ਚੀਨੀ ਵਾਇਰਸ HMPV ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਵਿਚ ਇਸ ਵਾਇਰਸ ਦਾ ਤੀਜਾ ਕੇਸ ਮਿਲਿਆ ਹੈ। ਅਹਿਮਦਾਬਾਦ ਵਿਚ ਅੱਜ 2 ਮਹੀਨੇ ਦੇ ਬੱਚੇ ਵਿਚ ਹਿਊਮਨ ਮੇਟਾਨਿਊਮੋਵਾਇਰਸ (HMPV) ਦਾ ਸੰਕਰਮਣ ਮਿਲਿਆ। ਇਹ ਬੱਚਾ ਰਾਜਸਥਾਨ ਦਾ ਹੈ ਤੇ ਇਲਾਜ ਲਈ ਅਹਿਮਦਾਬਾਦ ਪਹੁੰਚਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਕਰਨਾਟਕ ਵਿਚ 3 ਮਹੀਨੇ ਦੀ ਬੱਚੀ ਤੇ 8 ਮਹੀਨੇ ਦੇ ਬੱਚੇ ਵਿਚ ਇਹ ਵਾਇਰਸ ਮਿਲਿਆ ਸੀ। ਦੋਵੇਂ ਬੱਚਿਆਂ ਦੀ ਜਾਂਚ ਬੇਂਗਲੁਰੂ ਦੇ ਇਕ ਹਸਪਤਾਲ ਵਿਚ ਕੀਤੀ ਗਈ ਸੀ।
ਅਹਿਮਦਾਬਾਦ ਵਿਚ 2 ਮਹੀਨੇ ਦੇ ਬੱਚੇ ਨੂੰ ਤਬੀਅਤ ਖਰਾਬ ਹੋਣ ‘ਤੇ 15 ਦਿਨ ਪਹਿਲਾਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਸ ਬੱਚੇ ਨੂੰ ਸਰਦੀ ਤੇ ਤੇਜ਼ ਬੁਖਾਰ ਸੀ। ਸ਼ੁਰੂਆਤ ਵਿਚ 5 ਦਿਨ ਤੱਕ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਬਾਅਦ ਵਿਚ ਹੋਈਆਂ ਜਾਂਚਾਂ ਵਿਚ ਵਾਇਰਸ ਦੇ ਸੰਕਰਮਣ ਦਾ ਪਤਾ ਲੱਗਾ।
ਕਰਨਾਟਕ ਦੇ ਦੋਵੇਂ ਕੇਸਾਂ ਬਾਰੇ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੱਚੇ ਰੁਟੀਨ ਜਾਂਚ ਲਈ ਹਸਪਤਾਲ ਪਹੁੰਚੇ ਸਨ । ਟੈਸਟ ਕਰਾਉਣ ‘ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਹਾਲਾਂਕਿ ਕਰਨਾਟਕ ਦੇ ਸਿਹਤ ਵਿਭਾਗ ਵਿਭਾਗ ਨੇ ਸਾਫ ਕੀਤਾ ਕਿ ਬੱਚਿਆਂ ਦੇ ਸੈਂਪਲ ਨਿੱਜੀ ਹਸਪਤਾਲ ਵਿਚ ਜਾਂਚੇ ਗਏ ਅਤੇ ਉਨ੍ਹਾਂ ਨੇ ਸਰਕਾਰੀ ਲੈਬ ਵਿਚ ਜਾਂਚ ਨਹੀਂ ਕਰਾਈ।
ਇਹ ਵੀ ਪੜ੍ਹੋ : ਛੱਤੀਸਗੜ੍ਹ : ਬੀਜਾਪੁਰ ਵਿਚ ਵੱਡਾ ਨਕ.ਸ/ਲੀ ਹ.ਮ/ਲਾ, 8 ਜਵਾਨ ਸ਼.ਹੀਦ, ਡਰਾਈਵਰ ਦੀ ਮੌ/ਤ
HMPV ਵਾਇਰਸ ਨਾਲ ਸੰਕਰਮਿਤ ਹੋਣ ‘ਤੇ ਮਰੀਜ਼ਾਂ ਵਿਚ ਸਰਦੀ ਤੇ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਛੋਟੇ ਬੱਚਿਆਂ ‘ਤੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਵਿਚ 2 ਸਾਲ ਤੋਂ ਘੱਟ ਉਮਰ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹਨ। ਦੁਨੀਆ ਭਰ ਵਿਚ ਹਾਲਾਤ ਵਿਗੜਦੇ ਦੇਖ ਹੁਣ ਗੁਜਰਾਤ ਸਰਕਾਰ ਵੀ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ। ਸਿਹਤ ਵਿਭਾਗ ਵੱਲੋਂ HMPV ਨੂੰ ਲੈ ਕੇ ਲੋਕਾਂ ਲਈ ਐਡਵਾਇਜਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜਰੀ ਵਿਚ ਦੱਸਿਆ ਗਿਆ ਕਿ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ।
- HMPV ਤੋਂ ਬਚਾਅ ਕਿਵੇਂ ਕਰੀਏ?
- ਭੀੜ-ਭੜੱਕੇ ਵਾਲੇ ਤੇ ਬੰਦ ਜਗ੍ਹਾ ‘ਤੇ ਮਾਸਕ ਪਹਨੋ
- ਖੰਘ ਤੇ ਛਿੱਕ ਆਉਣ ‘ਤੇ ਮੂੰਹ ਨੂੰ ਢੱਕ ਲਓ।
- ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਤੇ ਪਾਣੀ ਨਾਲ ਧੋਵੋ
- ਜਦੋਂ ਤੁਸੀਂ ਛੀਂਕਦੇ ਹੋ ਜਾਂ ਖੰਘਦੇ ਹੋ ਤਾਂ ਆਪਣੀ ਨੱਕ ਤੇ ਮੂੰਹ ਨੂੰ ਢਕੋ
- ਆਪਣੇ ਚਿਹਰੇ, ਅੱਖ, ਨੱਕ ਤੇ ਮੂੰਹ ਨੂੰ ਛੂਹਣ ਤੋਂ ਬਚੋ।
ਵੀਡੀਓ ਲਈ ਕਲਿੱਕ ਕਰੋ -: