SBI announces festive season interest rate: ਤਿਉਹਾਰ ਦੇ ਮੌਕੇ ‘ਤੇ ਘਰ ਖਰੀਦਣ ਵਾਲੇ ਲੋਕਾਂ ਨੂੰ ਵਧੇਰੇ ਖੁਸ਼ੀਆਂ ਦੇਣ ਲਈ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਯਾਨੀ ਕਿ SBI ਨੇ ਹੋਮ ਲੋਨ ਦੀਆਂ ਦਰਾਂ ਵਿੱਚ 0.25 ਪ੍ਰਤੀਸ਼ਤ ਤੱਕ ਦੀ ਰਿਆਇਤ ਦੇਣ ਦਾ ਐਲਾਨ ਕੀਤਾ ਹੈ। SBI ਦੇ ਹੋਮ ਲੋਨ ਗ੍ਰਾਹਕਾਂ ਨੂੰ ਆਪਣੇ ਸੁਪਨੇ ਵਾਲੇ ਘਰ ਨੂੰ 75 ਲੱਖ ਰੁਪਏ ਤਕ ਖਰੀਦਣ ‘ਤੇ 0.25 ਪ੍ਰਤੀਸ਼ਤ ਦੀ ਵਿਆਜ਼ ‘ਤੇ ਛੂਟ ਮਿਲੇਗੀ। ਇਹ ਛੋਟ CIBIL ਸਕੋਰ ਦੇ ਅਧਾਰ ‘ਤੇ ਅਤੇ YONO ਰਾਹੀਂ ਅਰਜ਼ੀ ਦੇਣ ‘ਤੇ ਉਪਲਬਧ ਹੋਵੇਗੀ। ਹਾਲ ਹੀ ਵਿੱਚ ਐਲਾਨੇ ਗਏ ਤਿਉਹਾਰਾਂ ਦੀਆਂ ਆਫਰਸ ਦੇ ਐਲਾਨ ਦੇ ਤਹਿਤ SBI ਦੇਸ਼ ਭਰ ਵਿੱਚ 30 ਲੱਖ ਰੁਪਏ ਤੋਂ 2 ਕਰੋੜ ਰੁਪਏ ਦੇ ਹੋਮ ਲੋਨ ‘ਤੇ ਕਰੈਡਿਟ ਸਕੋਰ ਦੇ ਅਧਾਰ ‘ਤੇ 0.10 ਪ੍ਰਤੀਸ਼ਤ ਦੇ ਮੁਕਾਬਲੇ 0.20 ਪ੍ਰਤੀਸ਼ਤ ਦੀ ਛੂਟ ਦੇਵੇਗਾ। ਇਹੀ ਰਿਆਇਤ ਦੇਸ਼ ਦੇ ਅੱਠ ਮੈਟਰੋ ਸ਼ਹਿਰਾਂ ਵਿੱਚ 3 ਕਰੋੜ ਰੁਪਏ ਤੱਕ ਦੇ ਹੋਮ ਲੋਨ ਲੈਣ ਵਾਲੇ ਗ੍ਰਾਹਕਾਂ ਨੂੰ ਵੀ ਮਿਲੇਗੀ । ਯੋਨੋ ਰਾਹੀਂ ਅਰਜ਼ੀ ਦੇਣ ਵੇਲੇ ਸਾਰੇ ਹੋਮ ਲੋਨ ਲਈ ਵਾਧੂ 0.05 ਪ੍ਰਤੀਸ਼ਤ ਦੀ ਛੂਟ ਮਿਲੇਗੀ।
ਦਰਅਸਲ, SBI ਹੁਣ 30 ਲੱਖ ਰੁਪਏ ਤੱਕ ਦੇ ਹੋਮ ਲੋਨ ਲਈ ਸਭ ਤੋਂ ਘੱਟ ਵਿਆਜ਼ ਦਰ ਦੀ ਪੇਸ਼ਕਸ਼ ਕਰਦਾ ਹੈ, ਇਸਦੀ ਸ਼ੁਰੂਆਤ 6.90 ਪ੍ਰਤੀਸ਼ਤ ਤੋਂ ਹੁੰਦੀ ਹੈ। 30 ਲੱਖ ਰੁਪਏ ਤੋਂ ਉੱਪਰ ਦੇ ਹੋਮ ਲੋਨ ਲਈ ‘ਤੇ ਵਿਆਜ ਦਰ 7 ਪ੍ਰਤੀਸ਼ਤ ਲਾਗੂ ਹੋਵੇਗੀ। SBI ਦੀ MD ਸੀ.ਐੱਸ. ਸ਼ੈੱਟੀ ਨੇ ਕਿਹਾ, ” ਅਸੀਂ ਇਸ ਤਿਉਹਾਰ ਦੇ ਸੀਜ਼ਨ ਵਿੱਚ ਆਪਣੇ ਸੰਭਾਵਿਤ ਹੋਮ ਲੋਨ ਗਾਹਕਾਂ ਲਈ ਵਾਧੂ ਰਿਆਇਤਾਂ ਦੇਣ ਦਾ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ।
ਦੱਸ ਦੇਈਏ ਕਿ ਉਨ੍ਹਾਂ ਅੱਗੇ ਕਿਹਾ ਕਿ ਹੋਮ ਲੋਨ ‘ਤੇ SBI ਵੱਲੋਂ ਸਭ ਤੋਂ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਦੇ ਨਾਲ ਸਾਡਾ ਮੰਨਣਾ ਹੈ ਕਿ ਇਸ ਕਦਮ ਨਾਲ ਘਰ ਖਰੀਦਣ ਦੇ ਚਾਹਵਾਨਾਂ ਨੂੰ ਉਨ੍ਹਾਂ ਦੇ ਸੁਪਨੇ ਵਾਲੇ ਘਰ ਦੀ ਯੋਜਨਾ ਵਿੱਚ ਸਹਾਇਤਾ ਮਿਲੇਗੀ। ਕੋਵਿਡ ਤੋਂ ਬਾਅਦ ਦੇ ਯੁੱਗ ਵਿਚ ਅਸੀਂ ਹੁਣ ਗਾਹਕਾਂ ਵੱਲੋਂ ਮੰਗ ਵਿੱਚ ਵਾਧਾ ਵੇਖ ਰਹੇ ਹਾਂ। ਇਸ ਤੋਂ ਇਲਾਵਾ SBI ਵੱਲੋਂ ਕਾਰ, ਗੋਲਡ, ਪਰਸਨਲ ਲੋਨ ‘ਤੇ ਪ੍ਰੋਸੈਸਿੰਗ ਫੀਸ ਵਿੱਚ 100 ਪ੍ਰਤੀਸ਼ਤ ਦੀ ਛੂਟ ਦੇ ਨਾਲ ਪਹਿਲਾਂ ਹੀ ਵਿਸ਼ੇਸ਼ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ। ਪ੍ਰਚੂਨ ਗਾਹਕ 7.5 ਫੀਸਦੀ ਤੋਂ ਸ਼ੁਰੂ ਹੋਣ ਵਾਲੇ ਕਾਰ ਲੋਨ ‘ਤੇ ਸਭ ਤੋਂ ਘੱਟ ਵਿਆਜ਼ ਦਰ ਦਾ ਲਾਭ ਲੈ ਰਹੇ ਹਨ।