Case of abducted : ਪਾਕਿਸਤਾਨ ਪੰਜਾਬ ਸੂਬੇ ਦੇ ਹਸਨਅਬਦਾਲ ਤੋਂ ਇੱਕ ਸਿੱਖ ਪਰਿਵਾਰ ਦੀ ਲੜਕੀ ਬੁਲਬੁਲ ਕੌਰ ਦੇ ਅਗਵਾ ਮਾਮਲੇ ‘ਚ ਪੁਲਿਸ ਨੇ ਅਣਪਛਾਤੇ ਅਗਵਾਕਾਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਗੁਰਦੁਆਰਾ ਪੰਜਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਦੋ ਮੁਸਲਿਮ ਨੌਜਵਾਨ ਬੁਲਬੁਲ ਕੌਰ ਨੂੰ ਅਗਵਾ ਕਰਕੇ ਕਿਸੇ ਅਣਜਾਨ ਜਗ੍ਹਾ ‘ਤੇ ਲੈ ਗਏ ਹਨ।
ਪੁਲਿਸ ਨੇ ਬੁਲਬੁਲ ਕੌਰ ਦੇ ਪਿਤਾ ਪ੍ਰੀਤਮ ਸਿੰਘ ਗ੍ਰੰਥੀ ਗੁਰਦੁਆਰਾ ਪੰਜਾ ਸਾਹਿਬ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਰਿਪੋਰਟ ਮੁਤਾਬਕ ਬੁਲਬੁਲ ਕੌਰ ਘਰ ਤੋਂ ਕੂੜਾ ਸੁੱਟਣ ਗਈ ਸੀ ਪਰ ਵਾਪਸ ਨਹੀਂ ਪਰਤੀ। ਪੁਲਿਸ ਵੱਲੋਂ ਦਰਜ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਬੁਲਬੁਲ ਕੌਰ ਦਾ ਅਗਵਾ ਕਿਹੜੀ ਤਰੀਕ ਨੂੰ ਹੋਇਆ ਸੀ। ਉਥੇ ਅਗਵਾ ਹੋਈ ਲੜਕੀ ਨੇ ਆਪਣੇ ਪਿਤਾ ਨੂੰ ਵ੍ਹਟਸਐਪ ਮੈਸੇਜ ‘ਚ ਕਿਹਾ ਕਿ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ। ਪੁਲਿਸ ਨੇ ਲੜਕੀ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾ ਸਕੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਆਮਿਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ ਦੇ ਨੇੜੇ ਇੱਕ ਸਿੱਖ ਲੜਕੀ ਦਾ ਅਗਵਾ ਹੋਈ ਹੈ।