ਫਰੀਦਕੋਟ ਵਿਚ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਨਾਲ ਜੁੜੇ ਸਥਾਨ ਟਿੱਲਾ ਬਾਬਾ ਫਰੀਦ ਤੇ ਮਾਈ ਗੋਦੜੀ ਸਾਹਿਬ ਨੂੰ ਨਵਾਂ ਮੁਕਾਮ ਦਿਵਾਉਣ ਵਾਲੇ 97 ਸਾਲਾ ਇੰਦਰਜੀਤ ਸਿੰਘ ਸੇਖੋਂ ਦਾ ਅੱਜ ਦੁਪਹਿਰ ਦੇਹਾਂਤ ਹੋ ਗਿਆ। ਬਾਬਾ ਫਰੀਦ ਸੰਸਥਾ ਵੱਲੋਂ ਬਾਬਾ ਫਰੀਦ ਪਬਲਿਕ ਸਕੂਲ ਤੇ ਬਾਬਾ ਫਰੀਦ ਲਾਅ ਕਾਲਜ ਵੀ ਚਲਾਇਆ ਜਾ ਰਿਹਾ ਹੈ।
ਫਰੀਦਕੋਟ ਜ਼ਿਲ੍ਹੇ ਦੀ ਅਹਿਮ ਸ਼ਖਸੀਅਤ ਰਹੇ ਇੰਦਰਜੀਤ ਸਿੰਘ ਖਾਲਾਸ ਨੇ 5 ਜੂਨ ਨੂੰ ਆਪਣਾ 97ਵਾਂ ਜਨਮਦਿਨ ਮਨਾਇਆ ਸੀ। 97 ਸਾਲ ਦੀ ਉਮਰ ਵਿਚ ਵੀ ਉਹ ਪੂਰੀ ਤਰ੍ਹਾਂ ਤੋਂ ਸਰਗਰਮ ਸਨ। ਬਾਬਾ ਫਰੀਦ ਸੰਸਥਾ ਨਾਲ ਜੁੜੀਆਂ ਕਈ ਸੰਸਥਾਵਾਂ ਦੇ ਸਾਰੇ ਫੈਸਲੇ ਉਹ ਖੁਦ ਲੈਂਦੇ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਖ਼ਮੀਆਂ ਤੋਂ ਵੱਧ: NCRB ਦੀ ਰਿਪੋਰਟ ‘ਚ ਖੁਲਾਸਾ
ਹਰੇਕ ਸਾਲ 18 ਤੋਂ 23 ਸਤੰਬਰ ਤੱਕ ਸੂਬਾ ਪੱਧਰ ‘ਤੇ ਮਨਾਏ ਜਾਣ ਵਾਲੇ ਬਾਬਾ ਫਰੀਦ ਆਗਮਨ ਪੁਰਬ ਵਿਚ ਵੀ ਉਨ੍ਹਾਂ ਦਾ ਅਹਿਮ ਰੋਲ ਹੁੰਦਾ ਸੀ। ਇੰਦਰਜੀਤ ਸਿੰਘ ਸੇਖੋਂ ਇਕ ਚੰਗੇ ਤੇ ਮਸ਼ਹੂਰ ਵਕੀਲ ਵੀ ਸਨ,ਉਨ੍ਹਾਂ ਦੇ ਦੋ ਪੁੱਤ ਤੇ ਪੋਤੇ ਆਪਣੇ-ਆਪਣੇ ਖੇਤਰ ਵਿਚ ਪ੍ਰਸਿੱਧੀ ਹਾਸਲ ਕੀਤੇ ਹੋਏ ਹਨ। 97 ਸਾਲ ਦੀ ਉਮਰ ਵਿਚ ਇੰਦਰਜੀਤ ਸਿੰਘ ਦਾ ਦੇਹਾਂਤ ਹੋਣ ‘ਤੇ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –