SBI says no minimum balance: ਨਵੀਂ ਦਿੱਲੀ: ਜੇਕਰ ਤੁਹਾਡਾ SBI ਵਿੱਚ ਖਾਤਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਹਫਤੇ SBI ਨੇ ਆਪਣੇ ਕਈ ਨਿਯਮਾਂ ਵਿੱਚ ਬਦਲਾਅ ਕੀਤੇ ਹਨ। ਇਹ ਨਿਯਮ ATM ਲੈਣ-ਦੇਣ, ਮਿਨੀਮਮ ਬੈਲੇਂਸ ਅਤੇ SMS ਚਾਰਜਸ ਨੂੰ ਲੈ ਕੇ ਹਨ । ਜੋ ਕਿ ਹੇਠ ਲਿਖੇ ਅਨੁਸਾਰ ਹਨ:
ਦਰਅਸਲ, ਭਾਰਤੀ ਸਟੇਟ ਬੈਂਕ (SBI) ਨੇ 1 ਜੁਲਾਈ ਤੋਂ ਆਪਣੇ ATM ਨਿਕਾਸੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਜੇਕਰ ਇਨ੍ਹਾਂ ਨਿਯਮਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਗਾਹਕਾਂ ਨੂੰ ਜੁਰਮਾਨਾ ਭਨਾ ਪਵੇਗਾ । SBI ਦੀ ਅਧਿਕਾਰਤ ਵੈਬਸਾਈਟ sbi.co.in ‘ਤੇ ਉਪਲੱਬਧ ਜਾਣਕਾਰੀ ਅਨੁਸਾਰ SBI ਮੈਟਰੋ ਸ਼ਹਿਰਾਂ ਵਿੱਚ ਆਪਣੇ ਨਿਯਮਤ ਬਚਤ ਖਾਤਾਧਾਰਕਾਂ ਨੂੰ ATM ਵਿੱਚੋਂ ਇੱਕ ਮਹੀਨੇ ਵਿੱਚ 8 ਵਾਰ ਮੁਫ਼ਤ ਲੈਣ-ਦੇਣ ਕਰਨ ਦੀ ਇਜਾਜ਼ਤ ਦਿੰਦਾ ਹੈ। ਮੁਫ਼ਤ ਟਰਾਂਜੈਕਸ਼ਨ ਦੀ ਲਿਮਟ ਪਾਰ ਕਰਨ ‘ਤੇ ਗਾਹਕਾਂ ਤੋਂ ਹਰ ਇੱਕ ਲੈਣ-ਦੇਣ ‘ਤੇ ਚਾਰਜ ਲਿਆ ਜਾਂਦਾ ਹੈ।
ਇਸ ਤੋਂ ਇਲਾਵਾ SBI ਨੇ 18 ਅਗਸਤ ਨੂੰ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ ਜਾਣਕਾਰੀ ਦਿੱਤੀ ਕਿ ਹੁਣ ਬਚਤ ਖਾਤਾਧਾਰਕਾਂ ਤੋਂ ਬੈਂਕ SMS ਚਾਰਜ ਨਹੀਂ ਲਵੇਗਾ। ਉਸ ਨੇ ਇਹ ਫ਼ੀਸ ਮੁਆਫ਼ ਕਰ ਦਿੱਤੀ ਹੈ। ਉਥੇ ਹੀ SBI ਨੇ ATM ਵਿੱਚੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਨਕਦ ਨਿਕਾਸੀ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ। ਹੁਣ ਜੇਕਰ ਤੁਸੀਂ SBI ਦੇ ATM ਵਿਚੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਕੱਢਦੇ ਹੋ ਤਾਂ ਤੁਹਾਨੂੰ OTP ਦੀ ਜ਼ਰੂਰਤ ਹੋਵੇਗੀ। ਬੈਂਕ ਦੀ ਇਸ ਸਹੂਲਤ ਤਹਿਤ ਖਾਤਾਧਾਰਕਾਂ ਨੂੰ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ SBI ਦੇ ATM ਵਿਚੋਂ ਕੈਸ਼ ਕੱਢਾਉਣ ਲਈ OTP ਦੀ ਜ਼ਰੂਰਤ ਹੋਵੇਗੀ। ਬੈਂਕ ਦੀ ਇਹ ਸਹੂਲਤ ਖਾਤਾਧਾਰਕਾਂ ਨੂੰ ਸਿਰਫ਼ SBI ਦੇ ATM ਵਿੱਚ ਮਿਲੇਗੀ। ਜੇਕਰ ਤੁਸੀਂ ਬਾਕੀ ਕਿਸੇ ਦੂਜੇ ATM ਵਿੱਚੋਂ ਕੈਸ਼ ਕਢਾਉਂਦੇ ਹੋ ਤਾਂ ਇਹ ਨਿਯਮ ਉੱਥੇ ਲਾਗੂ ਨਹੀਂ ਹੋਵੇਗਾ, ਯਾਨੀ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ OTP ਦੀ ਜ਼ਰੂਰਤ ਨਹੀਂ ਹੋਵੇਗੀ।
ਦੱਸ ਦੇਈਏ ਕਿ SBI ਬਚਤ ਖਾਤਾ ਧਾਰਕਾਂ ਤੋਂ ਮਾਸਿਕ ਘੱਟੋ-ਘੱਟ ਰਾਸ਼ੀ ਨਾ ਰੱਖਣ ‘ਤੇ ਵੀ ਜੁਰਮਾਨਾ ਨਹੀਂ ਲਿਆ ਜਾਵੇਗਾ। SBI ਦੇ 44 ਕਰੋੜ ਤੋਂ ਜ਼ਿਆਦਾ ਬਚਤ ਖਾਤਾ ਧਾਰਕਾਂ ਨੂੰ ਇਹ ਸਹੂਲਤ ਮਿਲੇਗੀ । ਇਸ ਸਾਲ ਮਾਰਚ ਵਿੱਚ SBI ਨੇ ਐਲਾਨ ਕੀਤਾ ਸੀ ਕਿ ਉਸਨੇ ਸਾਰੇ ਬਚਤ ਖਾਤਿਆਂ ਲਈ ਜ਼ਰੂਰੀ ਮਾਸਿਕ ਘੱਟੋ-ਘੱਟ ਰਾਸ਼ੀ ਸੰਤੁਲਨ ਖਤਮ ਕਰ ਦਿੱਤਾ ਹੈ। ਇਸ ਨਾਲ ਬੈਂਕ ਦੇ ਸਾਰੇ ਬਚਤ ਖਾਤਾ ਧਾਰਕਾਂ ਨੂੰ ਜ਼ੀਰੋ ਬੈਲੇਂਸ ਦੀ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ ।