ਚੰਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ 154ਏ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਤੁਨੁਹੱਟੀ ਕੋਲ ਕੇਰੂ ਪਹਾੜ ਨੇੜੇ ਇਕ ਕਾਰ 100 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋਏ ਹਨ।
ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਕਠੂਆ ਜ਼ਿਲ੍ਹੇ ਦੇ ਵੇਹੀ ਡੇਡਰਾ ਬਸੋਲੀ ਦੀ ਵਿਦਿਆ ਦੇਵੀ, 13 ਸਾਲਾ ਮਨੂ ਤੇ ਬਸੋਲੀ ਦੇ ਖਜੂਰਾ ਪਿੰਡ ਦੇ 48 ਸਾਲਾ ਮਹਿੰਦਰ ਕੁਮਾਰ ਸ਼ਾਮਲ ਹਨ। ਜ਼ਖਮੀਆਂ ਵਿਚ ਵੇਹੀ ਡੇਡਰਾ ਪਿੰਡ ਦੇ 32 ਸਾਲਾ ਸ਼ੰਕਰ ਕੁਮਾਰ, 58 ਸਾਲਾ ਪਠਾਨੋਂ ਰਾਮ ਤੇ 6 ਸਾਲਾ ਯਸ਼ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ ਮਾਨ ਸਰਕਾਰ ਦੀ ਵੱਡੀ ਪਹਿਲ, ਨ.ਸ਼ਾ ਮੁਕਤੀ ਕੇਂਦਰਾਂ ‘ਤੇ ਬਾਇਓਮੈਟ੍ਰਿਕ ਸਿਸਟਮ ਹੋਵੇਗਾ ਲਾਗੂ
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਸ਼ੁਰੂਆਤੀ ਜਾਂਚ ਵਿਚ ਕਾਰ ਦੇ ਬੇਕਾਬੂ ਹੋਣ ਨਾਲ ਹਾਦਸਾ ਹੋਣਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
