ਆਰਬੀਆਈ 10 ਰੁਪਏ ਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ। ਇਸ ਤਹਿਤ ਇਨ੍ਹਾਂ ਦੋਵਾਂ ਨੋਟਾਂ ਵਿਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਜਾਣਗੇ ਜੋ ਮੁਦਰਾ ਪ੍ਰਣਾਲੀ ਨੂੰ ਹੋਰ ਵੀ ਸੁਰੱਖਿਅਤ ਤੇ ਸੁਵਿਧਾਜਨਕ ਬਣਾਉਣਗੇ। ਨਵੇਂ 500 ਤੇ 10 ਰੁਪਏ ਦੇ ਨੋਟਾਂ ਵਿਚ ਡਿਜ਼ਾਇਨ, ਰੰਗ ਤੇ ਸਕਿਓਰਿਟੀ ਫੀਚਰਸ ਵਿਚ ਬਦਲਾਅ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਇਹ ਬਦਲਾਅ ਮੌਜੂਦ ਨੋਟਾਂ ਦੇ ਮੂਲ ਰੂਪ ਨੂੰ ਪ੍ਰਭਾਵਿਤ ਨਹੀਂ ਕਰੇਗਾ ਯਾਨੀ ਨਵੇਂ ਨੋਟਾਂ ਦਾ ਡਿਜ਼ਾਇਨ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਤਹਿਤ ਜਾਰੀ ਮੌਜੂਦਾ ਨੋਟਾਂ ਵਰਗਾ ਹੀ ਹੋਵੇਗਾ।
RBI ਨੇ ਦੱਸਿਆ ਕਿ 10 ਰੁਪਏ ਤੇ 500 ਰੁਪਏ ਦੇ ਨਵੇਂ ਨੋਟਾਂ ‘ਤੇ ਗਵਰਨਰ ਸੰਜੇ ਮਲਹੋਤਰਾ ਦੇ ਹਸਤਾਖਰ ਹੋਣਗੇ ਹਾਲਾਂਕਿ ਇਨ੍ਹਾਂ ਨੋਟਾਂ ਦਾ ਡਿਜ਼ਾਇਨ ਪਹਿਲਾਂ ਜਾਰੀ ਕੀਤੇ ਗਏ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਨੋਟਾਂ ਨਾਲ ਮੇਲ ਖਾਧਾ ਰਹੇਗਾ। ਇਸ ਦਾ ਮਤਲਬ ਹੈ ਕਿ ਇਨ੍ਹਾਂ ਨੋਟਾਂ ਵਿਚ ਕੋਈ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ, ਹਾਲਾਂਕਿ ਇਨ੍ਹਾਂ ਦੀ ਸਕਿਓਰਿਟੀ ਫੀਚਰਸ ਤੇ ਹੋਰ ਤਕਨੀਕੀ ਪਹਿਲੂਆਂ ਵਿਚ ਬਦਲਾਅ ਹੋ ਸਕਦਾ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ : ਜਵਾਕਾਂ ਨਾਲ ਭਰੀ ਸਕੂਲ ਬੱਸ ਨਾਲੇ ‘ਚ ਡਿੱ.ਗੀ, ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਕੱਢਿਆ ਬਾਹਰ
ਆਰਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਨੋਟ ਜਾਰੀ ਹੋਣ ਦੇ ਬਾਵਜੂਦ ਪਹਿਲਾਂ ਤੋਂ ਜਾਰੀ 10 ਰੁਪਏ ਤੇ 500 ਰੁਪਏ ਦੇ ਨੋਟ ਵੀ ਵੈਧ ਮੁਦਰਾ ਬਣੇ ਰਹਿਣਗੇ। ਯਾਨੀ ਮੌਜੂਦਾ ਨੋਟਾਂ ਦੀ ਵਰਤੋਂ ‘ਤੇ ਕੋਈ ਅਸਰ ਨਹੀਂ ਪਵੇਗਾ। ਆਰਬੀਆਈ ਨੇ ਹੁਣੇ ਜਿਹੇ ਹੀ 100 ਤੇ 200 ਰੁਪੇ ਦੇ ਨਵੇਂ ਨੋਟਾਂ ਦਾ ਵੀ ਐਲਾਨ ਕੀਤਾ ਹੀ। ਇਸ ਕਦਮ ਤੋਂ ਇਹ ਸਾਫ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਾਜ਼ਾਰ ਵਿਚ ਕਈ ਨਵੇਂ ਨੋਟ ਦਿਖਾਈ ਦੇ ਸਕਦੇ ਹਨ. ਨਵੇਂ ਨੋਟਾਂ ‘ਤੇ ਗਵਰਨਰ ਸੰਜੇ ਮਲਹੋਤਰਾ ਦੇ ਹਸਤਾਖਰ ਹੋਣਗੇ ਜੋ 2024 ਵਿਚ ਆਰਬੀਆਈ ਦੇ ਗਵਰਨਰ ਬਣੇ ਸਨ।
ਵੀਡੀਓ ਲਈ ਕਲਿੱਕ ਕਰੋ -:
