ਟ੍ਰੇਨ ਤੋਂ ਸਫਰ ਕਰਨ ਵਾਲੇ ਯਾਤਰੀਆਂ ਲਈ ਰਾਹਤ ਭਰੀ ਖਬਰ ਹੈ। ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਰੇਲਵੇ ਨੇ ਰੇਲ ਯਾਤਰੀਆਂ ਨੂੰ ਤੋਹਫਾ ਦਿੱਤਾ ਹੈ। ਰੇਲਵੇ ਦੇ ਐਲਾਨ ਦੇ ਨਾਲ ਹੀ ਹੁਣ ਜਨਰਲ ਟਿਕਟ ਦੀ ਬੁਕਿੰਗ ਆਸਾਨ ਹੋ ਗਈ ਹੈ। 1 ਅਪ੍ਰੈਲ ਤੋਂ ਰੇਲਵੇ ਨੇ ਜਨਰਲ ਟਿਕਟ ਦੀ ਪੇਮੈਂਟ ਨੂੰ ਲੈ ਕੇ ਨਵਾਂ ਨਿਯਮ ਜਾਰੀ ਕੀਤਾ ਹੈ। ਰੇਲਵੇ ਦੇ ਇਸ ਫੈਸਲੇ ਨਾਲ ਜਨਰਲ ਟਿਕਟ ਦੇ ਨਾਲ ਸਫਰ ਕਰਨ ਵਾਲੇ ਲੱਖਾਂ ਯਾਤਰੀਆਂ ਨੂੰ ਆਸਾਨੀ ਹੋਵੇਗੀ।
ਟਿਕਟ ਪੇਮੈਂਟ ਲਈ ਤੁਹਾਨੂੰ ਕੈਸ਼ ਜਾਂ ਛੁੱਟੇ ਦਾ ਝੰਜਟ ਨਹੀਂ ਹੋਵੇਗਾ। ਤੁਸੀਂ ਆਸਾਨੀ ਨਾਲ ਯੂਪੀਆਈ ਦੀ ਮਦਦ ਨਾਲ ਟਿਕਟ ਖਰੀਦ ਸਕੋਗੇ। 1 ਅਪ੍ਰੈਲ ਤੋਂ ਰੇਲਵੇ ਜਨਰਲ ਟਿਕਟ ਖਰੀਦ ਸਕਣਗੇ। ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ‘ਤੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ।
ਵੱਖ-ਵੱਖ ਪੜਾਵਾਂ ਵਿਚ ਇਸ ਨੂੰ ਹਰ ਰੇਲਵੇ ਸਟੇਸ਼ਨ ‘ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਜਨਰਲ ਟਿਕਟ ਬੁਕਿੰਗ ਵਿਚ ਲੰਬੀਆਂ ਲਾਈਨਾਂ ਤੇ ਭੀੜ ਤੋਂ ਨਿਜਾਤ ਦਿਵਾਉਣ ਲਈ ਰੇਲਵੇ ਨੇ ਇਹ ਪਹਿਲ ਕੀਤੀ ਹੈ। ਰੇਲਵੇ ਸਟੇਸ਼ਨਾਂ ‘ਤੇ ਟਿਕਟ ਕਾਊਂਟਰਾਂ ‘ਤੇ ਸੈਕਨਿੰਗ ਦੇ ਜ਼ਰੀਏ ਤੁਸੀਂ ਆਨਲਾਈਨ ਟਿਕਟ ਦੀ ਬੁਕਿੰਗ ਕਰ ਸਕੋਗੇ। ਤੁਸੀਂ ਗੂਗਲਪੇ, ਫੋਨਪੇ ਵਰਗੇ ਯੂਪੀਆਈ ਐਪ ਦੀ ਮਦਦ ਨਾਲ ਆਸਾਨੀ ਨਾਲ ਟਿਕਟਾਂ ਦੀ ਬੁਕਿੰਗ ਕਰ ਸਕਣਗੇ।
ਇਹ ਵੀ ਪੜ੍ਹੋ : ਵਿਜੀਲੈਂਸ ਕਰਮਚਾਰੀਆਂ ਦੇ ਨਾਂ ‘ਤੇ 2,50,000 ਰੁਪਏ ਰਿਸ਼ਵਤ ਲੈਣ ਵਾਲੇ 2 ਵਿਅਕਤੀ ਗ੍ਰਿਫਤਾਰ
ਡਿਜੀਟਲ ਪੇਮੈਂਟ ਨੂੰ ਬੜ੍ਹਾਵਾ ਦੇਣ ਲਈ ਰੇਲਵੇ ਨੇ ਇਹ ਸ਼ੁਰੂਆਤ ਕੀਤੀ ਹੈ। ਲੋਕਾਂ ਨੂੰ ਯੂਪੀਆਈ ਦੀ ਮਦਦ ਨਾਲ ਜਨਰਲ ਟਿਕਟ ਖਰੀਦਣ ਵਿਚ ਜਿਥੇ ਆਸਾਨੀ ਹੋਵੇਗੀ ਤਾਂ ਉਥੇ ਟਿਕਟ ਕਾਊਂਟਰ ‘ਤੇ ਮੌਜੂਦ ਰੇਲ ਕਰਮਚਾਰੀ ਨੂੰ ਵੀ ਕੈਸ਼ ਤੇ ਛੁੱਟੀ ਦੀ ਗਿਣਤੀ ਦੇ ਝੰਜਟਾਂ ਤੋਂ ਮੁਕਤੀ ਮਿਲ ਜਾਵੇਗੀ।