ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਡੋਨਾਲਡ ਟਰੰਪ ਨੇ ਦੁਨੀਆ ਭਰ ਵਿਚ ਇਕ ਨਵੀਂ ਜੰਗ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਅਸੀਂ ਟੈਰਿਫ ਵਾਰ ਦਾ ਨਾਂ ਦੇ ਰਹੇ ਹਾਂ। ਬੀਤੇ ਦਿਨੀਂ ਅਮਰੀਕਾ ਨੇ ਕੈਨੇਡਾ ਤੋਂ ਦਰਾਮਦ ਸਾਮਾਨ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ। ਕੈਨੇਡਾ ਨੇ ਅਮਰੀਕਾ ‘ਤੇ ਪਲਟਵਾਰ ਕਰਦੇ ਹੋਏ 29.8 ਬਿਲੀਅਨ ਡਾਲਰ ਦੇ ਅਮਰੀਕੀ ਸਾਮਾਨ ‘ਤੇ ਟੈਰਿਫ ਲਗਾਉਣ ਦਾ ਫੈਸਲਾ ਲਿਆ।
ਕੈਨੇਡਾ ਦੇ ਵਿੱਤ ਮੰਤਰੀ ਡੋਮੋਨਿਕ ਲੇਬਲਾਕ ਨੇ ਟਰੰਪ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਤੇ ਨਾਲ ਹੀ ਕਿਹਾ ਕਿ ਜਦੋਂ ਤੱਕ ਸਾਡੇ ਸਟੀਲ ਤੇ ਐਲੂਮੀਨੀਅਮ ਉਦਯੋਗਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾਵੇਗਾ ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਟੈਰਿਫ ਨਾਲ ਪ੍ਰਭਾਵਿਤ ਹੋਣ ਵਾਲੇ ਅਮਰੀਕੀ ਉਤਪਾਦਾਂ ਵਿਚ ਯੂਐੱਸ ਨਿਰਮਿਤ ਸਟੀਲ ਤੇ ਐਲੂਮੀਨੀਅਮ, ਕੰਪਿਊਟਰ, ਖੇਡ ਉਪਕਰਣ ਤੇ ਕੁਝ ਕੱਚੇ ਲੋਹੇ ਦੇ ਉਤਪਾਦ ਸ਼ਾਮਲ ਹਨ।
ਦੱਸ ਦੇਈਏ ਟ੍ਰੇਡ ਵਾਰ ਉਦੋਂ ਹੁੰਦਾ ਹੈ ਜਦੋਂ ਇਕ ਦੇਸ਼ ਦਰਾਮਦ ਫੀਸ ਨੂੰ ਵਧਾ ਕੇ ਜਾਂ ਦੂਜੇ ਦੇਸ਼ ਦੀ ਦਰਾਮਦ ‘ਤੇ ਹੋਰ ਤਰ੍ਹਾਂ ਦਾ ਪ੍ਰਬੀਬੰਦ ਲਗਾ ਕੇ ਜਵਾਬੀ ਕਾਰਵਾਈ ਕਰਦਾ ਹੈ। ਅਮਰੀਕਾ ਦੇ ਸ਼ੁਰੂਆਤੀ ਟੈਰਿਫ ਦੇ ਜਵਾਬ ਵਿਚ ਕੈਨੇਡਾ ਨੇ 30 ਬਿਲੀਅਨ ਅਮਰੀਕੀ ਡਾਲਰ ਦੇ ਅਮਰੀਕੀ ਸਾਮਾਨਾਂ ‘ਤੇ ਤੁਰੰਤ ਟੈਰਿਫ ਲਗਾ ਦਿੱਤਾ।
ਇਹ ਵੀ ਪੜ੍ਹੋ : ਨ.ਸ਼ਿ.ਆਂ ਦੇ ਮਾਮਲੇ ‘ਚ ਛਾਪੇਮਾਰੀ ਕਰਨ ਗਏ ਥਾਣੇਦਾਰ ‘ਤੇ ਪਿਓ-ਪੁੱਤ ਤੇ ਨੂੰਹ ਨੇ ਕੀਤਾ ਹ.ਮ.ਲਾ, 2 ਗ੍ਰਿਫਤਾਰ
ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਹੁਣ ਟੈਰਿਫ ਲਗਾਉਣ ਦੀ ਲੋੜ ਹੈ ਕਿਉਂਕਿ ਕੈਨੇਡੀਆਈ ਸਟੀਲ ਤੇ ਐਲੂਮੀਨੀਅਮ ਦਰਾਮਦ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਟੈਰਿਫ ਲਈ ਟਰੰਪ ਦੇ ਬਹਾਨੇ ਹਰ ਦਿਨ ਬਦਲਦੇ ਹਨ। ਉਨ੍ਹਾਂ ਕਿਹਾ ਕਿ ਟਰੰਪ ਆਰਥਿਕ ਦਬਾਅ ਜ਼ਰੀਏ ਸਾਡੇ ਦੇਸ਼ ਨੂੰ ਆਪਣੇ ਵਿਚ ਮਿਲਾਉਣਾ ਚਾਹੁੰਦੇ ਹਨ। ਅਸੀਂ ਪਿੱਛੇ ਨਹੀਂ ਹਟਾਂਗੇ ਤੇ ਅਸੀਂ ਇਸ ਦਬਾਅ ਦੇ ਅੱਗੇ ਨਹੀਂ ਝੁਕਾਂਗੇ।
ਵੀਡੀਓ ਲਈ ਕਲਿੱਕ ਕਰੋ -:
