ਰਾਜਪੁਰਾ ਵਿਚ ਹਾਲੈਂਡ ਦੀ ਕੰਪਨੀ ਵੱਲੋਂ ਸਥਾਪਤ ਕੀਤੇ ਜਾ ਰਹੇ ਕੈਟਲ ਫੀਡ ਪਲਾਂਟ ਦਾ ਮੁੱਖ ਮੰਤਰੀ ਮਾਨ ਨੇ ਨੀਂਹ ਪੱਥਰ ਰੱਖਿਆ। 138 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਪਲਾਂਟ ਨੂੰ ਲੈ ਕੇ ਸੀਐੱਮ ਨੇ ਕਾਫੀ ਉਮੀਦਾਂ ਪ੍ਰਗਟਾਈਆਂ।
ਰਾਜਪੁਰਾ ਪਹੁੰਚਣ ‘ਤੇ ਸੀਐੱਮ ਦਾ ਸਵਾਗਤ ਨੀਦਰਲੈਂਡ ਤੋਂ ਪਹੁੰਚੇ ਡਿਗਨਟਰੀਜ ਨੇ ਕੀਤਾ। ਇਸ ਦੌਰਾਨ ਨੀਦਰਲੈਂਡ ਦੀ ਸਫੀਰ ਮੇਰਿਸਾ ਗੇਰਾਡਾਜ ਨੇ ਸੀਐੱਮ ਨੂੰ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਤੋਂ ਪਹਿਲਾਂ ਕੰਪਨੀ ਦੇ ਜਨਰਲ ਡਾਇਰੈਕਟਰ ਤਨਵੀਰ ਅਹਿਮਦ, ਰਡਗਰ ਆਇਨਸ ਤੇ ਸਫੀਰ ਮੇਰਿਸਾ ਗੇਰਾਡਜ ਦੀ ਮੌਜੂਦਗੀ ਵਿਚ ਸੀਐੱਮ ਨੇ ਨੀਂਹ ਪੱਥਰ ਰੱਖਿਆ।
ਇਹ ਵੀ ਪੜ੍ਹੋ : ਇੰਟਰਨੈੱਟ ਦੀ ਸਪੀਡ ਘੱਟ ਹੋਣ ‘ਤੇ ਹੁਣ ਨਹੀਂ ਖੁੱਲ੍ਹੇਗੀ Gmail, ਕੰਪਨੀ ਇਸ ਫੀਚਰ ਨੂੰ ਕਰਨ ਜਾ ਰਹੀ ਹੈ ਬੰਦ
ਇਸ ਮੌਕੇ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਨਿਵੇਸ਼ ਦੇ ਨਜ਼ਰੀਏ ਤੋਂ ਸਾਰਿਆਂ ਦਾ ਮਨਪਸੰਦ ਸੂਬਾ ਹੈ। ਉਨ੍ਹਾਂ ਨੇ ਇਸ ਦੌਰਾਨ ਇਥੋਂ ਦੇ ਕਲਚਰ ਤੇ ਖੇਤੀਬਾੜੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਇਥੇ ਲੁਧਿਆਣਾ ਵਿਚ ਐਗਰੀਕਲਚਰ ਯੂਨੀਵਰਸਿਟੀ ਦੀ ਖਾਸੀਅਤ ਬਾਰੇ ਦੱਸਿਆ ਤੇ ਨਾਲ ਹੀ ਪੰਜਾਬ ਵਿਚ ਆਲੂ ਦੀ ਖੇਤੀ, ਪਿਆਜ ਦਾ ਤੇਲ, ਫੁੱਲਾਂ ਤੇ ਸੁੱਕੇ ਫੁੱਲਾਂ ਦੀ ਖੇਤੀ ਨਾਲ ਹੋ ਰਹੇ ਫਾਇਦੇ ਵੀ ਦੱਸੇ। ਉਨ੍ਹਾਂ ਨੇ ਵਪਾਰ ਲਈ ਮੱਛੀ ਪਾਲਣ ਤੇ ਹਾਰਟੀਕਲਚਰ ‘ਤੇ ਕਾਫੀ ਜ਼ੋਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: