sbi online banking services resumed: ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਵਪਾਰਕ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੀਆਂ ਆਨਲਾਈਨ ਬੈਕਿੰਗ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਮੰਗਲਵਾਰ ਨੂੰ ਆਨਲਾਈਨ ਬੈਂਕਿੰਗ ਦੀ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਇਹ ਜਾਣਕਾਰੀ ਐਸਬੀਆਈ ਨੇ ਖ਼ੁਦ ਟਵੀਟ ਕਰਕੇ ਦਿੱਤੀ ਸੀ। ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਸੀ ਕਿ, “ਕੁਨੈਕਟੀਵਿਟੀ ਦੇ ਕਾਰਨ ਗਾਹਕਾਂ ਨੂੰ ਆਨਲਾਈਨ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਆਪਣੇ ਗਾਹਕਾਂ ਨੂੰ ਸਾਡੇ ਨਾਲ ਜੁੜੇ ਰਹਿਣ ਦੀ ਬੇਨਤੀ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਆਮ ਸੇਵਾਵਾਂ ਜਲਦੀ ਹੀ ਸ਼ੁਰੂ ਹੋ ਜਾਣਗੀਆਂ। ਹੋਈ ਪ੍ਰੇਸ਼ਾਨੀ ਲਈ ਮੁਆਫ ਕਰਨਾ।” ਮਹੱਤਵਪੂਰਣ ਗੱਲ ਇਹ ਹੈ ਕਿ ਐਸਬੀਆਈ ਦੇ ਏਟੀਐਮ ਅਤੇ ਪੀਓਐਸ ਤੋਂ ਇਲਾਵਾ, ਸੇਵਾ ਬੰਦ ਹੋਣ ਕਾਰਨ ਹੋਰ ਸਾਰੇ ਚੈਨਲ ਵੀ ਪ੍ਰਭਾਵਿਤ ਹੋਏ ਸਨ। ਇਸ ਸਮੇਂ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਏਟੀਐਮ ਵੀ ਸਹੀ ਤਰ੍ਹਾਂ ਕੰਮ ਕਰ ਰਹੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਐਸਬੀਆਈ 30 ਤੋਂ ਵੱਧ ਦੇਸ਼ਾਂ ਵਿੱਚ ਮੌਜੂਦ ਹੈ। 6.6 ਕਰੋੜ ਤੋਂ ਵੱਧ ਐਸਬੀਆਈ ਗਾਹਕ ਮੋਬਾਈਲ ਬੈਂਕਿੰਗ ਅਤੇ ਏਟੀਐਮ ਸਹੂਲਤਾਂ ਦੀ ਵਰਤੋਂ ਕਰਦੇ ਹਨ। ਇਸਦੇ ਨਾਲ ਹੀ ਦੱਸ ਦੇਈਏ ਕਿ ਸਟੇਟ ਬੈਂਕ ਆਫ਼ ਇੰਡੀਆ ਨੂੰ ਦੇਸ਼ ਵਿੱਚ ਜਾਇਦਾਦ, ਜਮ੍ਹਾਂ, ਸ਼ਾਖਾਵਾਂ, ਗਾਹਕਾਂ ਅਤੇ ਕਰਮਚਾਰੀਆਂ ਦੇ ਮਾਮਲੇ ਵਿੱਚ ਸਭ ਤੋਂ ਵੱਡਾ ਬੈਂਕ ਮੰਨਿਆ ਜਾਂਦਾ ਹੈ। ਇਹ ਦੇਸ਼ ਵਿੱਚ ਸਭ ਤੋਂ ਵੱਧ ਉਧਾਰ ਦੇਣ ਵਾਲਾ ਬੈਂਕ ਵੀ ਹੈ। 30 ਜੂਨ, 2020 ਤੱਕ, ਐਸਬੀਆਈ ਕੋਲ ਕੁੱਲ 34 ਲੱਖ ਕਰੋੜ ਰੁਪਏ ਜਮ੍ਹਾ ਸਨ। ਇਸ ਬੈਂਕ ਦੀਆਂ ਦੇਸ਼ ਭਰ ਵਿੱਚ 22,000 ਤੋਂ ਵੱਧ ਸ਼ਾਖਾਵਾਂ ਹਨ।