ਜੇਕਰ ਤੁਹਾਡੀ ਕਾਰ ਵਿਚ ਵੀ ਪੇਟੀਐੱਮ ਫਾਸਟੈਗ ਲੱਗਾ ਹੈ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਪੇਟੀਐੱਮ ਫਾਸਟੈਗ ਯੂਜਰਸ ਲਈ ਰੋਡ ਟੋਲਿੰਗ ਅਥਾਰਟੀ ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਹੈ। ਅਥਾਰਟੀ ਨੇ ਹਾਈਵੇ ‘ਤੇ ਸਫਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਅਧਿਕਾਰਤ ਬੈਂਕ ਤੋਂ ਫਾਸਟੈਗ ਖਰੀਦਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ 2 ਕਰੋੜ ਤੋਂ ਵੱਧ ਪੇਟੀਐੱਮ ਫਾਸਟੈਗ ਯੂਜਰਸ ਨੂੰ ਨਵੇਂ RFID ਸਟਿੱਕਰ ਕਰਨ ਦਾ ਸੰਕੇਤ ਦਿੱਤਾ ਹੈ। ਇਸ ਦੇ ਲਈ ਰੋਡ ਟੋਲਿੰਗ ਅਥਾਰਟੀ ਨੇ 32 ਅਧਿਕਾਰਤ ਬੈਂਕਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿਚ ਪੇਟੀਐੱਮ ਪੇਮੈਂਟਸ ਬੈਂਕ ਦਾ ਨਾਂ ਨਹੀਂ ਹੈ। 31 ਜਨਵਰੀ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਕੀਤੀ ਗਈ ਕਾਰਵਾਈ ਵਿਚ ਪੇਟੀਐੱਮ ਬੈਂਕ ਦੇ 1 ਜਨਵਰੀ ਤੋਂ ਸਰਵਿਸ ਦੇਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਆਰਬੀਆਈ ਵੱਲੋਂ ਚੁੱਕੇ ਗਏ ਕਦਮ ਦੇ ਬਾਅਦ ਅਜਿਹੇ ਵਾਹਨ ਮਾਲਕ ਜਿਨ੍ਹਾਂ ਦੇ ਫਾਸਟੈਗ ਪੇਟੀਐੱਮ ਬੈਂਕ ਨਾਲ ਕਨੈਕਟ ਹਨ, ਉਨ੍ਹਾਂ ਦੇ ਫਾਸਟੈਗ 29 ਫਰਵਰੀ ਤੋਂ ਬਾਅਦ ਇਨਐਕਟਿਵ ਹੋ ਜਾਣਗੇ। ਅਜਿਹੇ ਵਿਚ ਯੂਜਰਸ ਦੇ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਰੋਲ ਟੋਲਿੰਗ ਅਥਾਰਟੀ ਨੇ ਐਡਵਾਇਜਰੀ ਜਾਰੀ ਕੀਤੀ ਹੈ। ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਇਲੈਕਟ੍ਰਾਨਿਕ ਟ੍ਰੋਲਿੰਗ ਬ੍ਰਾਂਚ IHMCL ਦੇ ਆਫੀਸ਼ੀਅਲ ਹੈਂਟਲ ਤੋਂ ਅਧਿਕਾਰਤ ਬੈਂਕਾਂ ਦੀ ਲਿਸਟ ਸ਼ੇਅਰ ਕੀਤੀ ਗਈ ਹੈ। ਇਸ ਲਿਸਟ ਵਿਚ ਪੇਟੀਐੱਮ ਬੈਂਕ ਦਾ ਨਾਂ ਨਹੀਂ ਹੈ। ਇਸ ਵਿਚ HDFC, ICICI, SBI, Axis, UCO ਬੈਂਕ ਸਣੇ 32 ਬੈਂਕਾਂ ਦੇ ਨਾਂ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ EPFO ਨੇ ਅਜਿਹੇ ਡਿਪਾਜਿਟਸ ਤੇ ਕ੍ਰੈਡਿਟਸ ਨੂੰ ਬਲਾਕ ਕਰਨ ਦਾ ਫੈਸਲਾ ਕੀਤਾ ਸੀ ਜਿਨ੍ਹਾਂ ਦਾ EFP ਅਕਾਊਂਟ ਪੇਟੀਐੱਮ ਪੇਮੈਂਟਸ ਬੈਂਕ ਨਾਲ ਲਿੰਕ ਹੈ। ਈਪੀਐੱਫਓ ਵੱਲੋਂ ਵੀ ਇਹ ਫੈਸਲਾ ਪੇਟੀਐੱਮ ਬੈਂਕ ‘ਤੇ ਆਰਬੀਆਈ ਵੱਲੋਂ ਕੀਤੀ ਗਈ ਕਾਰਵਾਈ ਦੇ ਬਾਅਦ ਚੁੱਕਿਆ ਗਿਆ। ਈਪੀਐੱਫਓ ਵੱਲੋਂ 6 ਕਰੋੜ ਤੋਂ ਵੱਧ ਸਬਸਕ੍ਰਾਈਬਰਸ ਲਈ ਐਡਵਾਇਜਰੀ ਜਾਰੀ ਕੀਤੀ ਸੀ। ਈਪੀਐੱਫਓ ਵੱਲੋਂ ਜਾਹੀ ਸਰਕੂਲਰ ਵਿਚ ਸਾਰੇ ਫੀਲਡ ਆਫਿਸ ਨੂੰ ਪੇਟੀਐਮ ਪੇਮੈਂਟ ਬੈਂਕ ਲਿਮਟਿਡ ਅਕਾਊਂਟਸ ਨਾਲ ਜੁੜੇ ਕਲੇਮ ਸਵੀਕਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ।
ਦੂਜੇ ਪਾਸੇ ਇਕ ਦਿਨ ਪਹਿਲਾਂ ਈਡੀ ਆਰਬੀਆਈ ਦੀ ਕਾਰਵਾਈ ਦੇ ਬਾਅਦ ਪੇਟੀਐੱਮ ਦੇ ਸੀਨੀਅਰ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ ਤੇ ਕਈ ਦਸਤਾਵੇਜ਼ ਜਮ੍ਹਾ ਕੀਤੇ ਹਨ। ਸੂਤਰਾਂ ਮੁਤਾਬਕ ਕੇਂਦਰੀ ਏਜੰਸੀ ਫੇਮਾ ਤਹਿਤ ਫਿਟਨੈੱਸ ਕੰਪਨੀ ਵਿਚ ਆਰਬੀਆਈ ਵੱਲੋਂ ਨੋਟਿਸ ਕੀਤੀ ਗਈਆਂ ਬੇਨਿਯਮੀਆਂ ਦੀ ਜਾਂਚ ਸ਼ੁਰੂ ਕਰਨਦਾ ਫੈਸਲਾ ਲੈਣ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਸ਼ੁਰੂਆਤੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖਬਰ: ਕੈਨੇਡਾ ਗਏ 25 ਸਾਲਾ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ
ਸੂਤਰਾਂ ਨੇ ਦੱਸਿਆ ਕਿ ਪੇਟੀਐੱਮ ਦੇ ਅਧਿਕਾਰੀਆਂ ਨੇ ਹੁਣੇ ਜਿਹੇ ਕੁਝ ਦਸਤਾਵੇਜ਼ ਜਮ੍ਹਾ ਕੀਤੇ ਸਨ ਜਿਸ ਦੇ ਬਾਅਦ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ ਗਏ। ਇਸ ਨਾਲ ਜੁੜੀ ਕੁਝ ਹੋਰ ਜਾਣਕਾਰੀ ਵੀ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਕੋਈ ਬੇਨਿਯਮੀ ਨਹੀਂ ਪਾਈ ਗਈ। ਫੇਮਾ ਤਹਿਤ ਕੋਈ ਉਲੰਘਣ ਪਾਏ ਜਾਣ ‘ਤੇ ਹੀ ਮਾਮਲਾ ਦਰਜ ਕੀਤਾ ਜਾਵੇਗਾ।