ਮੌਜੂਦਾ ਸਮੇਂ ਵਿੱਚ ਹਰ ਕੋਈ ਆਪਣਾ ਸਮਾਂ ਬਚਾਉਣ ਲਈ ਆਨਲਾਈਨ ਸ਼ਾਪਿੰਗ ਕਰਦਾ ਹੈ। ਜਿਸ ਨਾਲ ਸਮੇਂ ਦੀ ਬਰਬਾਦੀ ਦੇ ਬਿਨ੍ਹਾਂ ਘਰ ਬੈਠਿਆਂ ਹੀ ਹਰ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ। ਜਿਸ ਨਾਲ ਆਨਲਾਈਨ ਕੰਪਨੀਆਂ ਬਹੁਤ ਵਧੀਆ ਕਮਾਈ ਕਰ ਰਹੀਆਂ ਹਨ। ਇਸੇ ਵਿਚਾਲੇ Zomato ਕੰਪਨੀ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ।
ਦਰਅਸਲ, ਆਨਲਾਈਨ ਫ਼ੂਡ ਡਿਲੀਵਰੀ ਪਲੇਟਫਾਰਮ Zomato ਵੱਲੋਂ 17 ਸਤੰਬਰ ਤੋਂ ਆਪਣੀ Grocery Service ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਮੁੱਖ ਤੌਰ ‘ਤੇ ਘੱਟ ਆਰਡਰ ਮਿਲਣ ਅਤੇ ਖਰਾਬ ਕੰਜ਼ਿਊਮਰ ਐਕਸਪੀਰੀਐਂਸ ਕਾਰਨ ਆਪਣੀ Grocery Service ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। Zomato ਵੱਲੋਂ ਦੂਜੀ ਵਾਰ ਇਸ ਸਰਵਿਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: UK ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਹੋਈ ਤਿਆਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ
ਜ਼ਿਕਰਯੋਗ ਹੈ ਕਿ Zomato ਵੱਲੋਂ ਪਿਛਲੇ ਸਾਲ ਵੀ ਇਸ ਸਰਵਿਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। Zomato ਵੱਲੋਂ ਪਾਇਲਟ ਗਰਾਸਰੀ ਡਿਲੀਵਰੀ ਸਰਵਿਸ ਨੂੰ ਇਸ ਸਾਲ ਜੂਨ ਵਿੱਚ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਵੱਲੋਂ ਸਿਲੈਕਟੇਡ ਮਾਰਕੀਟ ਵਿੱਚ ਸਿਰਫ਼ 45 ਮਿੰਟ ਵਿੱਚ ਗਾਹਕ ਨੂੰ ਇਹ ਡਿਲੀਵਰੀ ਕਰਨ ਦਾ ਐਲਾਨ ਕੀਤਾ ਸੀ।
ਦੱਸ ਦੇਈਏ ਕਿ ਕੰਪਨੀ ਵੱਲੋਂ ਇਸ ਸਰਵਿਸ ਦੀ ਸ਼ੁਰੂਆਤ ਉਸ ਸਮੇਂ ਕੀਤੀ ਗਈ ਸੀ ਜਦੋਂ ਦੇਸ਼ ਭਰ ਵਿੱਚ ਲਾਕਡਾਊਨ ਦਾ ਦੌਰ ਜਾਰੀ ਸੀ। ਉਸ ਸਮੇਂ Zomato ਦਾ ਮੰਨਣਾ ਸੀ ਕਿ ਲਾਕਡਾਊਨ ਵਿੱਚ ਗਾਹਕਾਂ ਵੱਲੋਂ Grocery ਦੀ ਜ਼ਿਆਦਾ ਮੰਗ ਰਹਿ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਜਿਸ ਕਾਰਨ ਕੰਪਨੀ ਵੱਲੋਂ ਹੁਣ ਇਸਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਕੰਪਨੀ ਦਾ ਕਹਿਣਾ ਹੈ ਕਿ ਉਹ Grocery ਸਰਵਿਸ ਤੋਂ ਨਿਕਲ ਕਰ ਆਪਣੇ ਫ਼ੂਡ ਡਿਲੀਵਰੀ ਕਾਰੋਬਾਰ ‘ਤੇ ਪੂਰਾ ਫੋਕਸ ਕਰਨਾ ਚਾਹੁੰਦੀ ਹੈ। ਕੰਪਨੀ ਨੇ ਕਿਹਾ ਕਿ ਉਸਨੂੰ ਵਿਸ਼ਵਾਸ ਹੈ ਕਿ Grofers ਵਿੱਚ ਕੀਤਾ ਗਿਆ ਨਿਵੇਸ਼ ਉਨ੍ਹਾਂ ਨੂੰ ਫਾਇਦਾ ਪਹੁੰਚਾਵੇਗਾ। ਕੰਪਨੀ ਨੇ ਕਿਹਾ ਕਿ ਉਹ ਆਪਣੇ ਐਕਸਪ੍ਰੈੱਸ ਡਿਲੀਵਰੀ ਮਾਡਲ ‘ਤੇ ਪੂਰਾ ਧਿਆਨ ਦੇਵੇਗੀ, ਜਿਸਦੇ ਤਹਿਤ ਕੰਪਨੀ ਸਿਰਫ 15 ਮਿੰਟ ਵਿੱਚ ਫ਼ੂਡ ਡਿਲੀਵਰੀ ਕਰਨ ਦਾ ਵਾਅਦਾ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਆਪਣੇ ਈਮੇਲ ਸਟੇਟਮੈਂਟ ਦਾ ਵੀ ਐਲਾਨ ਕੀਤਾ ਗਿਆ ਹੈ।