ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਰਮਨਪ੍ਰੀਤ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ ਡਿਊਟੀ ਲਈ ਪਟਿਆਲਾ ਦੇ ਬਹਾਦੁਰਗੜ੍ਹ ਤੋਂ ਚੰਡੀਗੜ੍ਹ ਆ ਰਹੀ ਸੀ। ਰਸਤੇ ਵਿਚ ਉਸ ਦੀ ਐਕਟਿਵਾ ਨੂੰ ਇਕ ਟਰੈਕਟਰ ਨੇ ਟੱਕਰ ਮਾਰ ਦਿੱਤੀ। ਘਟਨਾ ਦੇ ਬਾਅਦ ਉਸ ਨੂੰ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਜਾ ਸਕਦੈ ਡਿਪੋਰਟ, 16 ਖਿਡਾਰੀਆਂ ਦੀ ਹੱਤਿ.ਆ ਮਾਮਲੇ ‘ਚ ਕੱਟ ਰਿਹਾ ਸਜ਼ਾ
ਰਮਨਪ੍ਰੀਤ ਕੌਰ ਹਰ ਰੋਜ ਆਪਣੇ ਘਰ ਤੋਂ ਡਿਊਟੀ ‘ਤੇ ਆਉਂਦੀ ਸੀ। ਉਹ ਆਪਣੇ ਮਾਪਿਆਂ ਨਾਲ ਪਿੰਡ ਵਿਚ ਰਹਿੰਦੀ ਸੀ। ਰਮਨਪ੍ਰੀਤ ਕੌਰ ਚੰਡੀਗੜ੍ਹ ਪੁਲਿਸ ਵਿਚ 2016-17 ਬੈਚ ਵਿਚ ਭਰਤੀ ਹੋਈ ਸੀ। ਟ੍ਰੇਨਿੰਗ ਦੇ ਬਾਅਦ ਹੁਣੇ ਉਸ ਨੇ MTMC ਬ੍ਰਾਂਚ ਵਿਚ ਡਿਊਟੀ ਜੁਆਇਨ ਕੀਤੀਸੀ। ਰਮਨਪ੍ਰੀਤ ਕੌਰ ਅਜੇ ਕੁਆਰੀ ਸੀ। ਇਸ ਕਾਰਨ ਉਹ ਮਾਪਿਆਂ ਨਾਲ ਰਹਿੰਦੀ ਸੈ। ਪਿਛਲੇ ਕਾਫੀ ਸਮੇਂ ਤੋਂ ਉਹ ਐਕਟਿਵਾ ਤੋਂ ਜਾ ਰਹੀ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਕਰਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –
























