ਮੁਕਤਸਰ ਦੇ ਰੇਲਵੇ ਰੋਡ ‘ਤੇ ਅੱਜ ਵੱਡਾ ਹਾਦਸਾ ਵਾਪਰ ਗਿਆ ਜਿਥੇ ਕਾਰ ਚਾਲਕ ਵੱਲੋਂ ਸੜਕ ‘ਤੇ ਖੜ੍ਹੇ ਬਜ਼ੁਰਗ ਪਤੀ-ਪਤਨੀ ਨੂੰ ਜ਼ਬਰਦਸਤ ਟੱਕਰ ਮਾਰੀ ਗਈ। ਟੱਕਰ ਹੋਣ ਦੇ ਬਾਅਦ ਦੋਵੇਂ ਕਈ ਫੁੱਟ ਹਵਾ ਵਿਚ ਉਛਲ ਕੇ ਡਿੱਗੇ।
ਜਾਣਕਾਰੀ ਮੁਤਾਬਕ ਹਾਦਸੇ ਦਾ ਕਾਰਨ ਗਲਤੀ ਨਾਲ ਰੇਸ ਦੇਣੀ ਦੱਸਿਆ ਜਾ ਰਿਹਾ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਕ ਕਾਰ ਚਾਲਕ ਵੱਲੋਂ ਇਕ ਮੋਟਰਸਾਈਕਲ ਨੂੰ ਆਪਣੀ ਚਪੇਟ ਵਿਚ ਲੈਂਦਿਆਂ ਹੋਇਆ ਹਸਪਤਾਲ ਦੇ ਗੇਟ ਦੇ ਨਾਲ ਇਹ ਗੱਡੀ ਜਾ ਟਕਰਾਈ। ਹਾਦਸੇ ਵਿਚ 2-3 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਹਾਦਸੇ ਦਾ ਕਾਰਨ ਸੀ ਕਿ ਕਾਰ ਚਾਲਕ ਵੱਲੋਂ ਬ੍ਰੇਕ ਮਾਰੀ ਜਾਣੀ ਸੀ ਪਰ ਉਸ ਨੇ ਰੇਸ ਦੇ ਦਿੱਤੀ। ਗਨੀਮਤ ਰਹੀ ਕਿ ਜਾਨੀ ਨਕਸਾਨ ਹੋਣ ਤੋਂ ਬਚਾਅ ਰਹਿ ਗਿਆ। ਪਰ ਬਜ਼ੁਰਗ ਪਤੀ-ਪਤਨੀ ਦੂਰ ਜਾ ਕੇ ਹਵਾ ਵਿਚ ਡਿੱਗ ਗਏ।
ਇਹ ਵੀ ਪੜ੍ਹੋ : ਕੇਕ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ, ਗ੍ਰਿਫਤਾਰ ਕੀਤੇ 3 ਬੰਦਿਆਂ ਦੀ ਕੋਰਟ ‘ਚ ਪੇਸ਼ੀ, ਮਿਲਿਆ 2 ਦਿਨ ਦਾ ਰਿਮਾਂਡ
ASI ਬਲਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਲਗਭਗ 8 ਵਜੇ ਮੈਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ। ਉਥੇ 3 ਵਿਅਕਤੀ ਜ਼ਖਮੀ ਹੋਏ ਸਨ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: