ਆਰਬੀਆਈ ਦੀ ਮੁਦਰਾ ਨੀਤੀ ਸੰਮਤੀ ਨੇ ਤਿਓਹਾਰਾਂ ਤੋਂ ਪਹਿਲਾਂ ਇਕ ਵਾਰ ਫਿਰ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਲਗਾਤਾਰ ਚੌਥੀ ਵਾਰ ਰੇਪੋ ਰੇਟ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਰਿਜਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਰਾ ਨੀਤੀ ਸੰਮਤੀ ਦੀ ਬੈਠਕ ਦੇਬਾਅਦ ਕਿਹਾ ਕਿ ਸਾਰੇ ਪਹਿਲੂਆਂ ‘ਤੇ ਵਿਚਾਰ-ਚਰਚਾ ਦੇ ਬਾਅਦ ਮੁਦਰਾ ਨੀਤੀ ਸੰਮਤੀ ਨੇ ਸਰਬ ਸੰਮਤੀ ਨਾਲ ਰੇਪੋ ਦਰ ਨੂੰ 6.5 ਫੀਸਦੀ ‘ਤੇ ਰੱਖਣ ਦਾ ਫੈਸਲਾ ਕੀਤਾ ਹੈ।
ਆਰਬੀਆਈ ਗਵਰਨਰ ਨੇ ਕਿਹਾ ਕਿ ਸਤੰਬਰ ਮਹੀਨੇ ਵਿਚ ਮਹਿੰਗਾਈ ਵਿਚ ਕਮੀ ਆਉਣ ਦੀ ਉਮੀਦ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਰੇਪੋ ਰੇਟ ਵਿਚ ਵਾਧੇ ਦਾ ਅਸਰ ਅਰਥਵਿਵਸਥਾ ‘ਤੇ ਦਿਖ ਰਿਹਾ ਹੈ।ਆਰਬੀਆਈ ਗਵਰਨਰ ਅਨੁਸਾਰ ਮਹਿੰਗਾਈ ਦੀ ਉੱਚੀ ਦਰ ਅਰਥਵਿਵਸਥਾ ਲਈ ਖਤਰਾ ਹੈ। ਗਵਰਨਰ ਮੁਤਾਬਕ ਐੱਮਪੀਸੀਦੇ 6 ਵਿਚੋਂ 5 ਮੈਂਬਰ ਅਕੋਮੋਡੇਟਿਵ ਰੁਖ਼ ਬਰਕਰਾਰ ਰੱਖਣ ਦੇ ਪੱਖ ਵਿਚ ਹਨ। ਐੱਮਪੀਸੀ ਦੇ ਸਾਰੇ ਮੈਂਬਰਾਂ ਨੂੰ ਦਰਾਂ ਨੂੰ ਸਥਿਰ ਰੱਖਣ ਦੇ ਪੱਖ ਵਿਚ ਸਹਿਮਤੀ ਦਿੱਤੀ ਹੈ।
ਆਰਬੀਆਈ ਗਵਰਨਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰੀ ਖਰਚੇ ਨਾਲ ਨਿਵੇਸ਼ ਦੀ ਰਫਤਾਰ ਵਿਚ ਤੇਜ਼ੀ ਆਈ ਹੈ। FY24 ਦੀ ਦੂਜੀ ਤਿਮਾਹੀ ਵਿਚ ਵਾਧਾ ਦਰ ਦਾ ਅਨੁਮਾਨ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਤੀਜੀ ਤਿਮਾਹੀ ਲਈ ਵੀ ਵਿਕਾਸ ਦਰ ਦਾ ਅਨੁਮਾਨ 6 ਫੀਸਦੀ ‘ਤੇ ਹੀ ਰੱਖਿਆ ਗਿਆ ਹੈ। ਇਸ ਦੌਰਾਨ ਆਰਬੀਆਈ ਗਵਰਨਰ ਨੇ ਕਿਹਾ ਕਿ ਪਾਲਿਸੀ ਦਰਾਂ ਦੇ ਲੰਮੇ ਸਮੇਂਤੱਕ ਉੱਚੀਆਂ ਦਰਾਂ ‘ਤੇ ਬਣੇ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਮਜੀਠਾ ਰੋਡ ‘ਤੇ ਦਵਾਈਆਂ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, 4 ਦੀ ਮੌ.ਤ, ਕਈ ਲਾਪਤਾ
ਆਪਣੇ ਸੰਬੋਧਨ ਵਿਚ ਆਰਬੀਆਈ ਗਵਰਨਰ ਨੇ ਕਿਹਾ ਕਿ ਟਮਾਟਰ ਦੀਆਂ ਕੀਮਤਾਂ ਵਿਚ ਕਮੀ ਆਉਣ ਨਾਲ ਮਹਿੰਗਾਈ ਦੇ ਘੱਟ ਹੋਣ ਦੀ ਸੰਭਾਵਨਾ ਵਧੀ ਹੈ। FY24 ਲਈ ਮਹਿੰਗਾਈ ਦਰ ਦਾ ਅਨੁਮਾਨ 5.4 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਦੂਜੀ ਤਿਮਾਹੀ ਲਈ ਮਹਿੰਗਾਈ ਦੇ ਅਨੁਮਾਨ ਨੂੰ 6.2 ਫੀਸਦੀ ਤੋਂ ਵਧਾ ਕੇ 6.4 ਫੀਸਦੀ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: