ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਤ ਦੇ ਦੋ ਸਾਲ ਬਾਅਦ ਇਕ ਵਾਰ ਫਿਰ ਆਪਣੇ ਹੀ ਸੂਬੇ ਦੇ ਵਲੰਟੀਅਰਾਂ ਦੇ ਵਿਚ ਪਹੁੰਚੇ। ਟੀਚਾ ਲੋਕ ਸਭਾ ਚੋਣਾਂ 2024 ਹੈ। ਪਾਰਟੀ ਦੇ ਸਾਂਸਦ ਤੇ ਐਲਾਨੇ ਉਮੀਦਵਾਰ ਸੁਸ਼ੀਲ ਰਿੰਕੂ ਤੇ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਾਰਟੀ ਬਦਲਣ ਦੇ ਬਾਅਦ ਸੂਬੇ ਦੇ ਵਲੰਟੀਅਰਾਂ ਵਿਚ ਅਸੰਤੋਸ਼ ਫੈਲ ਗਿਆ ਜਿਸ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੁਣ ਸੂਬੇ ਦੀ ਕਮਾਨ ਸੰਭਾਲੀ ਹੈ।
ਸੀਐੱਮ ਮਾਨ ਨੇ ਵਾਅਦਾ ਕੀਤਾ ਕਿ ਉਹ ਪਿੰਡ-ਪਿੰਡ ਵਿਚ ਜਾਣਗੇ। ਜਿਥੇ ਰੋਡ ਸ਼ੋਅ ਕੱਢਣਾ ਹੈ, ਉਹ ਕੱਢਣਗੇ। ਇਸ ਦੇ ਨਾਲ ਹੀ ਵਾਅਦਾ ਕੀਤਾ ਕਿ ਪੰਜਾਬ ਨੂੰ ਦੇਸ਼ ਦਾ ਨੰਬਰ-1 ਸੂਬਾ ਬਣਾਉਣਾ ਹੈ। CM ਮਾਨ ਨੇ ਕਿਹਾ ਕਿ ਵਲੰਟੀਅਰਾਂ ਨੂੰ ਇਕੱਠਾ ਹੋਣਾ ਹੋਵੇਗਾ ਤਾਂ ਹੀ 13-ਦਾ ਟੀਚਾ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਵਲੰਟੀਅਰਾਂ ਨੂੰ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਇਕੋ ਇਕ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਜਾਣਦੀ ਹੈ। ਇਹ ਉਹ ਪਾਰਟੀ ਹੈ ਜੋ ਸਬਜ਼ੀ ਵੇਚਣ ਵਾਲੇ ਨੂੰ ਵੀ ਚੇਅਰਮੈਨ ਬਣਾ ਦਿੰਦੀ ਹੈ। ਉੁਨ੍ਹਾਂ ਦੀ ਨਜ਼ਰ ਹਰ ਕੰਮ ਕਰਨ ਵਾਲੇ ਵਰਕਰ ‘ਤੇ ਹੈ।
1 ਜੂਨ ਤੱਕ ਸਾਰੇ ਵਰਕਰਾਂ ਨੂੰ ਇਕੱਠਾ ਹੋ ਕੇ ਕੰਮ ਕਰਨ ਲਈ ਕਿਹਾ ਹੈ। ਅਖੀਰ ਵਿਚ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਬਣੇਗਾ ਹੀਰਾ, ਇਸ ਵਾਰ 13-0 ਦੇ ਨਾਅਰੇ ਨਾਲ ਆਪਣਾ ਭਾਸ਼ਣ ਖਤਮ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਕੰਮ ਕਰਨ ਦੇ ਤਰੀਕੇ ਵੱਖਰੇ ਹਨ, ਅਸੀਂ ਲੋਕਾਂ ਤੇ ਪੰਜਾਬ ਲਈ ਕੰਮ ਕਰਦੇ ਹਾਂ, ਅਜਿਹੇ ਫ਼ੈਸਲੇ ਨਹੀਂ ਕਰਦੇ ਜਿਸ ਨਾਲ ਆਮ ਲੋਕਾਂ ਦੀ ਜੇਬ੍ਹ ‘ਤੇ ਬੋਝ ਪਵੇ।
ਇਹ ਵੀ ਪੜ੍ਹੋ : ਨਿਹੰਗ ਸਿੰਘ ਦੇ ਬਾਣੇ ‘ਚ ਆਏ ਬੰਦੇ ਨੇ ਸੁਨਿਆਰੇ ਤੋਂ ਕੀਤੀ ਲੁੱਟ, 13 ਤੋਲੇ ਸੋਨਾ ਤੇ ਨਕਦੀ ਲੈ ਹੋਏ ਰਫੂਚੱਕਰ
ਦੱਸ ਦੇਈਏ ਕਿ ਭਗਵੰਤ ਮਾਨ ਦੇ ਨਾਲ ਮੋਗਾ ਪਹੁੰਚੇ ਸੰਦੀਪ ਪਾਠਕ ਨੇ ਵਰਕਰਾਂ ਨੂੰ ਐਤਵਾਰ ਨੂੰ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ ਹੈ। ਵਲੰਟੀਅਰਾਂ ਨੂੰ ਵਿਧਾਨ ਸਭਾ 2022 ਦੀਆਂ ਚੋਣਾਂ ਦੀ ਤਰ੍ਹਾਂ ਦੋ ਮਹੀਨੇ ਹਰ ਮਤਭੇਦ ਭੁਲਾ ਕੇ ਜਿੱਤ ਲਈ ਕੰਮ ਕਰਨ ਦਾ ਸੁਝਾਅ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: