇੱਕ ONDC ਵਿਕਰੇਤਾ ਪਲੇਟਫਾਰਮ ਵਜੋਂ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਤੇ CM ਮਾਨ ਅੱਜ ਪਹੁੰਚਣਗੇ ਖੰਨਾ, ‘ਘਰ-ਘਰ ਰਾਸ਼ਨ ਯੋਜਨਾ’ ਦਾ ਕਰਨਗੇ ਆਗਾਜ਼
ਓਪਨ ਨੈਟਵਰਕ ਫਾਰ ਡਿਜੀਟਲ ਕਾਮਰਸ (ONDC) ਕਾਮਰਸ ਐਂਡ ਇੰਡਸਟਰੀ ਮਨਿਸਟਰੀ ਦੀ ਇਕ ਪਹਿਲ ਹੈ। ਇਸ ਦਾ ਮਕਸਦ ਛੋਟੇ ਰਿਟੇਲ ਵਿਕ੍ਰੇਤਾਵਾਂ ਨੂੰ ਡਿਜੀਟਲ ਕਾਮਰਸ ਦਾ ਫਾਇਦਾ ਚੁੱਕਣ ਵਿਚ ਮਦਦ ਕਰਨ ਵਾਸਤੇ ਇਕ ਸੁਵਿਧਾਜਨਕ ਮਾਡਲ ਤਿਆਰ ਕਰਨਾ ਹੈ। ਪਾਈ ਪਲੇਟਫਾਰਮਸ ਓਐੱਨਡੀਸੀ ਨੈਟਵਰਕ ‘ਤੇ ਬਿਟਸੀਲਾ ਇੱਕ ਪ੍ਰਮੁੱਖ ਖਰੀਦ ਪਲੇਟਫਾਰਮ ਹੈ ਅਤੇ ਬਿਟਸੀਲਾ ਪ੍ਰਾਪਤੀ ਇਸਦੀਆਂ ਵਪਾਰਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ –