ਪਟਿਆਲਾ ਪੁਲਿਸ ਨੇ ਮਾਈਲਸਟੋਨ ਸਮਾਰਟ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਦੀ ਲੜਕੀ ਸਕੂਲ ਵਿੱਚ ਪੜ੍ਹਦੀ ਹੈ, ਜਿਸ ਕਾਰਨ ਉਸ ਨੇ ਸਕੂਲ ਦੀਆਂ ਫੀਮੇਲ ਟੀਚਰਾਂ ਨਾਲ ਜਾਣ-ਪਛਾਣ ਕਰਕੇ ਮੋਬਾਈਲ ਨੰਬਰ ਹਾਸਲ ਕਰ ਲਿਆ। ਇਸ ਤੋਂ ਬਾਅਦ ਦੋਸ਼ੀ ਟੀਚਰ ਨੂੰ ਫ੍ਰੈਂਡਸ਼ਿਪ ਲਈ ਫੋਨ ਅਤੇ ਮੈਸੇਜ ਕਰਨ ਲੱਗਾ।
ਜਦੋਂ ਟੀਚਰ ਨੇ ਉਸ ਦਾ ਨੰਬਰ ਬਲਾਕ ਕਰ ਦਿੱਤਾ ਤਾਂ ਇਸ ਵਿਅਕਤੀ ਨੇ ਗੁੱਸੇ ‘ਚ ਆ ਕੇ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ। ਇੰਨਾ ਹੀ ਨਹੀਂ ਸਕੂਲ ‘ਚ ਇਕ ਡਮੀ ਬੰਬ ਵੀ ਸੁੱਟਿਆ ਗਿਆ। ਨਕਲੀ ਬੰਬ ਬਰਾਮਦ ਹੋਣ ਤੋਂ ਬਾਅਦ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਇਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ.ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ 40 ਸਾਲਾਂ ਜਗਮੀਤ ਸਿੰਘ, ਆਨੰਦ ਨਗਰ ਐਕਸਟੈਂਸ਼ਨ ਇਲਾਕੇ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਇਤਿਹਾਸ ਦਾ ਸਭ ਤੋਂ ਵੱਡਾ ਛਾਪਾ! 2 ਕਮਰਿਆਂ ‘ਚੋਂ 300 ਕਰੋੜ ਰੁ. ਮਿਲੇ… ਅਜੇ 7 ਕਮਰੇ ਤੇ 9 ਲਾਕਰ ਬਾਕੀ
ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਅਗਸਤ ਮਹੀਨੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਡੀਐਸਪੀ ਜਸਵਿੰਦਰ ਸਿੰਘ ਅਤੇ ਤ੍ਰਿਪੜੀ ਥਾਣਾ ਇੰਚਾਰਜ ਪ੍ਰਦੀਪ ਬਾਜਵਾ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੋਸ਼ੀ ਨੂੰ ਕਰੀਬ 4 ਮਹੀਨਿਆਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ ਦੋ ਨਕਲੀ ਬੰਬਾਂ ਤੋਂ ਇਲਾਵਾ ਚਾਰ ਧਮਕੀ ਭਰੇ ਪੱਤਰ ਵੀ ਮਿਲੇ ਹਨ।
ਦੋਸ਼ੀ ਜਗਜੀਤ ਸਿੰਘ ਨੇ ਸਕੂਲ ਅਧਿਆਪਕਾਂ ਵੱਲੋਂ ਲਗਾਤਾਰ ਅਣਗਹਿਲੀ ਕਰਕੇ ਸਕੂਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਬਾਅਦ ਅਗਸਤ ਮਹੀਨੇ ਵਿੱਚ ਇੱਕ ਵੱਡਾ ਪੱਤਰ ਭੇਜ ਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਅਤੇ ਚਿੱਠੀ ਵਿੱਚ ਖਾਲਿਸਤਾਨੀ ਪ੍ਰਚਾਰ ਦਾ ਸਹਾਰਾ ਲਿਆ।
ਵੀਡੀਓ ਲਈ ਕਲਿੱਕ ਕਰੋ : –