ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰੀਵਾਲ ਨੇ ਪਿਛਲੇ ਹਫਤੇ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਆਨੰਦਗੜ੍ਹ ਤੋਂ ਵਿਪਾਸਨਾ ਸੈਂਟਰ ਦੌਰਾ ਕੀਤਾ, ਜਿਥੇ ਉਨ੍ਹਾਂ ਨੇ 10 ਦਿਨ ਰਹਿ ਕੇ ਮੈਡੀਟੇਸ਼ਨ ਕੀਤਾ। ਇਸ ਮਗਰੋਂ ਹੁਣ ਸੀ.ਐੱਮ. ਮਾਨ ਵੀ ਵਿਪਾਸਨਾ ਲਈ ਰਵਾਨਾ ਹੋਣਗੇ।
ਜਾਣਕਾਰੀ ਮੁਤਤਾਬਕ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਿਪਸ਼ਨਾ ਲਈ ਆਂਧਰਾ ਪ੍ਰਦੇਸ਼ ਦੇ ਵਿਸ਼ਾਖਪੱਟਨਮ ਰਵਾਨਾ ਹੋ ਗਏ ਹਨ। ਉਹ ਉਥੇ ਚਾਰ ਦਿਨ ਰਹਿਣਗੇ ਤੇ ਸ਼ਨੀਵਾਰ ਸ਼ਾਮ ਨੂੰ ਦਿੱਲੀ ਪਰਤਨਗੇ। ਉਸ ਦੇ ਅਗਲੇ ਹੀ ਦਿਨ ਉਹ ਗੁਜਰਾਤ ਲਈ ਰਵਾਨਾ ਹੋ ਜਾਣਗੇ ਅਤੇ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਪਾਰਟੀ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਕਰਜ਼ਾ ਚੁੱਕ ਦੁਬਈ ਗਏ ਪੰਜਾਬੀ ਨੂੰ ਮੌ.ਤ ਦੀ ਸਜ਼ਾ, 50 ਲੱਖ ਲੱਗੀ ਜਾ.ਨ ਦੀ ਕੀਮਤ, ਮਾਂ ਲਾ ਰਹੀ ਮਦਦ ਦੀ ਗੁਹਾਰ
ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 19 ਦਸੰਬਰ ਤੋਂ 30 ਦਸੰਬਰ 2023 ਤੱਕ ਵਿਪਾਸਨਾ ਮੈਡੀਟੇਸ਼ਨ ‘ਤੇ ਸਨ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਉੱਥੋਂ ਵਾਪਸ ਆਏ ਹਨ। ਇਹ ਸਾਧਨਾ ਅਪਾਰ ਸ਼ਾਂਤੀ ਪ੍ਰਦਾਨ ਕਰਦੀ ਹੈ। ਅੱਜ ਤੋਂ ਅਸੀਂ ਫਿਰ ਨਵੀਂ ਊਰਜਾ ਨਾਲ ਜਨਤਾ ਦੀ ਸੇਵਾ ਸ਼ੁਰੂ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”