ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 2 ਸਥਾਨ ਹੇਠਾਂ ਖਿਸਕ ਗਏ ਹਨ । ਦਰਅਸਲ, ਅਮੀਰਾਂ ਦੀ ਲਿਸਟ ਵਿੱਚ ਮੁਕੇਸ਼ ਅੰਬਾਨੀ 11ਵੇਂ ਤੋਂ 13ਵੇਂ ਨੰਬਰ ‘ਤੇ ਖਿਸਕ ਗਏ ਹਨ। ਹੁਣ ਮੈਕਸੀਕੋ ਦੇ ਕਾਰਲੋਸ ਸਲਿਮ ਤੇ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਉਨ੍ਹਾਂ ਤੋਂ ਅੱਗੇ ਨਿਕਲ ਗਈ ਹੈ । ਮਾਇਰਸ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਹੈ। ਉਹ 2021 ਵਿੱਚ ਦੁਨੀਆ ਦੇ ਅਮੀਰਾਂ ਦੀ ਲਿਸਟ ਵਿੱਚ ਟੌਪ-10 ਵਿੱਚ ਵੀ ਰਹਿ ਚੁੱਕੀ ਹੈ ।
ਫਰਾਂਸੁਆ ਬੇਟਨਕਾਟ ਮਾਇਰਸ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਹੋਣ ਦੇ ਨਾਲ-ਨਾਲ ਫਿਲੇਂਥ੍ਰਾਪਿਸਟ ਅਤੇ ਲੇਖਕ ਵੀ ਹੈ। ਉਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਡਾ ਕਾਸਮੈਟਿਕ ਬ੍ਰਾਂਡ L’Oreal ਵਿਰਾਸਤ ਵਿੱਚ ਮਿਲਿਆ ਹੈ। ਇਸ ਵਿੱਚ ਉਸ ਦੀ ਇੱਕ-ਤਿਹਾਈ ਹਿੱਸੇਦਾਰੀ ਹੈ । ਉਹ ਇਸ ਦੀ ਹੋਲਡਿੰਗ ਕੰਪਨੀ ਦੀ ਚੇਅਰਪਰਸਨ ਹੈ। L’Oreal ਕੋਲ ਲੈਨਕਮ ਅਤੇ Garnier ਬ੍ਰਾਂਡ ਹਨ ਅਤੇ 2022 ਵਿੱਚ ਕੰਪਨੀ ਦਾ ਰੈਵੇਨਿਊ 41.9 ਅਰਬ ਡਾਲਰ ਰਿਹਾ ਸੀ।
ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ 70 ਸਾਲਾ ਮਾਇਰਸ ਦੀ ਨੈੱਟਵਰਥ 86.8 ਅਰਬ ਡਾਲਰ ਹੈ ਤੇ ਉਹ ਦੁਨੀਆ ਦੇ ਅਮੀਰਾਂ ਦੀ ਲਿਸਟ ਵਿੱਚ 12ਵੇਂ ਨੰਬਰ ‘ਤੇ ਹੈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ਵਿੱਚ 15.3 ਰੱਬ ਡਾਲਰ ਦੀ ਤੇਜ਼ੀ ਆਈ ਹੈ। L’Oreal ਵਿੱਚ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਰਿਵਾਰ ਦੀ 33 ਫ਼ੀਸਦੀ ਹਿੱਸੇਦਾਰੀ ਹੈ। ਦੱਸ ਦੇਈਏ ਕਿ ਮਾਇਰਸ ਨੂੰ ਇਹ ਸ਼ੋਹਰਤ ਆਪਣੀ ਮਾਂ ਤੋਂ ਵਿਰਾਸਤ ਵਿੱਚ ਮਿਲੀ ਹੈ। ਮਾਇਰਸ ਦੇ ਪਿਤਾ ਨੇ L’Oreal ਬ੍ਰਾਂਡ ਦੀ ਸ਼ੁਰੂਆਤ ਕੀਤੀ ਸੀ। ਮਾਇਰਸ ਸਾਲ 1997 ਤੋਂ L’Oreal ਦੇ ਬੋਰਡ ਵਿੱਚ ਹੈ। ਸਤੰਬਰ 2017 ਵਿੱਚ ਆਪਣੀ ਮਾਂ ਦੀ ਮੌ.ਤ ਤੋਂ ਬਾਅਦ ਉਨ੍ਹਾਂ ਨੇ ਅਰਬਪਤੀਆਂ ਦੀ ਸੂਚੀ ਵਿੱਚ ਕਦਮ ਰੱਖਿਆ ਸੀ। ਅੱਜ ਉਹ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਕਈ ਸਾਲਾਂ ਤੱਕ ਉਨ੍ਹਾਂ ਦੀ ਮਾਂ ਕੋਲ ਸੀ।
ਵੀਡੀਓ ਲਈ ਕਲਿੱਕ ਕਰੋ : –