SBI issues alert: ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਵਿੱਚ ਜੇਕਰ ਤੁਹਾਡਾ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਬੈਂਕ ਨੇ ਗਾਹਕਾਂ ਨੂੰ ਸੁਚੇਤ ਕੀਤਾ ਹੈ ਕਿ ਤੁਹਾਨੂੰ ਕਿਸੇ ਵੀ ਸੋਸ਼ਲ ਮੀਡੀਆ ‘ਤੇ ਕਿਸੇ ਵੀ ਤਰ੍ਹਾਂ ਦੇ ਫਰਜ਼ੀ ਸੰਦੇਸ਼ ਵਿੱਚ ਫਸਣਾ ਨਹੀਂ ਚਾਹੀਦਾ । ਬੈਂਕ ਨੇ ਗਾਹਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਹੋ ਰਹੀ ਧੋਖਾਧੜੀ ਪ੍ਰਤੀ ਸੁਚੇਤ ਕੀਤਾ ਹੈ। ਬੈਂਕ ਨੇ ਕਿਹਾ ਹੈ ਕਿ ਧੋਖੇਬਾਜ਼ ਸੋਸ਼ਲ ਮੀਡੀਆ ‘ਤੇ ਜਾਅਲੀ ਜਾਂ ਗੁੰਮਰਾਹਕੁਨ ਮੈਸੇਜ ਭੇਜ ਰਹੇ ਹਨ, ਫਿਲਹਾਲ ਬੈਂਕ ਵੱਲੋਂ ਅਜਿਹੇ ਕੋਈ ਸੰਦੇਸ਼ ਗਾਹਕਾਂ ਨੂੰ ਨਹੀਂ ਭੇਜੇ ਜਾ ਰਹੇ ਹਨ।
ਦਰਅਸਲ, SBI ਨੇ ਟਵੀਟ ਵਿੱਚ ਗਾਹਕਾਂ ਨੂੰ ਸਾਵਧਾਨ ਕੀਤਾ ਹੈ। SBI ਨੇ ਕਿਹਾ ਕਿ ਗਾਹਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਸੁਚੇਤ ਰਹਿਣ ਅਤੇ ਕਿਸੇ ਗੁੰਮਰਾਹਕੁੰਨ ਅਤੇ ਝੂਠੇ ਸੰਦੇਸ਼ਾਂ ਵਿੱਚ ਨਾ ਪੈਣ। ਬੈਂਕ ਨੇ ਕਿਹਾ ਕਿ ਜੇ ਤੁਸੀਂ ਇਸ ਦਾ ਧਿਆਨ ਨਹੀਂ ਰੱਖਦੇ ਤਾਂ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਇਸਦੇ ਨਾਲ ਹੀ ਗਾਹਕਾਂ ਨੂੰ ਆਪਣਾ ਨਿੱਜੀ ਵੇਰਵਾ ਕਿਸੇ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਗਾਹਕਾਂ ਦੇ ਖਾਤੇ ਵਿੱਚ ਜਮ੍ਹਾ ਕੀਤੀ ਰਕਮ ਉੱਡ ਸਕਦੀ ਹੈ। ਬੈਂਕ ਨੇ ਕਿਹਾ ਕਿ ਤੁਹਾਨੂੰ ਕਦੇ ਵੀ ਆਪਣੇ ਏਟੀਐਮ ਪਿੰਨ, ਕਾਰਡ ਨੰਬਰ, ਅਕਾਊਂਟ ਨੰਬਰ ਅਤੇ ਓਟੀਪੀ ਕਿਸੇ ਨਾਲ ਸਾਂਝੇ ਨਹੀਂ ਕਰਨਾ ਚਾਹੀਦਾ।
ਇਸ ਤੋਂ ਪਹਿਲਾਂ ਬੈਂਕ ਨੇ SBI ਦੇ ਨਾਮ ‘ਤੇ ਚੱਲ ਰਹੀ ਫਰਜ਼ੀ ਵੈਬਸਾਈਟ ਬਾਰੇ ਅਲਰਟ ਵੀ ਜਾਰੀ ਕੀਤਾ ਸੀ । ਬੈਂਕ ਨੇ ਕਿਹਾ ਸੀ ਕਿ SBI ਗਾਹਕਾਂ ਨੂੰ ਅਜਿਹੇ ਸੰਦੇਸ਼ਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਜੋ ਉਨ੍ਹਾਂ ਨੂੰ ਇਸ ਵੈੱਬਸਾਈਟ ‘ਤੇ ਪਾਸਵਰਡ ਅਤੇ ਖਾਤੇ ਨਾਲ ਜੁੜੀ ਜਾਣਕਾਰੀ ਨੂੰ ਅਪਡੇਟ ਕਰਨ ਲਈ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਬੈਂਕ ਗਾਹਕਾਂ ਦੀ ਸੁਰੱਖਿਆ ਲਈ ਅਲਰਟ ਜਾਰੀ ਕਰਦਾ ਰਹਿੰਦਾ ਹੈ। SBI ਦਾ ਉਦੇਸ਼ ਗਾਹਕਾਂ ਦੇ ਪੈਸੇ ਦੀ ਰਾਖੀ ਕਰਨਾ ਹੈ। ਬੈਂਕ ਆਪਣੇ ਟਵਿੱਟਰ ਹੈਂਡਲ ਅਤੇ SMS ਰਾਹੀਂ ਗਾਹਕਾਂ ਨੂੰ ਅਲਰਟ ਭੇਜਦਾ ਰਹਿੰਦਾ ਹੈ.
ਦੱਸ ਦੇਈਏ ਕਿ SBI ਦਾ ਬਕਾਇਆ ਜਾਣਨ ਲਈ ਗਾਹਕਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਟੋਲ-ਫ੍ਰੀ ਨੰਬਰ ‘9223766666’ ‘ਤੇ ਮਿਸ ਕਾਲ ਕਰਨੀ ਪਵੇਗੀ। ਇਸ ਤੋਂ ਇਲਾਵਾ SMS ਰਾਹੀਂ ਬਕਾਇਆ ਜਾਣਨ ਲਈ 09223766666 ‘ਤੇ ‘BAL’ SMS ਭੇਜੋ। ਇਸ ਤੋਂ ਬਾਅਦ ਤੁਹਾਨੂੰ ਮੈਸੇਜ ਰਾਹੀਂ ਬੈਲੇਂਸ ਬਾਰੇ ਜਾਣਕਾਰੀ ਮਿਲੇਗੀ।
ਇਹ ਵੀ ਦੇਖੋ: ਬਠਿੰਡਾ ਚ Dengue ਦਾ ਕਹਿਰ,ਦੇਖੋ ਸਿਵਲ ਹਸਪਤਾਲ ਦੇ ਵਾਰਡ ਦਾ ਹਾਲ