Meta ਦੀ ਮਸ਼ਹੂਰ ਚੈਟਿੰਗ ਐਪ WhatsApp ਦੀ ਵਰਤੋਂ ਲਗਭਗ ਹਰ ਭਾਰਤੀ ਵੱਲੋਂ ਕੀਤੀ ਜਾਂਦੀ ਹੈ । ਅਜਿਹੇ ਵਿੱਚ ਜਿੱਥੇ ਬਹੁਤ ਸਾਰੇ ਯੂਜ਼ਰਸ ਲਈ ਇਹ ਫਾਇਦੇਮੰਦ ਪਲੇਟਫਾਰਮ ਹੈ, ਉੱਥੇ ਹੀ ਇਸ ਐਪ ਦੀ ਵਰਤੋਂ ਕੁਝ ਯੂਜ਼ਰਸ ਵੱਲੋਂ ਗਲਤ ਕੰਮਾਂ ਲਈ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕੰਪਨੀ ਇਨ੍ਹਾਂ ਅਕਾਊਂਟ ਦੀ ਪਛਾਣ ਕਰਕੇ ਇਨ੍ਹਾਂ ‘ਤੇ ਪਾਬੰਦੀ ਲਗਾਉਣ ਦਾ ਰਾਹ ਅਪਣਾਉਂਦੀ ਹੈ । ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਲ ਫਰਵਰੀ ਵਿੱਚ ਕੰਪਨੀ ਨੇ 45 ਲੱਖ ਤੋਂ ਵੱਧ ਭਾਰਤੀ ਯੂਜ਼ਰਸ ਦੇ ਅਕਾਊਂਟ ਬੈਨ ਕੀਤੇ ਗਏ।
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿੱਚ Whatsapp ਨੇ 29 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ ਬੈਨ ਕਰਨ ਦੀ ਰਿਪੋਰਟ ਸਾਂਝੀ ਕੀਤੀ ਸੀ। ਇਸ ਦੇ ਨਾਲ ਹੀ, ਇਹ ਰਿਪੋਰਟ ਪਿਛਲੇ ਸਾਲ ਦਸੰਬਰ ਵਿੱਚ 36 ਲੱਖ ਤੋਂ ਵੱਧ ਉਪਭੋਗਤਾਵਾਂ ਦੀ ਰਹੀ ਸੀ । ਇਸ ਤੋਂ ਪਹਿਲਾਂ ਨਵੰਬਰ ਵਿੱਚ ਕੰਪਨੀ ਨੇ 37 ਲੱਖ ਤੋਂ ਜ਼ਿਆਦਾ ਭਾਰਤੀ ਯੂਜ਼ਰਸ ਦੇ ਅਕਾਊਂਟ ਬੈਨ ਕੀਤੇ ਸਨ । ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਫਰਵਰੀ ਮਹੀਨੇ ਵਿੱਚ ਬੈਨ ਹੋਣ ਵਾਲੇ ਖਾਤਿਆਂ ਦੀ ਗਿਣਤੀ ਵਧੀ ਹੈ। ਦਰਅਸਲ, ਯੂਜ਼ਰ-ਸੁਰੱਖਿਆ ਨਾਲ ਜੁੜੀ ਇਸ ਰਿਪੋਰਟ ਵਿੱਚ ਉਨ੍ਹਾਂ ਸ਼ਿਕਾਇਤਾਂ ਦੀ ਜਾਣਕਾਰੀ ਮਿਲੀ ਹੈ, ਜੋ ਵਟਸਐਪ ਦੇ ਯੂਜ਼ਰਸ ਨੇ ਖੁਦ ਕੰਪਨੀ ਨੂੰ ਦਰਜ ਕਰਵਾਈਆਂ ਸਨ । ਇਸ ਤੋਂ ਬਾਅਦ, ਵਟਸਐਪ ਵੱਲੋਂ ਕੀਤੀ ਗਈ ਕਾਰਵਾਈ ਦੇ ਹਿੱਸੇ ਵਜੋਂ ਸ਼ਿਕਾਇਤ ਵਾਲੇ ਅਕਾਊਂਟ ਦੀ ਜਾਂਚ ਕਰ ਕੇ ਬੈਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਖ਼ਰਾਬ ਫ਼ਸਲਾਂ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ, ‘ਵਿਸਾਖੀ ਤੱਕ ਕਿਸਾਨਾਂ ਨੂੰ ਮਿਲ ਜਾਏਗਾ ਮੁਆਵਜ਼ਾ’
ਦੱਸ ਦੇਈਏ ਕਿ ਭਾਰਤ ਵਿੱਚ ਰਹਿਣ ਵਾਲੇ ਯੂਜ਼ਰਸ ਦੀ ਪਛਾਣ ਉਨ੍ਹਾਂ ਦੇ ਫੋਨ ਨੰਬਰ ਤੋਂ ਹੁੰਦੀ ਹੈ। ਭਾਰਤੀ ਯੂਜ਼ਰਸ ਦੇ ਨੰਬਰ +91 ਨਾਲ ਸ਼ੁਰੂ ਹੁੰਦੇ ਹਨ । ਬੈਨ ਹੋਣ ਵਾਲੇ ਅਕਾਊਂਟ ਦਾ ਅੰਕੜਾ 1 ਤੋਂ 28 ਫਰਵਰੀ ਤੱਕ ਦਾ ਹੈ । ਰਿਪੋਰਟ ਮੁਤਾਬਕ ਕੰਪਨੀ ਵੱਲੋਂ 4,597,400 ਅਕਾਊਂਟ ਨੂੰ ਬੈਨ ਕੀਤਾ ਗਿਆ । ਇਨ੍ਹਾਂ ਅਕਾਊਂਟ ਵਿੱਚੋਂ 1,298,000 ਯੂਜ਼ਰਸ ਦੇ ਅਕਾਊਂਟ ਅਜਿਹੇ ਸਨ ਜਿਨ੍ਹਾਂ ਦੀ ਪਹਿਚਾਣ ਕੰਪਨੀ ਨੇ ਬਿਨ੍ਹਾਂ ਕਿਸੇ ਸ਼ਿਕਾਇਤ ਦੇ ਪਹਿਲਾਂ ਹੀ ਕਰ ਲਈ ਸੀ। ਦਰਅਸਲ, ਫਰਵਰੀ ਵਿੱਚ WhatsApp ਵੱਲੋਂ ਬੈਨ ਕੀਤੇ ਗਏ ਅਕਾਊਂਟ ਦੀ ਜਾਣਕਾਰੀ ਪਿਛਲੇ ਸ਼ਨੀਵਾਰ ਨੂੰ ਸਾਂਝੀ ਕੀਤੀ ਗਈ ਹੈ।
ਇਸ ਰਿਪੋਰਟ ਮੁਤਾਬਕ Whatsapp ਨੂੰ ਫਰਵਰੀ ਵਿੱਚ 2,804 ਅਕਾਊਂਟ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ । ਇਨ੍ਹਾਂ ਸ਼ਿਕਾਇਤਾਂ ਵਿੱਚੋਂ 504 ਅਕਾਊਂਟਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਦੱਸਿਆ ਗਿਆ ਹੈ ਕਿ ਬੈਨ ਹੋਏ ਅਕਾਊਂਟ ਵਿੱਚੋਂ 2,548 ਅਕਾਊਂਟ ਖਿਲਾਫ਼ ‘ban appeal’ ਕੀਤੀ ਗਈ ਸੀ। ਉੱਥੇ ਹੀ ਦੂਜੇ ਪਾਸੇ ਅਕਾਊਂਟ ਸਪੋਰਟ, ਪ੍ਰੋਡਕਟ ਸਪੋਰਟ ਅਤੇ ਸੇਫਟੀ ਦੇ ਮੱਦੇਨਜ਼ਰ ਬੈਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: