ਜੇਕਰ ਤੁਸੀਂ ਵੀ ਯੂਪੀਆਈ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਇਹ ਚੰਗੀ ਖਬਰ ਹੈ। ਰਿਜ਼ਲਵ ਬੈਂਕ ਨੇ RBI UPI ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਹੁਣ ਤੁਸੀਂ ਜਲਦ ਹੀ ਯੂਪੀਆਈ ਜ਼ਰੀਏ ਕੈਸ਼ ਵੀ ਜਮ੍ਹਾ ਕਰਾ ਸਕੋਗੇ। ਭਾਰਤੀ ਰਿਜ਼ਰਵ ਬੈਂਕ ਜਲਦ ਹੀ ਯੂਪੀਆਈ ਦੇ ਜ਼ਰੀਏ ਨਕਦੀ ਜਮ੍ਹਾ ਕਰਨ ਵਾਲੀ ਮਸ਼ੀਨ ਵਿਚ ਪੈਸਾ ਜਮ੍ਹਾ ਦੀ ਸਹੂਲਤ ਦੇਵੇਗਾ।
ਇਸ ਤੋਂ ਇਲਾਵਾ ਪੀਪੀਆਈ (ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ) ਕਾਰਡਧਾਰਕਾਂ ਨੂੰ ਬੈਂਕ ਖਾਤਾਧਾਰਕਾਂ ਨੂੰ ਵੀ ਪੇਮੈਂਟ ਦੀ ਸਹੂਲਤ ਮਿਲੇਗੀ। ਦੱਸ ਦੇਈਏ ਕਿ ਇਨ੍ਹਾਂ ਲੋਕਾਂ ਨੂੰ ਤੀਜੇ ਪੱਖ ਦੇ ਯੂਪੀਆਈ ਐਪ ਦੇ ਜ਼ਰੀਏ ਯੂਪੀਆਈ ਪੇਮੈਂਟ ਕਰਨ ਦੀ ਸਹੂਲਤ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ।
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਮੁਦਰਾ ਨੀਤੀ ਸਮੀਖਿਆ ਪੇਸ਼ ਕਰਦੇ ਹੋਏ ਕਿਹਾ ਕਿ ATM ਵਿਚ ਯੂਪੀਆਈ ਦਾ ਇਸਤੇਮਾਲ ਕਰਕੇ ਕਾਰਡਲੈੱਸ ਕੈਸ਼ ਜਮ੍ਹਾ ਦਾ ਫਾਇਦਾ ਤੁਸੀਂ ਲੈ ਸਕਦੇ ਹੋ। ਤੁਸੀਂ ਨਕਦੀ ਜਮ੍ਹਾ ਕਰਨ ਵਾਲੀ ਮਸ਼ੀਨ ਵਿਚ ਪੈਸਾ ਡਿਪਾਜ਼ਿਟ ਕਰ ਸਕਦੇ ਹੋ।
ਦੱਸ ਦੇਈਏ ਕਿ ਮੌਜੂਦਾ ਸਮੇਂ ਏਟੀਐੱਮ ਵਿਚ ਯੂਪੀਆਈ ਤੋਂ ਕੈਸ਼ ਕੱਢਣ ਦੀ ਸਹੂਲਤ ਉਪਲਬਧ ਹੈ। ਤੁਸੀਂ ਕਿਸੇ ਵੀ ਬੈਂਕ ਵਿਚ ਜਾ ਕੇ ਆਸਾਨੀ ਨਾਲ ਏਟੀਐੱਮ ‘ਤੇ ਕੈਸ਼ਲੈਸ ਸਹੂਲਤ ਦਾ ਇਸਤੇਮਾਲ ਕਰਕੇ ਪੈਸਾ ਕੱਢ ਸਕਦੇ ਹੋ।
ਮੌਜੂਦਾ ਸਮੇਂ ਨਕਦ ਜਮ੍ਹਾ ਕਰਨ ਦੀ ਮਸ਼ੀ ਨਵਿਚ ਪੈਸਾ ਜਮ੍ਹਾ ਕਰਨ ਲਈ ਮੁੱਖ ਤੌਰ ‘ਤੇ ਡੈਬਿਟ ਕਾਰਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਗਾਹਕਾਂ ਲਈ ਆਸਾਨ ਤੇ ਬੈਂਕਾਂ ਵਿਚ ਮੁਦਰਾ ਪ੍ਰਬੰਧਨ ਪ੍ਰਕਿਰਿਆ ਨੂੰ ਹੋਰ ਕੁਸ਼ਲ ਬਣਾਏਗਾ।
RBI ਮੁਤਾਬਕ ਬੈਂਕਾਂ ਨੂੰ ਨਕਦੀ ਜਮ੍ਹਾ ਮਸ਼ੀਨਾਂ ਦੇ ਇਸਤੇਮਾਲ ਨਾਲ ਜਿਥੇ ਇਕ ਪਾਸੇ ਗਾਹਕਾਂ ਦੀ ਸਹੂਲਤ ਵਧੀ ਹੈ ਉਥੇ ਬੈਂਕ ਬ੍ਰਾਂਚ ਵਿਚ ਨਕਦੀ ਜਮ੍ਹਾ ਕਰਨ ਨੂੰ ਲੈ ਕੇ ਦਬਾਅ ਵੀ ਘੱਟ ਹੋਇਆ ਹੈ। ਹੁਣ ਯੂਪੀਆਈ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਬਿਨਾਂ ਕਾਰਡ ਦੇ ਨਕਦ ਜਮ੍ਹਾ ਕਰਨ ਦੀ ਸਹੂਲਤ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੀਪੀਆਈ ਵਾਲੇਟ ਤੋਂ ਯੂਪੀਆਈ ਪੇਮੈਂਟ ਕਰਨ ਲਈ ਥਰਡ ਪਾਰਟੀ ਦੇ ਯੂਪੀਆਈ ਐਪ ਦੇ ਇਸਤੇਮਾਲ ਦੀ ਇਜਾਜ਼ਤ ਦੇਣ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ। ਫਿਲਲਹਾਲ ਪੀਪੀਆਈ ਤੋਂ ਯੂਪੀਆਈ ਪੇਮੈਂਟ ਸਿਰਫ ਪੀਪੀਆਈ ਕਾਰਡ ਜਾਰੀ ਕਰਨ ਵਲੋਂ ਉਪਲਬਧ ਕਰਾਈ ਗਈ ਵੈੱਬਸਾਈਟ ਜਾਂ ਮੋਬਾਈਲ ਐਪ ਦਾ ਇਸਤੇਮਾਲ ਕਰਕੇ ਹੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱ.ਕਰ, ਹਾ.ਦਸੇ ‘ਚ ਮਾਪਿਆਂ ਦੇ ਇਕਲੌਤਾ ਪੁੱਤ ਦੀ ਮੌ.ਤ
RBI ਗਵਰਨਰ ਨੇ ਕਿਹਾ ਕਿ ਇਸ ਨਾਲ ਪੀਪੀਆਈ ਕਾਰਡਧਾਰਕਾਂ ਨੂੰ ਬੈਂਕ ਖਾਤਾ ਧਾਰਕਾਂ ਦੀ ਤਰ੍ਹਾਂ ਯੂਪੀਆਈ ਭੁਗਤਾਨ ਕਰਨ ਵਿਚ ਮਦਦ ਮਿਲੇਗੀ। ਇਸ ਨਾਲ ਗਾਹਕਾਂ ਲਈ ਚੀਜ਼ਾਂ ਹੋਰ ਆਸਾਨ ਹੋਣਗੀਆਂ ਤੇ ਛੋਟੀ ਰਕਮ ਦੇ ਲੈਣ-ਦੇਣ ਲਈ ਡਿਜੀਟਲ ਮਾਧਿਅਮਾਂ ਨੂੰ ਬੜ੍ਹਾਵਾ ਮਿਲੇਗਾ।