ਚੰਡੀਗੜ੍ਹ ਰਾਜ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਜਸਟਿਸ ਰਾਜ ਸ਼ੇਖਰ ਅੱਤਰੀ ਨੇ ਈ-ਕਾਮਰਸ ਪੋਰਟਲ ‘ਤੇ ਗਾਹਕਾਂ ਨੂੰ ਗੁੰਮਰਾਹਕੁੰਨ ਇਸ਼ਤਿਹਾਰ ਦਿਖਾ ਕੇ ਗੈਰ-ਕਾਨੂੰਨੀ ਢੰਗ ਨਾਲ ਪੈਸੇ ਕਮਾਉਣ ਦੇ ਮਾਮਲੇ ‘ਚ ਅਹਿਮ ਫੈਸਲਾ ਸੁਣਾਇਆ ਹੈ।
ਕਮਿਸ਼ਨ ਨੇ ਆਪਣਾ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਆਨਲਾਈਨ ਖਰੀਦਦਾਰੀ ਨੂੰ ਲੈ ਕੇ ਡਾਰਕ ਪੈਟਰਨ ਅਤੇ ਫਿਸ਼ਿੰਗ ਈਮੇਲਾਂ, ਧੋਖਾਧੜੀ, ਆਨਲਾਈਨ ਸ਼ਾਪਿੰਗ ਅਤੇ ਗਲਤ ਸਰਗਰਮੀਆਂ ਨਾਲ ਜੁੜੇ ਮਾਮਲੇ ਵਧ ਰਹੇ ਹਨ। ਜਦਕਿ ਜਵਾਬਦੇਹ ਧਿਰ ਵੱਲੋਂ ਆਪਣੇ ਈ-ਕਾਮਰਸ ਪੋਰਟਲ ‘ਤੇ ਗੁੰਮਰਾਹਕੁੰਨ ਇਸ਼ਤਿਹਾਰ ਦਿਖਾਉਣਾ ਭੋਲੇ-ਭਾਲੇ ਲੋਕਾਂ ਨੂੰ ਧੋਖਾ ਅਤੇ ਗੁੰਮਰਾਹ ਕਰਨਾ ਹੈ।
ਕਮਿਸ਼ਨ ਐਮਾਜ਼ਾਨ ਰੀਸੈਲਰ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਬੈਂਗਲੁਰੂ ਅਤੇ ਦਿੱਲੀ ਸਥਿਤ ਵੀਕੇ ਨਿਟਿੰਗ ਇੰਡਸਟਰੀਜ਼ ਵਿਰੁੱਧ ਦਾਇਰ ਸ਼ਿਕਾਇਤ ਦੀ ਸੁਣਵਾਈ ਕਰ ਰਿਹਾ ਸੀ। ਸੈਕਟਰ-9 ਦੇ ਜਤਿਨ ਬਾਂਸਲ ਵੱਲੋਂ ਪਿਛਲੇ ਸਾਲ ਰਾਜ ਖਪਤਕਾਰ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। Amazon Reseller Services ਨੂੰ ਇਸ ਦੇ ਮਾਲਕ ਵਿਨੀਤ ਭਾਟੀਆ ਦੇ ਜ਼ਰੀਏ ਇਸਦੇ ਕੰਟਰੀ ਹੈੱਡ ਅਮਿਤ ਅਗਰਵਾਲ ਅਤੇ ਵੀਕੇ ਨਿਟਿੰਗ ਦੁਆਰਾ ਪਾਰਟੀ ਬਣਾਇਆ ਗਿਆ ਸੀ।
ਸ਼ਿਕਾਇਤਕਰਤਾ ਨੂੰ ਦਿੱਲੀ ਦੇ ਇੱਕ ਸਥਾਨਕ ਬ੍ਰਾਂਡ ਦੀਆਂ ਜੁਰਾਬਾਂ 279.30 ਰੁਪਏ ਵਿੱਚ ਭਾਰੀ ਛੋਟ ‘ਤੇ ਵੇਚੀਆਂ ਗਈਆਂ, ਜਦਕਿ ਇਹ ਦਿਖਾਵਾ ਕੀਤਾ ਗਿਆ ਕਿ ਇਹ ਮਾਰਕ ਜੈਕਾਬਜ਼ ਦੇ ਲਗਜ਼ਰੀ ਬ੍ਰਾਂਡ ਦੀਆਂ ਜੁਰਾਬਾਂ ਹਨ। ਕਮਿਸ਼ਨ ਨੇ ਦੋਵਾਂ ਪ੍ਰਤੀਵਾਦੀਆਂ ਨੂੰ 9 ਫੀਸਦੀ ਵਿਆਜ ਸਮੇਤ ਸ਼ਿਕਾਇਤਕਰਤਾ ਨੂੰ 279.30 ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਮਾਨਸਿਕ ਪੀੜਾ, ਸ਼ੋਸ਼ਣ, ਘਟੀਆ ਸੇਵਾਵਾਂ, ਗਲਤ ਅਤੇ ਵਰਜਿਤ ਕਾਰੋਬਾਰੀ ਗਤੀਵਿਧੀਆਂ ਦੇ ਰੂਪ ਵਿੱਚ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ।
ਇਸ ਦੇ ਨਾਲ ਹੀ ਕਮਿਸ਼ਨ ਦੇ ਕਾਨੂੰਨੀ ਸਹਾਇਤਾ ਖਾਤੇ ਵਿੱਚ 25 ਲੱਖ ਰੁਪਏ ਜਮ੍ਹਾਂ ਕਰਵਾਏ ਗਏ। ਅਦਾਲਤੀ ਖਰਚੇ ਵਜੋਂ 20 ਹਜ਼ਾਰ ਰੁਪਏ ਜਮ੍ਹਾ ਕਰਵਾਏ। VK ਨਿਟਿੰਗ ਇੰਡਸਟਰੀਜ਼ ਦੇ ਉਤਪਾਦਾਂ ‘ਤੇ ਮਾਰਕ ਜੈਕਾਬਜ਼ ਬ੍ਰਾਂਡ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਦਰਸ਼ਿਤ ਕਰਨਾ ਬੰਦ ਕਰੇ।
ਇਸ ਫੈਸਲੇ ਦੀ ਇੱਕ ਕਾਪੀ ਕਮਿਸ਼ਨ ਨੇ ਸਕੱਤਰ, ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਵਿਭਾਗ, ਨਵੀਂ ਦਿੱਲੀ, ਖਪਤਕਾਰ ਮਾਮਲੇ ਮੰਤਰਾਲੇ, ਭਾਰਤ ਨੂੰ ਸੌਂਪਣ ਲਈ ਕਿਹਾ ਗਿਆ ਹੈ ਅਤੇ ਬੇਨਤੀ ਕੀਤੀ ਗਈ ਹੈ ਕਿ ਐਮਾਜ਼ਾਨ ‘ਤੇ ਗਲਤ ਬ੍ਰਾਂਡਾਂ ਤੋਂ ਇਸ਼ਤਿਹਾਰ ਈ-ਕਾਮਰਸ ‘ਤੇ ਜਾਰੀ ਕਰਨ ਨੂੰ ਲੈ ਕੇ ਉਚਿਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : SDM ਨੇ ਹਸਪਤਾਲ ‘ਚ ਘੁੰਡ ਕੱਢ ਕੇ ਮਾਰੀ ਰੇਡ! ਪੈ ਗਈਆਂ ਭਾਜੜਾਂ, ਮਰੀਜ਼ਾਂ ਦੀ ਸਿਹਤ ਨਾਲ ਹੋ ਰਿਹਾ ਸੀ ਖਿਲਵਾੜ
ਕਮਿਸ਼ਨ ਨੇ ਕਿਹਾ ਕਿ ਭਾਰਤ ਵਿੱਚ ਈ-ਕਾਮਰਸ ਤੇਜ਼ੀ ਨਾਲ ਵਧਿਆ ਹੈ। ਆਨਲਾਈਨ ਖਰੀਦਦਾਰੀ ਕਈ ਕਾਰਨਾਂ ਕਰਕੇ ਬਹੁਤ ਸੁਵਿਧਾਜਨਕ ਬਣ ਗਈ ਹੈ, ਮੁੱਖ ਕਾਰਨ ਉਤਪਾਦਾਂ ਅਤੇ ਸੇਵਾਵਾਂ ਦੀ ਇੱਕ ਵਿਸ਼ਾਲ ਕਿਸਮ ਦੀ ਉਪਲਬਧਤਾ ਹੈ। ਹਾਲਾਂਕਿ, ਨਿਰਮਾਤਾਵਾਂ ਅਤੇ ਸੇਵਾ ਪ੍ਰਦਾਤਾਵਾਂ ਦੁਆਰਾ ਕੁਝ ਗਲਤ, ਮਨਾਹੀ ਅਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਕਾਰਨ, ਬਹੁਤ ਸਾਰੇ ਗਾਹਕਾਂ ਨੂੰ ਠੱਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਜੂਦਾ ਕੇਸ ਵਿੱਚ ਸ਼ਿਕਾਇਤਕਰਤਾ ਨੇ ਆਨਲਾਈਨ ਖਰੀਦਦਾਰੀ ਵੈਬਸਾਈਟ/ਪੋਰਟਲ ਐਮਾਜ਼ਾਨ ਰੀਸੈਲਰ ਪ੍ਰਾਈਵੇਟ ਲਿਮਟਿਡ ‘ਤੇ ਵਿਜ਼ਿਟ ਕੀਤਾ। ਇੱਥੇ ਮਾਰਕ ਜੈਕਬਸ ਬ੍ਰਾਂਡ ਦੀਆਂ ਜੁਰਾਬਾਂ ਦੀ ਇੱਕ ਜੋੜੀ 270.30 ਰੁਪਏ ਵਿੱਚ ਭਾਰੀ ਛੋਟ ‘ਤੇ ਪੇਸ਼ ਕੀਤੀ ਗਈ ਸੀ। ਇਹ 25 ਫਰਵਰੀ 2023 ਨੂੰ ਸ਼ਿਕਾਇਤਕਰਤਾ ਨੂੰ ਦੇਣੀ ਸੀ।
ਜਦੋਂ ਪ੍ਰਾਡਕਟ ਸ਼ਿਕਾਇਤਕਰਤਾ ਨੂੰ ਪਹੁੰਚਾਇਆ ਗਿਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮਾਰਕ ਜੈਕਾਬਜ਼ ਦੀ ਬਜਾਏ ਇਸ ਨੂੰ ਮਾਰਕ ਨਾਮ ਨਾਲ ਬ੍ਰਾਂਡ ਕੀਤਾ ਗਿਆ ਸੀ ਅਤੇ ਇਹ ਵੀਕੇ ਨਿਟਿੰਗ ਇੰਡਸਟਰੀਜ਼, ਦਿੱਲੀ ਵੱਲੋਂ ਤਿਆਰ ਕੀਤਾ ਗਿਆ ਸੀ। ਵੈੱਬਸਾਈਟ ‘ਤੇ ਉਤਪਾਦ ਮਾਰਕ ਦਾ ਨਹੀਂ ਸੀ ਬਲਕਿ ਮਾਰਕ ਜੈਕਾਬਜ਼ ਦਾ ਸੀ। ਇਸ ਲਈ ਸ਼ਿਕਾਇਤਕਰਤਾ ਇਸ ਨੂੰ ਖਰੀਦਣਾ ਚਾਹੁੰਦਾ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਜਵਾਬਦੇਹ ਧਿਰ ਵੱਲੋਂ ਵੈਬਸਾਈਟ ‘ਤੇ ਗਲਤ ਨਾਮ ਹੇਠ ਸਾਮਾਨ ਦੀ ਡਿਲੀਵਰੀ ਧੋਖਾਧੜੀ ਅਤੇ ਪੂਰੀ ਤਰ੍ਹਾਂ ਨਾਲ ਗੁੰਮਰਾਹਕੁੰਨ ਕਾਰਵਾਈ ਹੈ ਅਤੇ ਅਸਲ ਲਗਜ਼ਰੀ ਉਤਪਾਦ ਹੋਣ ਦਾ ਬਹਾਨਾ ਲਗਾ ਕੇ ਐਮਾਜ਼ਾਨ ‘ਤੇ ਨਕਲੀ ਉਤਪਾਦ ਵੇਚੇ ਜਾ ਰਹੇ ਹਨ। ਸ਼ਿਕਾਇਤਕਰਤਾ ਨੇ ਇਸ ਉਤਪਾਦ ਨੂੰ ਵਾਪਸ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵਾਪਸੀ ਜਾਂ ਬਦਲਣ ਦਾ ਕੋਈ ਆਪਸ਼ਨ ਨਹੀਂ ਸੀ। ਸ਼ਿਕਾਇਤਕਰਤਾ ਨੇ ਐਮਾਜ਼ਾਨ ਕਸਟਮਰ ਕੇਅਰ ਨੂੰ ਵੀ ਫੋਨ ਕਰਕੇ ਸਾਰੀ ਘਟਨਾ ਬਿਆਨ ਕੀਤੀ ਅਤੇ ਰਿਫੰਡ ਦੀ ਮੰਗ ਕੀਤੀ, ਪਰ ਸ਼ਿਕਾਇਤ ਦਾ ਕੋਈ ਨਿਪਟਾਰਾ ਨਹੀਂ ਹੋਇਆ।
ਕਮਿਸ਼ਨ ਨੇ ਇਸ ਮਾਮਲੇ ਵਿੱਚ ਐਮਾਜ਼ਾਨ ਨੂੰ ਨੋਟਿਸ ਜਾਰੀ ਕੀਤਾ ਅਤੇ ਉਸ ਦੀ ਤਰਫ਼ੋਂ ਪੇਸ਼ ਹੋਏ ਵਕੀਲ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਪਰ ਫਿਰ ਵੀ ਜਵਾਬ ਅਤੇ ਸਬੂਤ ਪੇਸ਼ ਨਹੀਂ ਕਰ ਸਕੇ। ਦੂਜੇ ਪਾਸੇ, ਵੀਕੇ ਨਿਟਿੰਗ ਇੰਡਸਟਰੀਜ਼ ਵੱਲੋਂ ਜਵਾਬ ਪੇਸ਼ ਕੀਤਾ ਗਿਆ ਅਤੇ ਕਿਹਾ ਗਿਆ ਕਿ ਐਮਾਜ਼ਾਨ ਨੇ ਉਸ ਦੇ ਪ੍ਰਾਡਕਟ ‘ਤੇ ਬ੍ਰਾਂਡ ਬਦਲਿਆ ਹੈ ਅਤੇ ਇਸ ਨੂੰ ਠੀਕ ਕਰਨ ਲਈ ਉਨ੍ਹਾਂ ਨੂੰ ਕਈ ਵਾਰ ਈਮੇਲ ਵੀ ਭੇਜੇ ਗਏ ਹਨ। ਇਹ ਕਿਹਾ ਗਿਆ ਸੀ ਕਿ ਉਸ ਨੇ ਕਦੇ ਵੀ ਮਾਰਕ ਜੈਕਾਬਸ ਬ੍ਰਾਂਡ ਦੀ ਵਰਤੋਂ ਨਹੀਂ ਕੀਤੀ।
ਮਾਮਲੇ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਅਤੇ ਤੱਥਾਂ ਨੂੰ ਦੇਖਣ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਵੀਕੇ ਨਿਟਿੰਗ ਇੰਡਸਟਰੀਜ਼ ਦੀ ਈਮੇਲ ਦੇ ਬਾਵਜੂਦ ਐਮਾਜ਼ਾਨ ਮਾਰਕ ਜੈਕਾਬਜ਼ ਬ੍ਰਾਂਡ ਦੀ ਗੈਰ-ਕਾਨੂੰਨੀ ਵਰਤੋਂ ਕਰ ਰਿਹਾ ਸੀ। ਅਜਿਹਾ ਕਰਨ ਨਾਲ ਇਸ ਨੇ ਅਤੇ ਵੀ.ਕੇ. ਨਿਟਿੰਗ ਨੇ ਬਹੁਤ ਜ਼ਿਆਦਾ ਨਾਜਾਇਜ਼ ਮੁਨਾਫਾ ਕਮਾਇਆ। ਇਹ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ ਹੈ ਕਿ ਹੁਣ ਤੱਕ ਗਾਹਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਕਿੰਨਾ ਪੈਸਾ ਇਕੱਠਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Google ਦਾ ਵੱਡਾ ਫੈਸਲਾ, ਜੈਮਿਨੀ AI ਚੈਟਬਾਟ ਨਹੀਂ ਦੇਵੇਗਾ ਇਨ੍ਹਾਂ ਸਵਾਲਾਂ ਦੇ ਜਵਾਬ
ਕਮਿਸ਼ਨ ਨੇ ਕਿਹਾ ਕਿ ਐਮਾਜ਼ਾਨ ਨੇ ਜਾਣਬੁੱਝ ਕੇ ਲਗਜ਼ਰੀ ਬ੍ਰਾਂਡ ਮਾਰਕ ਜੈਕਾਬਜ਼ ਦੀ ਦੁਰਵਰਤੋਂ ਕੀਤੀ ਜਦੋਂ ਉਹ ਸਥਾਨਕ ਬ੍ਰਾਂਡ ਮਾਰਕ ਨੂੰ ਵੇਚ ਰਿਹਾ ਸੀ। ਈ-ਮੇਲ ਭੇਜਣ ਦੇ ਬਾਵਜੂਦ ਐਮਾਜ਼ਾਨ ਨੇ ਪਿਛਲੇ ਚਾਰ ਸਾਲਾਂ ਤੋਂ ਈ-ਕਾਮਰਸ ਪੋਰਟਲ ‘ਤੇ ਮਾਰਕ ਜੈਕਾਬਜ਼ ਦੇ ਨਾਮ ਨੂੰ ਠੀਕ ਨਹੀਂ ਕੀਤਾ ਹੈ। VK ਨਿਟਿੰਗ ਨੇ ਵੀ ਜਾਣਬੁੱਝ ਕੇ ਕਦੇ ਵੀ ਆਪਣੇ ਮਾਲ ਨੂੰ ਦੂਜੇ ਬ੍ਰਾਂਡਾਂ ਵਾਂਗ ਵੇਚੇ ਜਾਣ ਤੋਂ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ। ਐਮਾਜ਼ਾਨ ਦੀਆਂ ਕਾਰਵਾਈਆਂ ਨੂੰ ਅਨੁਚਿਤ ਅਤੇ ਗੈਰ-ਕਾਨੂੰਨੀ ਦੱਸਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: