Captain congratulated the Sangat : ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਕੈਪਟਨ ਨੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ‘ਚ ਨਵੀਂ ਰੂਹ ਫੂਕੀ। ਉਨ੍ਹਾਂ ਨੇ ਛੇਵੇਂ ਗੁਰੂ ਦੇ ਰੂਪ ਵਿਚ ਗੁਰਗੱਦੀ ਸੰਭਾਲੀ। ਮੀਰੀ-ਪੀਰੀ ਦੀਆਂ ਕ੍ਰਿਪਾਨਾਂ ਧਾਰਨ ਕਰਨੀਆਂ, ਫੌਜਾਂ ਦੀ ਤਿਆਰੀ ਤੇ ਅਕਾਲ ਤਖਤ ਦੀ ਸਿਰਜਣਾ ਕਰਕੇ ਲੋਕ ਹਿਤ ਵਿਚ ਫੈਸਲੇ ਕਰਨੇ ਕ੍ਰਾਂਤੀਕਾਰੀ ਬਦਲਾਅ ਸੀ। ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਆਦਰਸ਼ ਨੂੰ ਉਨ੍ਹਾਂ ਨੇ ਨਾ ਸਿਰਫ ਆਪਣੇ ਜੀਵਨ ਦਾ ਆਦਰਸ਼ ਮੰਨਿਆ ਸਗੋਂ ਉਨ੍ਹਾਂ ਵਲੋਂ ਜੋ ਮਹਾਨ ਕੰਮ ਸ਼ੁਰੂ ਕੀਤੇ ਗਏ ਸਨ ਉਨ੍ਹਾਂ ਨੂੰ ਸਫਲਤਾ ਪੂਰਵਕ ਉਨ੍ਹਾਂ ਵਲੋਂ ਪੂਰਾ ਵੀ ਕੀਤਾ ਗਿਆ। ਉਨ੍ਹਾਂ ਦੀ ਉਮਰ ਸਿਰਫ 11 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।
ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਵੱਖ-ਵੱਖ ਤਰ੍ਹਾਂ ਦੇ ਸ਼ਸਤਰ ਚਲਾਉਣ ਵਿਚ ਮਾਹਿਰ ਸਨ। ਉਹ ਚਾਹੁੰਦੇ ਸਨ ਕਿ ਸਿੱਖ ਕੌਮ ਸ਼ਾਂਤੀ, ਭਗਤੀ ਤੇ ਧਰਮ ਦੇ ਨਾਲ-ਨਾਲ ਅਤਿਆਚਾਰ ਤੇ ਜੁਲਮ ਦਾ ਮੁਕਾਬਲਾ ਕਰਨ ਲਈ ਮਜਬੂਤ ਬਣੇ। ਗੁਰੂ ਗੱਦੀ ਸੰਭਾਲਦੇ ਵੀ ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਗ੍ਰਹਿਣ ਕੀਤੀਆਂ। ਉਹ ਘੋਰ ਸਵਾਰੀ ਵਿਚ ਨਿੰਪੁਨ ਸਨ। ਬਾਦਸ਼ਾਹ ਜਹਾਂਗੀਰ ਤੋਂ ਉਨ੍ਹਾਂ ਦੀਆਂ ਗਤੀਵਿਧੀਆਂ ਬਰਦਾਸ਼ਤ ਨਹੀਂ ਹੋਈਆਂ। ਉਨ੍ਹਾਂ ਨੇ ਗੁਰੂ ਜੀ ਨੂੰ ਗਵਾਲੀਅਰ ਵਿਚ ਕੈਦ ਕਰ ਲਿਆ ਤੇ ਬਾਅਦ ਵਿਚ ਗੁਰੂ ਸਾਹਿਬ ਨੂੰ 52 ਰਾਜਸੀ ਕੈਦੀਆਂ ਸਮੇਤ ਰਿਹਾਅ ਕਰਨਾ ਪਿਆ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਚਾਰ ਜੰਗਾਂ ਲੜੀਆਂ ਤੇ ਜਿੱਤ ਵੀ ਹਾਸਲ ਕੀਤੀ।
ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਤੇ ਇਸ ਲਈ ਉਨ੍ਹਾਂ ਨੇ ਕਈ ਯਾਤਰਾਵਾਂ ਵੀ ਕੀਤੀਆਂ। ਆਖਿਰ 3 ਮਾਰਚ 1644 ਈ. ਨੂੰ ਉਹ ਸ੍ਰੀ ਕੀਰਤਪੁਰ ਸਾਹਿਬ ਵਿਖੇ ਉਹ ਜੋਤਿ ਜੋਤਿ ਸਮਾ ਗਏ। ਸਿੱਖ ਲਹਿਰ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਉਨ੍ਹਾਂ ਦਾ ਯੋਗਦਾਨ ਨਾ ਭੁੱਲਣਯੋਗ ਰਿਹਾ।