Western Railway to run 12 pairs: ਭਾਰਤੀ ਰੇਲਵੇ ਨੇ ਅਕਤੂਬਰ ਮਹੀਨੇ ਵਿੱਚ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਹੋਰ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸੇ ਕੜੀ ਵਿੱਚ ਪੱਛਮੀ ਰੇਲਵੇ ਨੇ ਕਿਹਾ ਕਿ ਦੁਸਹਿਰਾ ਅਤੇ ਦੀਵਾਲੀ ਦੇ ਮੱਦੇਨਜ਼ਰ ਯਾਤਰੀਆਂ ਦੀ ਸੁਵਿਧਾ ਲਈ 12 ਜੋੜੀ ਯਾਨੀ 24 ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ, ਜੋ 156 ਚੱਕਰ ਲਗਾਉਣਗੀਆਂ।
ਇਸ ਸਬੰਧੀ ਪੱਛਮੀ ਰੇਲਵੇ ਨੇ ਟਵੀਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ 12 ਜੋੜੀ ਦੀਆਂ ਵਿਸ਼ੇਸ਼ ਟ੍ਰੇਨਾਂ ਵਿਚੋਂ 5 ਜੋੜੀ ਬਾਂਦਰਾ ਟਰਮੀਨਸ ਤੋਂ, ਦੋ-ਦੋ ਜੋੜੀ ਇੰਦੌਰ ਅਤੇ ਊਧਨਾ ਤੋਂ ਚੱਲਣਗੀਆਂ । ਜਦੋਂ ਕਿ ਇੱਕ-ਇੱਕ ਜੋੜੀ ਓਖਾ, ਪੋਰਬੰਦਰ ਅਤੇ ਗਾਂਧੀਧਾਮ ਸਟੇਸ਼ਨਾਂ ਤੋਂ ਚੱਲਣਗੀਆਂ । ਰੇਲਵੇ ਅਨੁਸਾਰ ਇਹ ਸਾਰੀਆਂ ਗੱਡੀਆਂ ਪੂਰੀ ਤਰ੍ਹਾਂ ਰਾਖਵੀਂਆਂ ਹੋਣਗੀਆਂ।
ਰੇਲਵੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਨ੍ਹਾਂ ਸਾਰੀਆਂ ਵਿਸ਼ੇਸ਼ ਟ੍ਰੇਨਾਂ ਦਾ ਵਿਸ਼ੇਸ਼ ਕਿਰਾਇਆ ਹੋਵੇਗਾ। ਇਹ ਟ੍ਰੇਨਾਂ ਪੂਰੀ ਤਰ੍ਹਾਂ ਰਾਖਵੀਆਂ ਰਹਿਣਗੀਆਂ ਅਤੇ ਇਨ੍ਹਾਂ ਦੀ ਬੁਕਿੰਗ 17 ਤੋਂ 22 ਅਕਤੂਬਰ ਦੇ ਵਿਚਕਾਰ ਹੋਵੇਗੀ। ਉੱਥੇ ਹੀ ਯਾਤਰਾ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਦੱਸ ਦਈਏ ਕਿ ਭਾਰਤੀ ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ 196 ਜੋੜੀ ਯਾਨੀ 392 ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਨੂੰ ਫੈਸਟੀਵਲ ਵਿਸ਼ੇਸ਼ ਟ੍ਰੇਨਾਂ ਵਜੋਂ ਚਲਾਇਆ ਜਾਵੇਗਾ। ਦੁਰਗਾ ਪੂਜਾ, ਦੁਸਹਿਰਾ, ਦੀਵਾਲੀ ਅਤੇ ਛੱਠ ਪੂਜਾ ਦੌਰਾਨ ਛੁੱਟੀਆਂ ਕਾਰਨ ਯਾਤਰੀਆਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਕੋਲਕਾਤਾ, ਪਟਨਾ, ਵਾਰਾਣਸੀ, ਲਖਨਊ ਅਤੇ ਹੋਰ ਥਾਵਾਂ ਲਈ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ । ਇਹ ਤਿਉਹਾਰ ਵਿਸ਼ੇਸ਼ ਟ੍ਰੇਨਾਂ ਸਿਰਫ 20 ਅਕਤੂਬਰ ਤੋਂ 30 ਨਵੰਬਰ ਤੱਕ ਚੱਲਣਗੀਆਂ।