ਚੀਨ ਨੇ ਲੀ ਸ਼ਾਂਗਫੂ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਦੇਸ਼ ਦੇ ਚੋਟੀ ਦੇ ਸਾਂਸਦਾਂ, ਨੈਸ਼ਨਲ ਪੀਪਲਸ ਕਾਂਗਰਸ ਦੀ ਸਥਾਈ ਕਮੇਟੀ ਨੇ ਸਾਬਕਾ ਵਿਦੇਸ਼ ਮੰਤਰੀ ਕਿਨ ਗੈਂਗ ਨੂੰ ਵੀ ਸੂਬਾ ਕੌਂਸਲ ਦੇ ਅਹੁਦੇ ਤੋਂ ਹਟਾਉਣ ਲਈ ਵੋਟ ਕੀਤਾ ਹੈ। ਲੀ ਸ਼ਾਂਗਫੂ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਦੱਸੇ ਜਾ ਰਹੇ ਹਨ ਜਦੋਂ ਕਿ ਕਿਨ ਵੀ ਕਾਫੀ ਮਹੀਨਿਆਂ ਤੋਂ ਜਨਤਕ ਤੌਰ ‘ਤੇ ਨਹੀਂ ਦਿਖੇ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਖਰੀ ਵਾਰ ਤੀਜੇ ਤਿੰਨ ਅਫਰੀਕਾ ਚਾਈਨਾ ਪੀਸ ਐਂਡ ਸਕਿਓਰਿਟੀ ਫੋਰਮ ਵਿਚ ਜਨਤਕ ਤੌਰ ‘ਤੇ ਦੇਖਿਆ ਗਿਆ ਸੀ। ਬੀਜਿੰਗ ਵਿਚ ਹੋਈ ਇਸ ਸੰਮੇਲਨ ਵਿਚ ਲੀ ਨੇ ਆਪਣਾ ਮੁੱਖ ਭਾਸ਼ਣ ਦਿੱਤਾ ਸੀ। ਦੱਸ ਦੇਈਏ ਕਿ ਲੀ ਸ਼ਾਂਗਫੂ ਨੂੰ ਮਾਰਚ 2023 ਵਿਚ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜੁਲਾਈ ਵਿਚ ਚੀਨੀ ਵਿਦੇਸ਼ ਮੰਤਰੀ ਕਿਨ ਗੈਂਗ ਦੇ ਲਾਪਤਾ ਹੋਣ ਦੇ ਬਾਅਦ ਸ਼ਾਂਗਫੂ ਦੇ ਲਾਪਤਾ ਹੋਣ ਦੀ ਖਬਰ ਆਈ ਸੀ। ਲੀ ਸ਼ਾਂਗਫੂ ਦੇ ਇਸ ਤਰ੍ਹਾਂ ਤੋਂ ਗਾਇਬ ਹੋਣ ਦੇ ਬਾਅਦ ਕਈ ਤਰ੍ਹਾਂ ਦੇ ਕਿਆਸ ਲੱਗਣ ਲੱਗੇ ਹਨ। ਚੀਨ ਦੇ ਰੱਖਿਆ ਮੰਤਰੀ ਉਦੋਂ ਗਾਇਬ ਹੋਏ ਹਨ ਜਦੋਂ 5 ਸਾਲ ਪਹਿਲਾਂ ਕੀਤੀ ਗਈ ਹਾਰਡਵੇਅਰ ਖਰੀਦ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਪਰਤਦੇ ਹੀ ਨਵਾਜ਼ ਸ਼ਰੀਫ ਨੂੰ ਵੱਡੀ ਰਾਹਤ, ਸਟੀਲ ਮਿੱਲ ਕੇਸ ਵਿਚ ਉਨ੍ਹਾਂ ਦੀ ਸਜ਼ਾ ਮੁਅੱਤਲ
ਇਹ ਜਾਂਚ ਜੁਲਾਈ ਤੋਂ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਚੀਨੀ ਫੌਜ ਦਾ ਕਹਿਣਾ ਹੈ ਕਿ ਉਹ ਅਕਤੂਬਰ 2017 ਤੋਂ ਇਨ੍ਹਾਂ ਮੁੱਦਿਆਂ ਦੀ ਜਾਂਚ ਕਰ ਰਹੀ ਹੈ। ਬਲਿਊਬਰਗ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੀ ਸਤੰਬਰ 2017 ਤੋਂ 2022 ਤੱਕ ਉਪਕਰਣ ਵਿਭਾਗ ਵਿਚ ਕਾਰਜਸ਼ੀਲ ਸਨ। ਹਾਲਾਂਕਿ ਉਨ੍ਹਾਂ ‘ਤੇ ਕੋਈ ਦੋਸ਼ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: