ਹਰਿਆਣਾ, ਹਿਮਾਚਲ ਤੇ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਇਕ ਵਾਰ ਫਿਰ ਤੋਂ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਕਈ ਸੂਬਿਆਂ ਵਿਚ ਫਿਰ ਤੋਂ ਮੀਂਹ ਦੀਆਂ ਗਤੀਵਿਧੀਆਂ ਜਾਰੀ ਹੋ ਗਈਆਂ ਹਨ। ਇਸੇ ਕੜੀ ਤਹਿਤ ਪੰਜਾਬ ਵਿਚ ਕਈ ਜ਼ਿਲ੍ਹਿਆਂ ਵਿਚ ਬੀਤੇ ਦਿਨ ਭਾਰੀ ਮੀਂਹ ਪਿਆ। ਹੁਣ ਸੂਬੇ ਵਿਚ ਮੀਂਹ ਦਾ ਦੌਰ ਜਾਰੀ ਰਹੇਗਾ। ਚੰਡੀਗੜ੍ਹ ਮੌਸਮ ਵਿਭਾਗ ਨੇ ਸੂਬੇ ਦੇ 16 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਮਾਨਸਾ, ਸੰਗਰੂਰ, ਪਟਿਆਲਾ, ਸਾਸਨਗਰ, ਫਤਿਹਗੜ੍ਹ ਸਾਹਿਬ, ਬਰਨਾਲਾ, ਲੁਧਿਆਣਾ, ਰੂਪਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਲ੍ਹੇ ਵਿਚ ਲਗਭਗ ਡੇਢ ਮਹੀਨੇ ਤੋਂ ਲੋਕ ਗਰਮੀ ਤੋਂ ਬੇਹਾਲ ਹੋ ਰਹੇ ਸਨ।
ਆਉਣ ਵਾਲੇ 2 ਦਿਨ ਵੀ ਮੌਸਮ ਵਿਭਾਗ ਨੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਜ਼ਿਲ੍ਹੇ ਵਿਚ ਇਸ ਤੋਂ ਪਹਿਲਾਂ 27 ਜੁਲਾਈ ਨੂੰ ਹਲਕਾ ਬੂੰਦਾਬਾਦੀ ਹੋਈ ਸੀ ਪਰ ਇਸਦੇ ਬਾਅਦ ਤਾਪਮਾਨ ਦੇ ਨਾਲ-ਨਾਲ ਗਰਮੀ ਵੀ ਵਧਦੀ ਗਈ। ਪਿਛਲੇ ਲਗਭਗ 47 ਦਿਨ ਤੋਂ ਲੋਕ ਗਰਮੀ ਤੋਂ ਪ੍ਰੇਸ਼ਾਨ ਹੋ ਰਹੇ ਸਨ ਜਦੋਂ ਕਿ ਬਾਜ਼ਾਰਾਂ ਵਿਚ ਵੀ ਗਾਹਕ ਕਾਫੀ ਘੱਟ ਸਨ।
ਇਹ ਵੀ ਪੜ੍ਹੋ : ਨਵੇਂ ਸੰਸਦ ਭਵਨ ‘ਚ ਕੇਂਦਰੀ ਮੰਤਰੀਆਂ ਨੂੰ ਅਲਾਟ ਕੀਤੇ ਗਏ ਕਮਰੇ, ਅਮਿਤ ਸ਼ਾਹ ਸਣੇ 11 ਨੂੰ ਮਿਲੀ ਇਹ ਜਗ੍ਹਾ
ਮੌਸਮ ਵਿਭਾਗ ਨੇ 14 ਸਤੰਬਰ ਨੂੰ ਮੌਸਮ ਵਿਚ ਬਦਲਾਅ ਆਉਣ ਦੀ ਸੰਭਾਵਨਾ ਪ੍ਰਗਟਾਈ ਜਿਸ ਤਹਿਤ ਬੀਤੇ ਦਿਨੀਂ ਦੁਪਹਿਰ ਤੱਕ ਤਾਂ ਕਾਫੀ ਗਰਮੀ ਰਹੀ ਪਰ ਦੁਪਹਿਰ ਲਗਭਗ 1 ਵਜੇ ਦੇ ਬਾਅਦ ਅਚਾਨਕ ਆਸਮਾਨ ਵਿਚ ਕਾਲੇ ਬੱਦਲ ਛਾ ਗਏ ਜਿਸ ਦੇ ਬਾਅਦ ਤੇਜ਼ ਹਵਾਵਾਂ ਚੱਲੀਆਂ।
ਵੀਡੀਓ ਲਈ ਕਲਿੱਕ ਕਰੋ -: