ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇਸਦੀ ਲਗਭਗ ਅੱਧੀ ਆਬਾਦੀ ਖੇਤੀ ‘ਤੇ ਨਿਰਭਰ ਹੈ। ਅਜਿਹੇ ਵਿੱਚ ਕਿਸਾਨ ਭਰਾਵਾਂ ਨੂੰ ਨਾ ਸਿਰਫ਼ ਆਪਣੇ ਖੇਤਾਂ ਅਤੇ ਫ਼ਸਲਾਂ ‘ਤੇ ਖਰਚ ਕਰਨਾ ਪੈਂਦਾ ਹੈ, ਸਗੋਂ ਖੇਤੀ ਸੰਦਾਂ ‘ਤੇ ਵੀ ਖਰਚ ਕਰਨਾ ਪੈਂਦਾ ਹੈ। ਜੇਕਰ ਕਿਸਾਨ ਕੋਲ ਟਰੈਕਟਰ ਹੋਵੇ ਤਾਂ ਖੇਤੀ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਟਰੈਕਟਰ ਖਰੀਦਣਾ ਵੀ ਇੰਨਾ ਆਸਾਨ ਨਹੀਂ ਹੁੰਦਾ। ਅਜਿਹੇ ਵਿੱਚ ਛੋਟੇ ਕਿਸਾਨਾਂ ਨੂੰ ਵੀ ਟਰੈਕਟਰ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਸਰਕਾਰ ਲੋੜਵੰਦ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ ਸਬਸਿਡੀ ਦਿੰਦੀ ਹੈ।
ਦਰਅਸਲ, ਯੂਪੀ ਸਰਕਾਰ ਵੱਲੋਂ ਯੂਪੀ ਦੇ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ ਇੱਕ ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਵੀ ਉੱਤਰ ਪ੍ਰਦੇਸ਼ ਦੇ ਕਿਸਾਨ ਹੋ ਤਾਂ ਤੁਸੀਂ ਵੀ ਇਹ ਸਬਸਿਡੀ ਲੈ ਸਕਦੇ ਹੋ। ਇਸ ਤਹਿਤ ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਹੈ । ਹਾਲਾਂਕਿ, ਹਰ ਕਿਸਾਨ ਇਸ ਲਈ ਅਪਲਾਈ ਨਹੀਂ ਕਰ ਸਕਦਾ। ਇਸ ਯੋਜਨਾ ਦਾ ਲਾਭ ਲੈਣ ਲਈ ਸਰਕਾਰ ਨੇ ਕੁਝ ਸ਼ਰਤਾਂ ਵੀ ਤੈਅ ਕੀਤੀਆਂ ਹਨ।
ਇਹ ਵੀ ਪੜ੍ਹੋ: ਸਮਾਜਵਾਦੀ ਪਾਰਟੀ ਮੁਖੀ ਅਖੀਲੇਸ਼ ਯਾਦਵ ਨੇ ਸੋਨੀਆ ਮਾਨ ਨੂੰ ਯੂਪੀ ਚੋਣਾਂ ਲਈ ਸਟਾਰ ਕੈਂਪੇਨਰ ਬਣਾਇਆ
ਸਬਸਿਡੀ ਲੈਣ ਲਈ ਕੁਝ ਸ਼ਰਤਾਂ:
ਇਸ ਵਿੱਚ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਕਿਸਾਨ ਯੂਪੀ ਦਾ ਮੂਲ ਨਿਵਾਸੀ ਹੋਣਾ ਚਾਹੀਦਾ ਹੈ। ਕਿਸਾਨ ਨੇ ਪਿਛਲੇ 7 ਸਾਲਾਂ ਵਿੱਚ ਕੋਈ ਵੀ ਟਰੈਕਟਰ ਨਾ ਖਰੀਦਿਆ ਹੋਵੇ । ਕਿਸਾਨ ਦੇ ਕੋਲ ਉਸਦੇ ਨਾਂ ਦੀ ਜ਼ਮੀਨ ਨਹੀਂ ਹੋਣੀ ਚਾਹੀਦੀ । ਸਿਰਫ ਇੱਕ ਵਾਰ ਹੀ ਟਰੈਕਟਰ ‘ਤੇ ਸਬਸਿਡੀ ਮਿਲੇਗੀ। ਟਰੈਕਟਰ ‘ਤੇ ਸਬਸਿਡੀ ਲੈਣ ਵਾਲਾ ਕਿਸਾਨ ਕਿਸੇ ਹੋਰ ਸਬਸਿਡੀ ਨਾਲ ਨਾ ਜੁੜਿਆ ਹੋਵੇ । ਟਰੈਕਟਰ ‘ਤੇ ਸਬਸਿਡੀ ਲਈ ਪਰਿਵਾਰ ਦਾ ਸਿਰਫ਼ ਇੱਕ ਵਿਅਕਤੀ ਹੀ ਅਪਲਾਈ ਕਰ ਸਕਦਾ ਹੈ।
ਜੇਕਰ ਤੁਸੀਂ ਵੀ ਯੂਪੀ ਦੇ ਕਿਸਾਨ ਹੋ ਅਤੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਅਰਜ਼ੀ ਲਈ ਕੁਝ ਦਸਤਾਵੇਜ਼ਾਂ ਦੀ ਲੋੜ ਹੋਵੇਗੀ । ਸਭ ਤੋਂ ਪਹਿਲਾਂ ਕਿਸਾਨ ਨੂੰ ਇੱਕ ਪਛਾਣ ਪੱਤਰ ਦੀ ਲੋੜ ਪਵੇਗੀ। ਇਸ ਦੇ ਨਾਲ ਹੀ ਕਿਸਾਨ ਦੇ ਨਾਂ ‘ਤੇ ਜ਼ਮੀਨ ਦੇ ਕਾਗਜ਼ਾਤ ਚਾਹੀਦੇ ਹਨ । ਇਸ ਦੇ ਨਾਲ ਹੀ ਅਪਲਾਈ ਕਰਨ ਵਾਲੇ ਕਿਸਾਨ ਨੂੰ ਆਪਣੇ ਬੈਂਕ ਖਾਤੇ ਦੀ ਪਾਸਬੁੱਕ ਦੀ ਕਾਪੀ ਵੀ ਜਮ੍ਹਾਂ ਕਰਵਾਉਣੀ ਪਵੇਗੀ। ਇਸ ਤੋਂ ਇਲਾਵਾ ਕਿਸਾਨ ਕੋਲ ਮੋਬਾਈਲ ਨੰਬਰ ਹੋਣਾ ਜ਼ਰੂਰੀ ਹੈ ਅਤੇ ਕੁਝ ਪਾਸਪੋਰਟ ਸਾਈਜ਼ ਫੋਟੋਆਂ ਦੀ ਲੋੜ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: