ਆਨਲਾਈਨ ਫੂਡ ਡਲਿਵਰੀ ਕੰਪਨੀ ਜੋਮੈਟੋ ਨੇ ਮਹਿਲਾ ਦਿਵਸ ਦੇ ਮੌਕੇ ‘ਤੇ ਆਪਣੇ ਮਹਿਲਾ ਰਾਈਡਰਸ ਨੂੰ ਖਾਸ ਤੋਹਫਾ ਦਿੱਤਾ ਹੈ। ਕੰਪਨੀ ਨੇ ਮਹਿਲਾ ਰਾਈਡਰਸ ਲਈ ਇਕ ਨਵਾਂ ਯੂਨੀਫਾਰਮ ਲਾਂਚ ਕੀਤਾ ਹੈ। ਇਸ ਦੀ ਜਾਣਕਾਰੀ ਕੰਪਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀ ਹੈ।
ਕੌਮਾਂਤਰੀ ਮਹਿਲਾ ਦਿਵਸ ਮੌਕੇ ਜੋਮੈਟੋ ਨੇ ਕੁੜਤਾ ਲਾਂਚ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਕਈ ਮਹਿਲਾ ਰਾਈਡਰਸ ਪਿਛਲੇ ਕੁਝ ਸਮੇਂ ਤੋਂ ਟੀ-ਸ਼ਰਟ ਦੀ ਬਜਾਏ ਕੁੜਤਾ ਪਹਿਨਣ ਦੀ ਮੰਗ ਕਰ ਰਹੀਆਂ ਸਨ। ਅਜਿਹੇ ਵਿਚ ਕੰਪਨੀ ਨੇ ਇਨ੍ਹਾਂ ਰਾਈਡਰਸ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਲਈ ਕੁੜਤਾ ਯੂਨੀਫਾਰਮ ਲਾਂਚ ਕੀਤੀ ਹੈ। ਕੰਪਨੀ ਨੇ ਦਾਅਵਾਕੀਤਾ ਕਿ ਟੀ-ਸ਼ਰਟ ਦੀ ਤਰ੍ਹਾਂ ਹੀ ਉਹ ਕੁੜਤੇ ਵਿਚ ਵੀ ਬਹੁਤ ਆਰਾਮਦਾਇਕ ਹਨ ਜਿਨ੍ਹਾਂ ਨੂੰ ਮਹਿਲਾ ਰਾਈਡਰਸ ਪਹਿਨ ਕੇ ਆਸਾਨੀ ਨਾਲ ਡਲਿਵਰੀ ਕਰ ਸਕਦੀਆਂ ਹਨ। ਇਸ ਨਵੀਂ ਡ੍ਰੈੱਸ ਦੀ ਸ਼ੁਰੂਆਤ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਉਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨਰ ਅਰੁਣ ਗੋਇਲ ਨੇ ਦਿੱਤਾ ਅਸਤੀਫਾ, ਰਾਸ਼ਟਰਪਤੀ ਨੇ ਕੀਤਾ ਮਨਜ਼ੂਰ
ਜੋਮੈਟੋ ਨੇ ਦੱਸਿਆ ਕਿ ਮਹਿਲਾ ਰਾਈਡਰਸ ਨੂੰ ਇਹ ਪੂਰੀ ਆਜ਼ਾਦੀ ਦਿੱਤੀ ਜਾਵੇਗੀ ਕਿ ਉਹ ਆਪਣੀ ਪਸੰਦ ਨਾਲ ਟੀ-ਸ਼ਰਟ ਵਿਚ ਕਿਸੇ ਵੀ ਡ੍ਰੈੱਸ ਨੂੰ ਚੁਣ ਸਕਦੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 2020 ਵਿਚ ਮਹਿਲਾ ਮੁਲਾਜ਼ਮਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਪੀਰੀਅਡ ਲੀਵ ਦੇਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਇਸ ਨੂੰ ਪੀਰੀਅਡ ਪਾਲਿਸੀ ਨਾਂ ਦਿੱਤਾ ਸੀ। ਇਸ ਮੁਤਾਬਕ ਮਹਿਲਾ ਮੁਲਾਜ਼ਮਾਂ ਨੂੰ ਸਾਲ ਵਿਚ 10 ਦਿਨ ਪੀਰੀਅਡ ਲੀਵ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: