ਚੋਣ ਨਤੀਜਿਆਂ ਦੇ ਆਉਣ ਦੇ ਬਾਅਦ ਅਡਾਨੀ ਗਰੁੱਪ ਨੂੰ ਨੁਕਸਾਨ ਹੋ ਚੁੱਕਾ ਹੈ। ਗਰੁੱਪ ਦੀਆਂ ਸਾਰੀਆਂ 10 ਕੰਪਨੀਆਂ ਦੇ ਸ਼ੇਅਰ ਡਿੱਗੇ ਹਨ ਜਿਸਦੀ ਵਜ੍ਹਾ ਨਾਲ ਗਰੁੱਪ ਦੇ ਮਾਰਕੀਟ ਕੈਪ ਵਿਚ 3.64 ਲੱਖ ਕਰੋੜ ਦਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ। ਅਡਾਨੀ ਪੋਰਟ ਹੋਵੇ ਜਾਂ ਫਿਰ ਅਡਾਨੀ ਐਨਰਜੀ। ਇਥੇ ਅਡਾਨੀ ਇੰਟਰਪ੍ਰਾਈਜਿਜ਼ ਨੂੰ ਵੀ ਲੈ ਸਕਦੇ ਹਨ ਜਿਨ੍ਹਾਂ ਵਿਚੋਂ 19 ਤੋਂ 21 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਖਾਸ ਗੱਲ ਤਾਂ ਇਹ ਹੈ ਕਿ ਅਡਾਨੀ ਗਰੁੱਪ ਦੇ ਕਈ ਸ਼ੇਅਰ ਲੋਅਰ ਮਾਰਕੀਟ ਦੇ ਨੇੜੇ ਕਾਰੋਬਾਰ ਕਰਦੇ ਹੋਏ ਦਿਖਾਈ ਦਿੱਤੇ।
ਕਾਰੋਬਾਰ ਖਤਮ ਹੋਣ ‘ਤੇ ਅਡਾਨੀ ਪੋਰਟਸ ਦਾ ਸ਼ੇਅਰ 21.26 ਫੀਸਦੀ, ਅਡਾਨੀ ਐੈਨਰਜੀ ਸਾਲਿਊਸ਼ਨਸ 20 ਫੀਸਦੀ, ਸਮੂਹ ਦੀ ਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜ਼ਿਜ਼ 19.35 ਫੀਸਦੀ, ਅਡਾਨੀ ਗ੍ਰੀਨ ਐਨਰਜੀ ਨੇ 19.20 ਫੀਸਦੀ ਦਾ ਗੋਤਾ ਲਗਾਇਆ। ਅਡਾਨੀ ਟੋਟਲ ਗੈਸ 18.88 ਫੀਸਦੀ, NDTV 1852 ਫੀਸਦੀ, ਅਡਾਨੀ ਪਾਵਰ 17.27 ਫੀਸਦੀ ਤੇ ਅੰਬੂਜਾ ਸੀਮੈਂਟ 16.88 ਫੀਸਦੀ ਹੇਠਾਂ ਆਇਆ। ਦੂਜੇ ਪਾਸੇ ਏਸੀਸੀ ਦਾ ਸ਼ੇਅਰ 14.71 ਫੀਸਦੀ ਤੇ ਅਡਾਨੀ ਵਿਲਮਰ 9.98 ਫੀਸਦੀ ਹੇਠਾਂ ਆਇਆ। ਕਾਰੋਬਾਰ ਦੌਰਾਨ ਸਮੂਹ ਦੀਆਂ 10 ਕੰਪਨੀਆਂ ਵਿਚੋਂ 8 ਹੇਠਲੀ ਸਰਕਟ ‘ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ : ਲੁਧਿਆਣਾ ਸੀਟ ਤੋਂ ਕਾਂਗਰਸ ਦੇ ਰਾਜਾ ਵੜਿੰਗ ਜਿੱਤੇ, BJP ਦੇ ਬਿੱਟੂ ਨੂੰ 21,000 ਤੋਂ ਵੱਧ ਵੋਟਾਂ ਨਾਲ ਹਰਾਇਆ
ਕਾਰੋਬਾਰ ਦੌਰਾਨ ਅਡਾਨੀ ਇੰਟਰਪ੍ਰਾਈਜਿਜ਼ 25 ਫੀਸਦੀ ਦੇ ਹੇਠਲੇ ਸਰਕਟ ‘ਤੇ ਪਹੁੰਚ ਗਿਆ ਸੀ ਦੂਜੇ ਪਾਸੇ ਅਡਾਨੀ ਪੋਰਟਸ 25 ਫੀਸਦੀ ਤੇ ਅੰਬੂਜਾ ਸੀਮੈਂਟਸ 22.5 ਫੀਸਦੀ ਲੁੜਕ ਕੇ ਸਰਕਟ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਸੀ। ਅਡਾਨੀ ਪਾਵਰ 20 ਫੀਸਦੀ ਤੇ ਅਡਾਨੀ ਐਨਰਜੀ 20 ਫੀਸਦੀ ਲੁੜਕ ਕੇ ਹੇਠ ਸਰਕਟ ਸੀਮਾ ‘ਤੇ ਪਹੁੰਚ ਗਿਆ। ਅਡਾਨੀ ਗ੍ਰੀਨ 20 ਫੀਸਦੀ ਤੇ ਅਡਾਨੀ ਟੋਟਗੈਸ 19.89 ਫੀਸਦੀ ਹੇਠਾਂ ਆ ਗਿਆ। NDTV 19.98 ਫੀਸਦੀ ਤੇ ਏਸੀਸੀ 19.69 ਫੀਸਦੀ ਦੀ ਗਿਰਾਵਟ ਨਾਲ ਸਰਕਟ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਸੀ।