ਪੈਟਰੋਲ, ਡੀਜ਼ਲ ਕੀਮਤਾਂ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਕੌਟਤੀ ਦੇਖਣ ਨੂੰ ਮਿਲ ਸਕਦੀ ਹੈ। ਖ਼ਬਰਾਂ ਹਨ ਮੋਦੀ ਸਰਕਾਰ ਰਣਨੀਤਕ ਭੰਡਾਰ ਵਿੱਚੋਂ ਲਗਭਗ 50 ਬੈਰਲ ਕੱਚਾ ਤੇਲ ਜਾਰੀ ਕਰਨ ਜਾ ਰਹੀ ਹੈ, ਤਾਂ ਜੋ ਪੈਟਰੋਲ-ਡੀਜ਼ਲ ਕੀਮਤਾਂ ਵਿੱਚ ਕਮੀ ਲਿਆਂਦੀ ਜਾ ਸਕੇ। ਜਾਪਾਨ, ਅਮਰੀਕਾ ਅਤੇ ਜਾਪਾਨ ਵਰਗੇ ਹੋਰ ਦੇਸ਼ ਵੀ ਇਹ ਕਦਮ ਚੁੱਕ ਰਹੇ ਹਨ।
ਪੰਜਾਬ ਵਿੱਚ ਇਸ ਸਮੇਂ ਪੈਟਰੋਲ ਲਗਭਗ 95 ਰੁਪਏ ਲਿਟਰ, ਜਦੋਂ ਕਿ ਡੀਜ਼ਲ 84 ਰੁਪਏ ਪ੍ਰਤੀ ਲਿਟਰ ਦੇ ਨਜ਼ਦੀਕ ਹੈ। ਰਿਫਾਇਨਰੀਜ਼ ਨੂੰ ਘਰੇਲੂ ਪੱਧਰ ‘ਤੇ ਕੱਚਾ ਤੇਲ ਮਿਲਣ ਨਾਲ ਕੀਮਤਾਂ ਵਿੱਚ ਜਲਦ ਹੀ ਹੋਰ ਕਮੀ ਦੇਖਣ ਨੂੰ ਮਿਲੇਗੀ।
ਭਾਰਤ ਲਗਭਗ 38 ਮਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਰੱਖਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਸ ਵਿੱਚੋਂ 7 ਤੋਂ 10 ਦਿਨਾਂ ਵਿੱਚ ਲਗਭਗ 5 ਮਿਲੀਅਨ ਬੈਰਲ ਤੇਲ ਮੇਂਗਲੁਰੂ ਰਿਫਾਇਨਰੀ ਅਤੇ ਹਿੰਦੁਸਤਾਨ ਪੈਟਰੋਲੀਅਮ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਹੋਰ ਮਾਤਰਾ ਵਿੱਚ ਤੇਲ ਜਾਰੀ ਕਰਨ ਦਾ ਵਿਚਾਰ ਕੀਤਾ ਜਾ ਸਕਦਾ ਹੈ।
ਗੌਰਤਲਬ ਹੈ ਕਿ ਪੂਰੀ ਦੁਨੀਆ ਈਂਧਨ ਦੀ ਵੱਧਦੀ ਮਹਿੰਗਾਈ ਨਾਲ ਜੂਝ ਰਹੀ ਹੈ। ਇਸ ਦੌਰਾਨ, ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਵਿਚਕਾਰ ਭਾਰਤ ਨੇ ਹੋਰ ਪ੍ਰਮੁੱਖ ਅਰਥਚਾਰਿਆਂ ਦੇ ਨਾਲ ਆਪਣੇ ਸੰਕਟਕਾਲੀਨ ਤੇਲ ਭੰਡਾਰਾਂ ਤੋਂ ਨਿਕਾਸੀ ਦੀ ਯੋਜਨਾ ਬਣਾਈ ਹੈ। ਭਾਰਤ ਹੀ ਨਹੀਂ ਦੁਨੀਆ ਭਰ ਦੇ ਦੇਸ਼ ਈਂਧਨ ਦੀਆਂ ਕੀਮਤਾਂ ਘਟਾਉਣ ‘ਤੇ ਵਿਚਾਰ ਕਰ ਰਹੇ ਹਨ। ਭਾਰਤ ਤੋਂ ਇਲਾਵਾ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ.ਈ.ਏ.) ਦੇ 29 ਮੈਂਬਰ ਦੇਸ਼ਾਂ ਕੋਲ ਰਣਨੀਤਕ ਤੇਲ ਭੰਡਾਰ ਹਨ। ਇਨ੍ਹਾਂ ਵਿੱਚ ਅਮਰੀਕਾ, ਬ੍ਰਿਟੇਨ, ਜਰਮਨੀ, ਜਾਪਾਨ, ਚੀਨ ਅਤੇ ਆਸਟ੍ਰੇਲੀਆ ਸ਼ਾਮਿਲ ਹਨ। ਇਨ੍ਹਾਂ ਦੇਸ਼ਾਂ ਵੱਲੋਂ ਆਪਣੇ-ਆਪਣੇ ਤੇਲ ਭੰਡਾਰਾ ‘ਚੋਂ ਤੇਲ ਦੀ ਸਪਲਾਈ ਕੱਢਣ ਨਾਲ ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀ ਮੰਗ ਘੱਟੇਗੀ ਜਿਸ ਨਾਲ ਕੀਮਤਾਂ ਡਿੱਗਣਗੀਆਂ।
ਵੀਡੀਓ ਲਈ ਕਲਿੱਕ ਕਰੋ -: