ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਵਿਰੋਧੀ ਧਿਰ ਨੂੰ SYL ਦੇ ਮੁੱਦੇ ‘ਤੇ ਮਹਾਡਿਬੇਟ ਲਈ ਖੁੱਲ੍ਹੀ ਚੁਣੌਤੀ ਦਿੱਤੀ ਹੈ। ਮਾਨ ਨੇ ਵਿਰੋਧੀਆਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਇੱਕ ਵੀ ਬੰਦਾ ਮੰਚ ‘ਤੇ ਬਹਿਸ ਲਈ ਨਹੀਂ ਆਵੇਗਾ ਕਿਉਂਕਿ ਉਹ ਡਰਦੇ ਹਨ।
ਮਾਨ ਨੇ ਐਤਵਾਰ ਨੂੰ ਨਗਰ ਨਿਗਮ ਭਵਨ ਵਿਖੇ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਪੰਜਾਬ ਪੁਲਿਸ, ਟਰਾਂਸਪੋਰਟ ਅਤੇ ਮਾਲ ਵਿਭਾਗ ਵਿੱਚ ਵੱਖ-ਵੱਖ ਅਸਾਮੀਆਂ ’ਤੇ ਨੌਕਰੀ ਹਾਸਲ ਕਰਨ ਵਾਲੇ 228 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੀ ਬਹਿਸ ਲਈ ਆਏ ਸੁਨੀਲ ਜਾਖੜ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਵਜਾ ਲਈ ਕੁਰਸੀਆਂ ਦਾ ਇੰਤਜਾ਼ਮ ਉਹ ਖੁਦ ਕਰਨਗੇ।
ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਮੈਂ ਉਨ੍ਹਾਂ ਦੀਆਂ ਕੁਰਸੀਆਂ ਦੇ ਸਾਹਮਣੇ ਉਨ੍ਹਾਂ ਦਾ ਮਨਪਸੰਦ ਭੋਜਨ, ਪ੍ਰਤਾਪ ਬਾਜਵਾ ਦੇ ਸਾਹਮਣੇ ਬਲੈਕ ਕੌਫੀ, ਸੁਨੀਲ ਜਾਖੜ ਦੇ ਸਾਹਮਣੇ ਸੰਤਰੇ ਦਾ ਜੂਸ ਅਤੇ ਰਾਜਾ ਵੜਿੰਗ ਦੇ ਸਾਹਮਣੇ ਚਾਹ ਰੱਖਾਂਗਾ। ਉਹ ਜੋ ਵੀ ਪਸੰਦ ਕਰਨਗੇ ਮੈਂ ਰੱਖਾਂਗਾ। ਪਰ ਉਹ ਨਹੀਂ ਆਉਣਗੇ।
ਇਹ ਵੀ ਪੜ੍ਹੋ : ਦਿੱਲੀ-NCR ‘ਚ ਤੇਜ਼ ਭੂਚਾਲ ਦੇ ਝਟਕੇ, ਦੇਰ ਤੱਕ ਕੰਬਦੀ ਰਹੀ ਧਰਤੀ, ਸਹਿਮੇ ਲੋਕ
ਸੀ.ਐੱਮ. ਮਾਨ ਨੇ ਕਿਹਾ ਕਿ ਮੈਂ SYL ਨਹਿਰ ‘ਤੇ ਹੀ ਚਰਚਾ ਕਰਾਂਗਾ। 1965 ਤੋਂ ਬਾਅਦ ਪੰਜਾਬ ਨੂੰ ਕਿਵੇਂ ਲੁੱਟਿਆ ਗਿਆ। ਇਸ ‘ਤੇ ਬਹਿਸ ਹੋਣੀ ਚਾਹੀਦੀ ਹੈ। ਉਹ ਇਸ ਲਈ ਨਹੀਂ ਆਉਂਦੇ ਕਿਉਂਕਿ ਉਹ ਜਾਣਦੇ ਹਨ ਕਿ ਜੇ ਉਹ ਆਏ ਤਾਂ ਉਹ ਫਸ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਜਿਹੜੇ ਟੋਲ ਪਲਾਜ਼ੇ ਬੰਦ ਹੋਏ ਹਨ, ਉਨ੍ਹਾਂ ਨੂੰ ਬਹੁਤ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਸੀ। ਪਰ ਟੋਲ ਪਲਾਜ਼ਾ ਦੇ ਠੇਕੇ ਵਾਰ-ਵਾਰ ਰੀਨਿਊ ਕੀਤੇ ਗਏ। ਕਿਉਂਕਿ ਇਨ੍ਹਾਂ ਵਿੱਚ ਪਿਛਲੀਆਂ ਸਰਕਾਰਾਂ ਦੀ ਹਿੱਸੇਦਾਰੀ ਸੀ।
ਵੀਡੀਓ ਲਈ ਕਲਿੱਕ ਕਰੋ -: