ਗੈਸ ਖਪਤਕਾਰਾਂ ਲਈ ਜ਼ਰੂਰੀ ਖਬਰ ਹੈ। ਜੇਕਰ ਤੁਹਾਨੂੰ ਵੀ ਗੈਸ ‘ਤੇ ਸਬਸਿਡੀ ਮਿਲਦੀ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਇਹ ਮਿਲਦੀ ਰਹੇ ਤਾਂ ਤੁਹਾਨੂੰ ਜਲਦ ਹੀ ਈ-ਕੇਵਾਈਸੀ ਕਰਵਾਉਣੀ ਹੋਵੇਗੀ। ਇਸ ਲਈ ਤੁਹਾਨੂੰ ਗੈਸ ਏਜੰਸੀ ਵਿਚ ਜਾਣਾ ਹੋਵੇਗਾ। ਇਥੇ ਆਧਾਰ ਕਾਰਡ ਤੇ ਬਾਇਓਮੀਟਰਕ ਮਸ਼ੀਨ ਨਾਲ ਈ-ਕੇਵਾਈਸੀ ਕੀਤੀ ਜਾਵੇਗੀ।
ਦੱਸ ਦੇਈਏ ਕਿ ਪਹਿਲੇ ਪੜਾਅ ਵਿਚ ਉਜਵਲਾ ਯੋਜਨਾ ਦੇ ਗਾਹਕਾਂ ਦਾ ਈ-ਕੇਵਾਈਸੀ ਪੂਰਾ ਹੋ ਚੁੱਕਾ ਹੈ। ਹੁਣ ਆਮ ਗਾਹਕਾਂ ਦਾ ਈ-ਕੇਵਾਈਸੀ ਕਰਵਾਇਆ ਜਾ ਰਿਹਾ ਹੈ। ਈ-ਕੇਵਾਈਸੀ ਨਾ ਕਰਾਉਣ ਦੀ ਸਥਿਤੀ ਵਿਚ ਸਬਸਿਡੀ ਖਤਮ ਕਰਨ ਦੇ ਇਲਾਵਾ ਕਨੈਕਸ਼ਨ ਬਲਾਕ ਕਰਨ ਦੀ ਕਵਾਇਦ ਕੀਤੀ ਜਾ ਸਕਦੀ ਹੈ।
ਭਾਰਤ ਸਰਕਾਰ ਤੇਲ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਹੁਕਮ ਜਾਰੀ ਕਰਕੇ ਪੀਐੱਮ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਈਕੇਵਾਈਸੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ LPG ਗੈਸ ਈ-ਕੇਵਾਈਸੀ ਕਰਵਾਉਣ ਲਈ ਆਧਾਰ ਕਾਰਡ, ਗੈਸ ਕਨੈਕਸ਼ਨ ਨੰਬਰ ਤੇ ਆਧਾਰ ਤੋਂ ਰਜਿਸਟਰ ਮੋਬਾਈਲ ਨੰਬਰ ਦਾ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਸ਼.ਰਾਬ ਪੀਣ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ! ਇਸ ਮਹੀਨੇ 5 ਦਿਨ ਬੰਦ ਰਹਿਣਗੇ ਠੇਕੇ, ਸਰਕਾਰ ਨੇ ਜਾਰੀ ਕੀਤਾ ਹੁਕਮ
ਜੇਕਰ ਤੁਸੀਂ ਇਕ ਗੈਸ ਉਪਭੋਗਤਾ ਹੋ ਤੇ ਅਜਿਹੇ ਵਿਚ ਤੁਹਾਨੂੰ ਆਫਲਾਈਨ ਈ-ਕੇਵਾਈਸੀ ਕਰਵਾਉਣੀ ਹੈ ਤਾਂ ਤੁਹਾਨੂੰ ਆਪਣੇ ਨੇੜਲੇ ਦਫਤਰ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਅਪਡੇਟ ਕਰ ਸਕਦੇਹੋ। ਸਭ ਤੋਂ ਪਹਿਲਾਂ ਤੁਹਾਨੂੰ ਸਬੰਧਤ ਏਜੰਸੀ ਵਿਚ ਜ਼ਰੂਰੀ ਦਸਤਾਵੇਜ਼ ਦੇ ਨਾਲ ਜਾਣਾ ਹੈ । ਹੁਣ ਤੁਹਾਨੂੰ ਇਥੇ ਗੈਸ ਏਜੰਸੀ ਸੰਚਾਲਕ ਨਾਲਸੰਪਰਕ ਕਰਨਾ। ਹੁਣ ਗੈਸ ਏਜੰਸੀ ਸੰਚਾਲਕ ਵੱਲੋਂ ਤੁਹਾਡੀਆਂ ਅੱਖਾਂ ਅਤੇ ਅੰਗੂਠੇ ਨੂੰ ਸਕੈਨ ਕੀਤਾ ਜਾਵੇਗਾ। ਫਿਰ ਗੈਸ ਏਜੰਸੀ ਸੰਚਾਲਕ ਵੱਲੋਂ ਤੁਹਾਡੀ ਕੇਵਾਈਸੀ ਕਰ ਦਿੱਤੀ ਜਾਵੇਗੀ। ਇਸ ਦੇ ਇਲਾਵਾ ਤੁਸੀਂ ਆਨਲਾਈਨ ਵੀ ਕੇਵਾਈਸੀ ਕਰਵਾ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: