ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ। ਮਹਿੰਗਾਈ ‘ਤੇ ਕਾਬੂ ਕਰਨ ਲਈ ਕੇਂਦਰੀ ਬੈਂਕ ਨੇ ਇੱਕ ਅਨਿਰਧਾਰਿਤ ਪਾਲਿਸੀ ਰੀਵਿਊ ਵਿੱਚ ਬੇਂਚਮਾਰਕ ਵਿਆਜ ਦਰ 40 BPS ਵਧਾ ਕੇ 4.40 ਫ਼ੀਸਦੀ ਕਰ ਦਿੱਤੀ ਹੈ। ਵਧਦੀ ਮਹਿੰਗਾਈ ਦੇ ਮੱਦੇਨਜ਼ਰ ਮਾਨੀਟਰੀ ਪਾਲਿਸੀ ਕਮੇਟੀ ਨੇ ਸਰਬਸੰਮਤੀ ਨਾਲ ਰੇਪੋ ਰੇਟ ਵਧਾਉਣ ਦਾ ਫ਼ੈਸਲਾ ਲਿਆ।
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਗਲੋਬਲ ਆਰਥਿਕ ਗਤੀਵਿਧੀ ਅਤੇ ਰਫ਼ਤਾਰ ਵਿੱਚ ਕਮੀ ਆਈ ਹੈ ਅਤੇ ਇਸ ਦਾ ਅਸਰ ਭਾਰਤੀ ਬਾਜ਼ਾਰਾਂ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿੱਚ ਮਹਿੰਗਾਈ ਦਾ ਦਬਾਅ ਵਧਦਾ ਜਾ ਰਿਹਾ ਹੈ। ਕਮੋਡਿਟੀ ਮਾਰਕੀਟ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੁਦਰਾ ਨੀਤੀ ‘ਤੇ ਰੂਲ ਬੁੱਕ ਦੇ ਹਿਸਾਬ ਨਾਲ ਕੰਮ ਨਹੀਂ ਹੁੰਦਾ ਹੈ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐਲਾਨ ਕੀਤਾ ਹੈ ਕਿ ਰੈਪੋ ਰੇਟ ਵਿੱਚ 0.40 ਪ੍ਰਤੀਸ਼ਤ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਨਾਲ ਬੈਂਕਾਂ ਲਈ ਆਰਬੀਆਈ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ । ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਵੱਲੋਂ ਬਿਆਨ ਜਾਰੀ ਕਰਨ ਦੀ ਖ਼ਬਰ ਜਿਵੇਂ ਹੀ ਆਈ ਉਸਦੇ ਨਾਲ ਹੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਆ ਗਈ । ਬਾਂਡ ਬਾਜ਼ਾਰ ਸਮੇਤ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ ।
ਇਹ ਵੀ ਪੜ੍ਹੋ: ਮੌਤ ਵੀ ਨਾ ਪਾ ਸਕੀ ਵਿਛੋੜਾ: ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਛੋਟੇ ਭਰਾ ਨੇ ਵੀ ਤੋੜਿਆ ਦਮ
ਦੱਸ ਦੇਈਏ ਕਿ ਆਰਬੀਆਈ ਗਵਰਨਰ ਦਾ ਇਹ ਬਿਆਨ ਉਨ੍ਹਾਂ ਦੇ ਮੁਦਰਾ ਨੀਤੀ ਸੰਬੋਧਨਾਂ ਤੋਂ ਵੱਖ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਆਰਬੀਆਈ ਨੇ ਮੁਦਰਾ ਨੀਤੀ ਸਮੀਖਿਆ ਮੀਟਿੰਗ ਦਾ ਐਲਾਨ ਕੀਤਾ ਸੀ ਅਤੇ ਅਗਲੀ ਨੀਤੀ ਜੂਨ ਵਿੱਚ ਆਵੇਗੀ । ਅਜਿਹੇ ਵਿੱਚ ਰਵਾਇਤੀ ਐਲਾਨਾਂ ਤੋਂ ਇਲਾਵਾ ਆਰਬੀਆਈ ਗਵਰਨਰ ਦੇ ਇਸ ਬਿਆਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: