ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਰਿਕਾਰਡਤੋੜ ਵਾਧਾ ਹੋਇਆ। ਇੰਡੀਅਨ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਕਾਰੋਬਾਰ ਦੌਰਾਨ ਅੱਜ 10ਗ੍ਰਾਮ ਸੋਨਾ 1182 ਰੁਪਏ ਮਹਿੰਗਾ ਹੋ ਕੇ 71,064 ਰੁਪਏ ਦਾ ਹੋ ਗਿਆ।
ਚਾਂਦੀ ਦੀਆਂ ਕੀਮਤਾਂ ਵੀ ਆਸਮਾਨ ਛੂਹਣ ਲੱਗੀਆਂ। ਇਕ ਕਿਲੋ ਚਾਂਦੀ ਦਾ ਰੇਟ 2287 ਰੁਪਏ ਵਧ ਕੇ 81,383 ਰੁਪਏ ਹੋ ਗਿਆ ਹੈ। ਇਕ ਦਿਨ ਪਹਿਲਾਂ ਇਹ 79,096 ਰੁਪਏ ‘ਤੇ ਸੀ। ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਚਾਂਦੀ ਨੇ 79,337 ਰੁਪਏ ਦਾ ਆਲ ਟਾਈਮ ਹਾਈਮ ਬਣਾਇਆ ਸੀ।
ਇਸ ਸਾਲ ਹੁਣ ਤੱਕ ਸਿਰਫ 3 ਮਹੀਨੇ ਵਿਚ ਹੀ ਸੋਨੇ ਦੇ ਰੇਟ 7,762 ਰੁਪਏ ਵੱਧ ਚੁੱਕੇ ਹਨ। 1 ਜਨਵਰੀ ਨੂੰ ਸੋਨਾ 63,302 ਰੁਪਏ ‘ਤੇ ਸੀ। ਇਕੱਲੇ ਮਾਰਚ ਵਿਚ ਸੋਨਾ 4 ਹਜ਼ਾਰ ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਹੈ। ਇਹ 62,592 ਰੁਪਏ ਪ੍ਰਤੀ ਗ੍ਰਾਮ ਤੋਂ 67,252 ਰੁਪਏ ‘ਤੇ ਪਹੁੰਚ ਗਿਆ।
ਸਾਲ 2023 ਦੀ ਸ਼ੁਰੂਆਤ ਵਿਚ ਸੋਨਾ 54,867 ਰੁਪਏ ਪ੍ਰਤੀ ਗ੍ਰਾਮ ਸੀ ਜੋ 31 ਦਸੰਬਰ ਨੂੰ 63,246 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ ਸੀ। ਯਾਨੀ ਸਾਲ 2023 ਵਿਚ ਇਸ ਦੀ ਕੀਮਤ ਵਿਚ 8379 ਰੁਪਏ ਦੀ ਤੇਜ਼ੀ ਆਈ। ਦੂਜੇ ਪਾਸੇ ਚਾਂਦੀ ਵੀ 68,092 ਰੁਪਏ ਤੋਂ ਵਧ ਕੇ 73,395 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।
ਇਹ ਵੀ ਪੜ੍ਹੋ : ICICI ਬੈਂਕ ਲੁੱਟ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 3 ਲੁਟੇ.ਰਿਆਂ ਨੂੰ ਕੀਤਾ ਗ੍ਰਿਫਤਾਰ
ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਸੋਨੇ ਵਿਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਚੱਲਦੇ ਇਸ ਸਾਲ ਦੇ ਆਖਿਰ ਤੱਕ ਸੋਨਾ 75 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਦੂਜੇ ਪਾਸੇ ਚਾਂਦੀ ਵੀ 85 ਹਜ਼ਾਰ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: