RTGS money transfer facility: ਜੇ ਤੁਸੀਂ ਡਿਜੀਟਲ ਲੈਣ-ਦੇਣ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਰਿਜ਼ਰਵ ਬੈਂਕ ਨੇ ਰੀਅਲ ਟਾਈਮ ਗਰੋਸ ਸੈਟਲਮੈਂਟ (RTGS) ਦੀ ਸੁਵਿਧਾ ਕੱਲ੍ਹ ਯਾਨੀ ਕਿ 14 ਦਸੰਬਰ ਤੋਂ 24 ਘੰਟੇ ਯਾਨੀ ਕਿ ਹਰ ਸਮੇਂ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਹ ਸੇਵਾ ਗਾਹਕਾਂ ਲਈ ਹਰ ਸਮੇਂ 14 ਦਸੰਬਰ ਦੀ ਰਾਤ 12:30 ਵਜੇ ਤੋਂ ਉਪਲਬਧ ਰਹੇਗੀ। ਰਿਜ਼ਰਵ ਬੈਂਕ ਆਫ ਇੰਡੀਆ ਅਨੁਸਾਰ 14 ਦਸੰਬਰ ਤੋਂ RTGS ਦੀ ਸਹੂਲਤ ਦਿਨ ਵਿੱਚ 24 ਘੰਟੇ ਉਪਲਬਧ ਹੋਵੇਗੀ। ਇਸਦਾ ਅਰਥ ਇਹ ਹੈ ਕਿ ਤੁਸੀਂ ਹੁਣ ਕਦੇ ਵੀ ਆਰਟੀਜੀਐਸ ਰਾਹੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਇਸਦੇ ਬਾਅਦ ਭਾਰਤ ਉਨ੍ਹਾਂ ਚੁਣੇ ਹੋਏ ਦੇਸ਼ਾਂ ਵਿੱਚ ਸ਼ਾਮਿਲ ਹੋ ਜਾਵੇਗਾ, ਜਿੱਥੇ ਇਹ ਸਹੂਲਤ ਦਿਨ ਰਾਤ ਕੰਮ ਕਰਦੀ ਹੈ।
ਇਸ ਸਬੰਧੀ RBI ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ ਕੋਰੋਨਾ ਯੁੱਗ ਵਿੱਚ ਆਨਲਾਈਨ ਲੈਣ-ਦੇਣ ਵਿੱਚ ਕਾਫ਼ੀ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਆਰਬੀਆਈ ਨੇ ਆਰਟੀਜੀਐਸ ਦੀ ਸਹੂਲਤ 24*7 ਘੰਟੇ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ। ਆਰਬੀਆਈ ਨੇ ਭਾਰਤੀ ਵਿੱਤੀ ਬਾਜ਼ਾਰ ਦੇ ਵਿਸ਼ਵਵਿਆਪੀ ਏਕੀਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਆਰਟੀਜੀਐਸ ਦਾ ਸਮਾਂ ਵਧਾਉਣ ਦਾ ਫੈਸਲਾ ਕੀਤਾ ਸੀ।
ਦਰਅਸਲ, RTGS ਡਿਜੀਟਲ ਫੰਡ ਟ੍ਰਾਂਸਫਰ ਦਾ ਇੱਕ ਤਰੀਕਾ ਹੈ। ਇਸ ਦੀ ਮਦਦ ਨਾਲ ਬਹੁਤ ਹੀ ਥੋੜੇ ਸਮੇਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ। RTGS ਮੁੱਖ ਤੌਰ ‘ਤੇ ਵੱਡੀ ਰਕਮ ਦੇ ਟ੍ਰਾਂਸਫਰ ਲਈ ਵਰਤਿਆ ਜਾਂਦਾ ਹੈ। ਇਸ ਦੇ ਤਹਿਤ ਘੱਟੋ-ਘੱਟ 2 ਲੱਖ ਰੁਪਏ ਭੇਜੇ ਜਾ ਸਕਦੇ ਹਨ। ਵੱਧ ਤੋਂ ਵੱਧ ਰਕਮ ਭੇਜਣ ਦੀ ਸੀਮਾ 10 ਲੱਖ ਰੁਪਏ ਹੈ। ਆਰਬੀਆਈ ਨੇ RTGS ਰਾਹੀਂ 2 ਲੱਖ ਤੋਂ 5 ਲੱਖ ਦੇ ਫੰਡਾਂ ਦੇ ਟ੍ਰਾਂਸਫਰ ਲਈ ਵੱਧ ਤੋਂ ਵੱਧ 24.5 ਰੁਪਏ ਫੀਸ ਲਗਾਈ ਹੈ ਅਤੇ ਬੈਂਕ 5 ਲੱਖ ਤੋਂ ਵੱਧ ਦੇ ਫੰਡ ਟ੍ਰਾਂਸਫਰ ਲਈ ਵੱਧ ਤੋਂ ਵੱਧ 49.5 ਰੁਪਏ ਲੈ ਸਕਦਾ ਹੈ। ਇਸ ‘ਤੇ ਜੀਐਸਟੀ ਵੀ ਅਦਾ ਕਰਨੀ ਪੈਂਦੀ ਹੈ । ਹਾਲਾਂਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦੀ ਗੱਲ ਕਰੀਏ ਤਾਂ ਇਹ ਆਰਟੀਜੀਐਸ ਲਈ ਕੋਈ ਫੀਸ ਨਹੀਂ ਲੈਂਦਾ।
ਦੱਸ ਦੇਈਏ ਕਿ RTGS ਦੀ ਸ਼ੁਰੂਆਤ 26 ਮਾਰਚ 2004 ਨੂੰ ਕੀਤੀ ਗਈ ਸੀ। ਉਸ ਸਮੇਂ ਸਿਰਫ 4 ਬੈਂਕ ਇਸ ਸੇਵਾ ਨਾਲ ਜੁੜੇ ਹੋਏ ਸਨ। ਪਰ ਹੁਣ ਦੇਸ਼ ਦੇ ਲਗਭਗ 237 ਬੈਂਕ ਇਸ ਪ੍ਰਣਾਲੀ ਰਾਹੀਂ ਰੋਜ਼ਾਨਾ 4.17 ਲੱਖ ਕਰੋੜ ਰੁਪਏ ਦੇ ਲੈਣ-ਦੇਣ ਨੂੰ ਪੂਰਾ ਕਰਦੇ ਹਨ । ਨਵੰਬਰ ਵਿੱਚ ਆਰਟੀਜੀਐਸ ਤੋਂ ਔਸਤਨ ਲੈਣ-ਦੇਣ 57.96 ਲੱਖ ਰੁਪਏ ਸੀ। ਵਰਤਮਾਨ ਵਿੱਚ, ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਮਹੀਨੇ ਦੇ ਸਾਰੇ ਕਾਰਜਕਾਰੀ ਦਿਨਾਂ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਰਟੀਜੀਐਸ ਦੀ ਸਹਾਇਤਾ ਨਾਲ ਫੰਡ ਟ੍ਰਾਂਸਫਰ ਕੀਤੇ ਜਾਂਦੇ ਹਨ।
ਇਹ ਵੀ ਦੇਖੋ: ਦਿੱਲੀ ਘੇਰਨ ਦੀ ਕਿਸਾਨਾਂ ਦੇ ਖਿੱਚ ਲਈ ਤਿਆਰੀ, ਸੁਣੋ ਕਿਸਾਨ ਸਟੇਜ ਤੋਂ Live