SBI customer deposits: ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗ੍ਰਾਹਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੈਂਕ ਵਿੱਚ ਜਮ੍ਹਾ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ ਪੂਰੀ ਤਰ੍ਹਾਂ ਸੁਰੱਖਿਅਤ ਹੈ । ਇਸ ਸਬੰਧੀ SBI ਨੇ ਇੱਕ ਟਵੀਟ ਵੀ ਕੀਤਾ, ਜਿਸ ਵਿੱਚ SBI ਨੇ ਦੱਸਿਆ ਕਿ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਆਫ਼ ਇੰਡੀਆ (DIGC) ਸਕੀਮ ਦੇ ਤਹਿਤ ਬਚਤ ਅਤੇ ਚਾਲੂ ਖਾਤਿਆਂ, ਫਿਕਸਡ ਡਿਪਾਜ਼ਿਟ (FD) ਕੁਝ ਸੀਮਾਵਾਂ ਅਤੇ ਸ਼ਰਤਾਂ ਵਾਲੇ ਗਾਹਕਾਂ ਦੀ ਰਿਕਰਿੰਗ ਡਿਪਾਜ਼ਿਟ (RD) ਵਿੱਚ ਪਏ 5 ਲੱਖ ਰੁਪਏ ਕੁਝ ਸੀਮਾਵਾਂ ਤੇ ਸ਼ਰਤਾਂ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਹਨ ।
ਐਸਬੀਆਈ ਨੇ ਦੱਸਿਆ ਕਿ 5 ਲੱਖ ਰੁਪਏ ਤੱਕ ਦੀ ਰਾਸ਼ੀ ਨੂੰ ਮੁੱਖ ਰਕਮ ਅਤੇ ਵਿਆਜ ਵਿੱਚ ਸ਼ਾਮਿਲ ਕੀਤਾ ਜਾਵੇਗਾ । ਪਹਿਲਾਂ ਬੈਂਕ ਵਿੱਚ ਜਮ੍ਹਾ ਸਿਰਫ 1 ਲੱਖ ਰੁਪਏ ਦਾ ਬੀਮਾ ਹੁੰਦਾ ਸੀ । ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਸੋਮਵਾਰ ਨੂੰ MCLR ਨਾਲ ਜੁੜੇ ਲੋਨ ‘ਤੇ ਵਿਆਜ ਦਰਾਂ ਵਿੱਚ 0.25 ਫ਼ੀਸਦ ਦੀ ਕਟੌਤੀ ਕੀਤੀ ਹੈ । ਇਸ ਤੋਂ ਬਾਅਦ ਇੱਕ ਸਾਲ ਦਾ MCLR ਘੱਟ ਕੇ 7 ਪ੍ਰਤੀਸ਼ਤ ‘ਤੇ ਹੋ ਗਿਆ ਹੈ । ਇਸਦੇ ਨਾਲ ਹੀ ਬੇਸ ਰੇਟ ਵਿੱਚ ਵੀ 0.75 ਫੀਸਦ ਦੀ ਕਟੌਤੀ ਕੀਤੀ ਗਈ ਹੈ । ਇਸ ਤੋਂ ਬਾਅਦ ਬੇਸ ਰੇਟ 7.40 ਪ੍ਰਤੀਸ਼ਤ ਤੱਕ ਹੇਠਾਂ ਆ ਗਿਆ ਹੈ । SBI ਦੀਆਂ ਇਹ ਨਵੀਂਆਂ ਦਰਾਂ 10 ਜੂਨ 2020 ਤੋਂ ਲਾਗੂ ਹੋ ਗਈਆਂ ਹਨ ।
ਬੈਂਕ ਨੇ ਦੱਸਿਆ ਕਿ RBI ਵੱਲੋਂ ਵਿਆਜ ਦਰਾਂ ਵਿੱਚ 0.40 ਪ੍ਰਤੀਸ਼ਤ ਕਮੀ ਦਾ ਲਾਭ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ । 22 ਮਈ ਨੂੰ RBI ਨੇ ਵਿਆਜ਼ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ । ਬਾਹਰੀ ਬੈਂਚਮਾਰਕ ਨਾਲ ਜੁੜੇ ਉਧਾਰ ਦੇਣ ਦੀ ਦਰ (EBR)ਅਤੇ ਰੈਪੋ ਲਿੰਕਡ ਉਧਾਰ ਦੇਣ ਦੀ ਦਰ (RLLR) ਵੀ 40 ਅਧਾਰ ਅੰਕ ਘਟਾਏ ਜਾਵੇਗੀ । EBR ਮੌਜੂਦਾ 7.05 ਪ੍ਰਤੀਸ਼ਤ ਤੋਂ ਘਟਾ ਕੇ 6.65 ਪ੍ਰਤੀਸ਼ਤ ਅਤੇ RLLR ਮੌਜੂਦਾ 6.65 ਪ੍ਰਤੀਸ਼ਤ ਤੋਂ ਘਟਾ ਕੇ 6.25 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ ।
ਦੱਸ ਦੇਈਏ ਕਿ SBI ਵੱਲੋਂ ਵਿਆਜ ਦਰਾਂ ਵਿੱਚ ਕੀਤੀ ਕਟੌਤੀ ਦਾ ਫਾਇਦਾ ਲੋਨ ਲੈਣ ਵਾਲੇ ਗਾਹਕਾਂ ਨੂੰ ਘੱਟ EMI ਦੇ ਰੂਪ ਵਿੱਚ ਮਿਲੇਗਾ । ਜੇ ਕਿਸੇ ਗਾਹਕ ਨੇ SBI ਤੋਂ 30 ਸਾਲਾਂ ਲਈ 25 ਲੱਖ ਰੁਪਏ ਦਾ ਕਰਜ਼ਾ ਲਿਆ ਹੈ, ਤਾਂ MCLR ਨੂੰ ਘਟਾ ਕੇ ਪ੍ਰਤੀ ਮਹੀਨਾ 421 ਰੁਪਏ ਦੀ EMI ਦੇਣੀ ਪਵੇਗੀ । ਜੇ ਕਿਸੇ ਗਾਹਕ ਨੇ EBR/RLLR ਲਿੰਕ ਲੋਨ ਲਿਆ ਹੈ ਤਾਂ ਉਸਦੀ EMI ਹਰ ਮਹੀਨੇ 660 ਰੁਪਏ ਘਟੇਗੀ ।