ਕਰਨਲ ਮਨਪ੍ਰੀਤ ਸਿੰਘ 13 ਸਤੰਬਰ ਨੂੰ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਵੀਰਵਾਰ ਦੁਪਹਿਰ ਕਰੀਬ 2.15 ਵਜੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਦੇ ਜੱਦੀ ਪਿੰਡ ਭਾਦੌਜੀਆਂ ਵਿਖੇ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਕਰੀਬ 40 ਮਿੰਟ ਉੱਥੇ ਰਹੇ ਅਤੇ ਸ਼ਹੀਦ ਦੀ ਪਤਨੀ ਅਤੇ ਮਾਤਾ ਨੂੰ ਦਿਲਾਸਾ ਦਿੱਤਾ। ਇਸ ਦੌਰਾਨ ਸ਼ਹੀਦ ਦੀ ਮਾਤਾ ਮਨਜੀਤ ਕੌਰ ਨੂੰ 40 ਲੱਖ ਰੁਪਏ ਅਤੇ ਪਤਨੀ ਜਗਮੀਤ ਕੌਰ ਨੂੰ 60 ਲੱਖ ਰੁਪਏ ਦਾ ਚੈੱਕ ਦਿੱਤਾ।
ਮਾਨ ਨੇ ਕਿਹਾ ਕਿ ਕਰਨਲ ਮਨਪ੍ਰੀਤ ਦੇਸ਼ ਲਈ ਸ਼ਹੀਦ ਹੋਇਆ ਹੈ ਅਤੇ ਸੂਬਾ ਸਰਕਾਰ ਨੂੰ ਮਾਣ ਹੈ ਕਿ ਉਸ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸੂਬਾ ਸਰਕਾਰ ਹਰ ਮੌਕੇ ‘ਤੇ ਪਰਿਵਾਰ ਨਾਲ ਖੜ੍ਹੀ ਹੈ। ਪਰਿਵਾਰ ਦੀ ਜੋ ਵੀ ਲੋੜ ਹੈ, ਸਰਕਾਰ ਉਸ ਨੂੰ ਪੂਰਾ ਕਰੇਗੀ।
ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੀ.ਐਮ ਮਾਨ ਨੇ ਕਿਹਾ ਕਿ ਮੁੱਲਾਂਪੁਰ ਰੋਡ ਦਾ ਨਾਂ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜਲਦੀ ਹੀ ਇਸ ਇਲਾਕੇ ਵਿੱਚ ਸ਼ਹੀਦ ਦੇ ਨਾਂ ’ਤੇ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ। ਉਨ੍ਹਾਂ ਪਿੰਡ ਦੇ ਸਕੂਲ ਨੂੰ 10ਵੀਂ ਜਮਾਤ ਤੱਕ ਅੱਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ।
ਸੀਐਮ ਮਾਨ ਦੇ ਪਿੰਡ ਪਹੁੰਚਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਸੁਰੱਖਿਆ ਕਾਰਨਾਂ ਕਰਕੇ ਇੱਥੇ ਐਸਪੀ (ਟਰੈਫਿਕ) ਐਚਐਸ ਮਾਨ ਅਤੇ ਡੀਐਸਪੀ ਧਰਮਵੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਸਿਵਲ ਡਰੈੱਸ ਵਿੱਚ ਪੁਲਿਸ ਮੁਲਾਜ਼ਮ ਵੀ ਪਿੰਡ ਵਿੱਚ ਘੁੰਮਦੇ ਦੇਖੇ ਗਏ। ਇਸ ਦੌਰਾਨ ਮੀਡੀਆ ਵਾਲਿਆਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਪੇਪਰਲੈੱਸ ਵਿਧਾਨ ਸਭਾ ਦੀ ਸ਼ੁਰੂਆਤ, CM ਮਾਨ ਨੇ ਸ਼ੁਰੂ ਕੀਤਾ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ
ਦੌਰੇ ਦੌਰਾਨ ਪਰਿਵਾਰਕ ਮੈਂਬਰਾਂ, ਸਮਾਜ ਸੇਵੀ ਅਰਵਿੰਦ ਪੁਰੀ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗਾਂ ਦਾ ਮੰਗ ਪੱਤਰ ਸੌਂਪਿਆ। ਇਸ ਵਿੱਚ ਸ਼ਹੀਦ ਦੇ ਦੋਵਾਂ ਬੱਚਿਆਂ ਲਈ ਉਨ੍ਹਾਂ ਦੀ ਯੋਗਤਾ ਮੁਤਾਬਕ ਰਾਜ ਸਿਵਲ ਸੇਵਾ ਵਿੱਚ ਨੌਕਰੀਆਂ ਰਾਖਵੀਆਂ ਕਰਨਾ, ਸ਼ਹੀਦ ਦੀ ਪਤਨੀ ਜਗਮੀਤ ਕੌਰ ਨੂੰ ਸਾਰੀ ਉਮਰ ਇਨਕਮ ਟੈਕਸ ਵਿੱਚ ਛੋਟ ਦੇਣਾ, ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੌਕਰੀ ਦੇਣਾ ਅਤੇ ਉਸ ਦੀ ਮਾਤਾ ਅਤੇ ਪਤਨੀ ਨੂੰ ਵੱਖਰਾ ਰਿਹਾਇਸ਼ ਦੇਣਾ ਸ਼ਾਮਲ ਹੈ।
ਨਿਊ ਚੰਡੀਗੜ੍ਹ ਵਿੱਚ ਇੱਕ ਪਲਾਟ ਦੇਣਾ, ਮੁੱਲਾਂਪੁਰ ਰੋਡ ਦਾ ਨਾਂ ਸ਼ਹੀਦ ਦੇ ਨਾਂ ’ਤੇ ਰੱਖਣਾ ਅਤੇ ਮੁੱਲਾਂਪੁਰ ਬੈਰੀਅਰ ’ਤੇ ਯਾਦਗਾਰੀ ਗੇਟ ਬਣਾਉਣਾ, ਪਿੰਡ ਦੇ ਸਕੂਲ ਨੂੰ ਹਾਈ ਸਕੂਲ ਬਣਾਉਣਾ ਅਤੇ ਸ਼ਹੀਦ ਦੇ ਨਾਂ ’ਤੇ ਲਾਇਬ੍ਰੇਰੀ ਬਣਾਉਣਾ, ਸ਼ਹੀਦ ਦੇ ਨਾਂ ’ਤੇ ਸੈਨਿਕ ਲਿਟਰੇਚਰ ਹੈਰੀਜੇਟ ਸੈਂਜਰ ਬਣਾਉਣ, ਪਿੰਡ ਵਿੱਚ ਸ਼ਹੀਦ ਦੇ ਨਾਂ ‘ਤੇ ਸਟੇਡੀਅਮ ਬਣਾਉਣ, ਸਟੇਡੀਅਮ ਵਾਲੀ ਜਗ੍ਹਾ ਨੂੰ ਜਾਂਦਾ ਰਸਤਾ ਪੱਕਾ ਕਰਨਦੀ ਮੰਗ ਰੱਖੀ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish