ਪੰਜਾਬ ਵਿੱਚ ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਦੁੱਗਣਾ ਵਾਧਾ ਹੋਇਆ ਹੈ। ਸੋਮਵਾਰ ਨੂੰ ਜਿੱਥੇ 152 ਮਾਮਲੇ ਸਾਹਮਣੇ ਆਏ, ਮੰਗਲਵਾਰ ਨੂੰ ਇਨ੍ਹਾਂ ਦੀ ਗਿਣਤੀ 360 ਤੱਕ ਪਹੁੰਚ ਗਈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 63 ਮਾਮਲੇ ਪਟਿਆਲਾ ਜ਼ਿਲ੍ਹੇ ਦੇ ਹਨ ਜਦਕਿ ਸਭ ਤੋਂ ਘੱਟ ਸਿਰਫ਼ ਇੱਕ ਕੇਸ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ।
ਹੁਣ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 2306 ਹੋ ਗਈ ਹੈ। ਦੂਜੇ ਪਾਸੇ, ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਕਈ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਅੰਕੜਿਆਂ ਮੁਤਾਬਕ ਪਟਿਆਲਾ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ‘ਚ ਲੁਧਿਆਣਾ ‘ਚ ਸਭ ਤੋਂ ਵੱਧ 42 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਵਿੱਚ 39, ਫ਼ਿਰੋਜ਼ਪੁਰ ਵਿੱਚ 37, ਤਰਨਤਾਰਨ ਵਿੱਚ 35, ਅੰਮ੍ਰਿਤਸਰ ਵਿੱਚ 26, ਸੰਗਰੂਰ ਵਿੱਚ 25, ਐਸਏਐਸ ਨਗਰ ਵਿੱਚ 15, ਗੁਰਦਾਸਪੁਰ ਵਿੱਚ 17, ਮਾਨਸਾ ਵਿੱਚ 20, ਮੋਗਾ ਅਤੇ ਜਲੰਧਰ ਵਿੱਚ 8-8 ਮਾਮਲੇ ਸਾਹਮਣੇ ਆਏ ਹਨ। 2021 ਵਿੱਚ 15 ਸਤੰਬਰ ਤੋਂ 24 ਅਕਤੂਬਰ ਤੱਕ ਪਰਾਲੀ ਸਾੜਨ ਦੇ ਕੁੱਲ 6058 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 2022 ਦੀ ਇਸੇ ਮਿਆਦ ਵਿੱਚ ਇਹ ਅੰਕੜਾ 5617 ਤੱਕ ਪਹੁੰਚ ਗਿਆ ਸੀ। ਮੰਗਲਵਾਰ ਨੂੰ ਅੰਮ੍ਰਿਤਸਰ ਦਾ AQI 97, ਬਠਿੰਡਾ ਦਾ 74, ਜਲੰਧਰ ਦਾ 101, ਖੰਨਾ ਦਾ 79, ਲੁਧਿਆਣਾ 101 ਤੇ ਪਟਿਆਲਾ ਦਾ 100 ਰਿਹਾ।
ਇਹ ਵੀ ਪੜ੍ਹੋ : ਸਿਹਤਮੰਦ ਤਰੀਕੇ ਨਾਲ ਘਟਾਓ ਭਾਰ, ਪਾਣੀ ‘ਚ ਭਿਓਂ ਕੇ ਖਾਓ ਇਹ ਚੀਜ਼ਾਂ, ਮਿਲਣਗੇ ਹੋਰ ਵੀ ਫਾਇਦੇ
ਵੀਡੀਓ ਲਈ ਕਲਿੱਕ ਕਰੋ -: