Krafton ਦੀ ਪ੍ਰਸਿੱਧ ਬੈਟਲ ਰੋਇਲ ਗੇਮ Battlegrounds Mobile India (BGMI) ਭਾਰਤ ਵਿੱਚ ਵਾਪਸੀ ਕਰ ਰਹੀ ਹੈ । ਇਸ ਗੇਮ ‘ਤੇ ਕਰੀਬ 10 ਮਹੀਨੇ ਪਹਿਲਾਂ ਪਾਬੰਦੀ ਲਗਾਈ ਗਈ ਸੀ। ਸਰਕਾਰ ਦੇ ਫੈਸਲੇ ਤੋਂ ਬਾਅਦ ਇਸ ਗੇਮ ਨੂੰ Google Play Store ਅਤੇ Apple App Store ਤੋਂ ਵੀ ਹਟਾ ਦਿੱਤਾ ਗਿਆ ਸੀ।
ਹਾਲਾਂਕਿ, ਹੁਣ ਇਹ ਗੇਮ ਵਾਪਸੀ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਨਾਲ ਸਬੰਧਿਤ ਖਬਰਾਂ ਆ ਰਹੀਆਂ ਸਨ ਪਰ ਹੁਣ Krafto ਨੇ ਅਧਿਕਾਰਤ ਤੌਰ ‘ਤੇ ਗੇਮ ਦੀ ਵਾਪਸੀ ਦੀ ਪੁਸ਼ਟੀ ਕਰ ਦਿੱਤੀ ਹੈ । ਦੱਸ ਦੇਈਏ ਕਿ BGMI ਕੋਈ ਹੋਰ ਨਹੀਂ ਬਲਕਿ PUBG ਮੋਬਾਈਲ ਇੰਡੀਆ ਦਾ ਰੀਬ੍ਰਾਂਡਡ ਵਰਜ਼ਨ ਹੈ, ਜਿਸ ਨੂੰ Krafton ਨੇ ਕੁਝ ਬਦਲਾਅ ਨਾਲ ਲਾਂਚ ਕੀਤਾ ਸੀ ।
ਇਹ ਵੀ ਪੜ੍ਹੋ: CM ਮਾਨ ਦੀ ਲੋਕਾਂ ਨੂੰ ਅਪੀਲ-’31 ਮਈ ਤੱਕ ਛੱਡੋ ਨਾਜਾਇਜ਼ ਕਬਜ਼ੇ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ’
Krafton ਇੰਡੀਆਂ ਦੇ ਸੀਈਓ Sean Hyunil Sohn ਨੇ ਇਸ ਦੀ ਵਾਪਸੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਅਸੀਂ ਭਾਰਤੀ ਅਧਿਕਾਰੀਆਂ ਦੇ ਸ਼ੁਕਰਗੂਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ BattleGround Mobile India(BGMI) ਦੇ ਆਪ੍ਰੇਸ਼ਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਐਪ ਜਲਦੀ ਹੀ ਆਮ ਲੋਕਾਂ ਲਈ ਉਪਲਬਧ ਹੋ ਸਕੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ ਸਰਕਾਰ ਨੇ ਸੈਕੜਿਆਂ ਦੀ ਗਿਣਤੀ ਵਿਚ ਐਪਸ ਨੂੰ ਬੈਨ ਕੀਤਾ ਹੈ। ਇਨ੍ਹਾਂ ਸਾਰੀਆਂ ਐਪ ਵਿਚੋਂ ਸਿਰਫ਼ BGMI ਨੂੰ ਵਾਪਸੀ ਕਰਨ ਦੀ ਆਗਿਆ ਮਿਲੀ ਹੈ। ਇਸ ਕਦਮ ਨਾਲ ਸਾਊਥ ਕੋਰੀਅਨ ਗੇਮਿੰਗ ਐਪ ਨੂੰ ਵੱਡੀ ਰਾਹਤ ਮਿਲੇਗੀ। ਕਰਾਫਟੋਨ ਨੇ ਭਾਰਤੀ ਸਟਾਰਟਅੱਪ ਈਕੋਸਿਸਟਮ ਵਿਚ 10 ਕਰੋੜ ਦਾ ਨਿਵੇਸ਼ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: